Patiala Police arrest thief, recover two bikes and other things

December 22, 2022 - PatialaPolitics

Patiala Police arrest thief, recover two bikes and other things

Patiala Police arrest thief, recover two bikes and other things

ਚੋਰੀ ਕਰਨ ਵਾਲੇ ਚੋਰ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋ ਕਾਬੂ,ਚੋਰੀ ਕੀਤਾ ਵੱਖ -ਵੱਖ ਸਮਾਨ ਬਰਾਮਦ ਸ੍ਰੀ:ਵਰੁਣ ਸਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ:ਹਰਵੀਰ ਸਿੰਘ ਅਟਵਾਲ ਪੀ.ਪੀ.ਐਸ,ਕਪਤਾਨ ਪੁਲਿਸ,ਇੰਨਵੈਸਟੀਗੇਸ਼ਨ, ਪਟਿਆਲਾ, ਸ਼੍ਰੀ ਜ਼ਸਵਿੰਦਰ ਸਿੰਘ ਟਿਵਾਣਾ,ਉੱਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ,ਵੱਲੋ ਭੈੜੇ ਪੁਰਸਾ ਨੂੰ ਕਾਬੂ ਕਰਨ ਦੀ ਚਲਾਈ ਮੁੰਹਿਮ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਮਿਤੀ 17-12-2022 ਨੂੰ ਦੋਸੀ ਗੋਰਵ ਕੁਮਾਰ ਪੁੱਤਰ ਸਵਰਨ ਕੁਮਾਰ ਵਾਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ,ਰਾਜ ਸਿੰਘ ਪੁੱਤਰ ਬਬਲੂ ਫੌਜੀ ਵਾਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ,ਮਨਪ੍ਰੀਤ ਸਿੰਘ ਉਰਫ ਮੱਲੀ ਪੁੱਤਰ ਸਤਵਿੰਦਰ ਸਿੰਘ ਵਾਸੀ ਅਬਚਲ ਨਗਰ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਚੋਰੀ ਕੀਤਾ ਗਿਆ ਵੱਖ ਵੱਖ ਤਰਾ ਦਾ ਸਮਾਨ ਬ੍ਰਾਮਦ ਕੀਤਾ ਗਿਆ। ਸ੍ਰੀ:ਵਰੁਣ ਸਰਮਾ ਨੇ ਅੱਗੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03-11-2022 ਨੂੰ ਸਰਕਾਰੀ ਹਾਈ ਸਕੂਲ ਫੈਕਟਰੀ ਏਰੀਆ ਪਟਿਆਲਾ ਵਿੱਚ ਚੋਰੀ ਹੋਈ ਸੀ ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 168 ਮਿਤੀ 7-11-2022 ਅ/ਧ 457,380 ਆਈ.ਪੀ.ਸੀ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।ਜੋ ਕਿ ਮਿਤੀ 17-12-2022 ਨੂੰ ਏ.ਐਸ.ਆਈ ਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸਤ ਅਤੇ ਉਕਤ ਮੁੱਕਦਮੇ ਦੀ ਤਫਤੀਸ ਸਬੰਧੀ ਰਵਾਨਾ ਸੀ ਤਾ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿਤੀ ਕਿ ਜਿਹੜੇ ਵਿਅਕਤੀਆ ਵੱਲੋ ਮਿਤੀ 03-11-2022 ਦੀ ਰਾਤ ਨੂੰ ਸਕੂਲ ਵਿੱਚ ਚੋਰੀ ਕੀਤੀ ਗਈ ਸੀ ਉਹ ਇਸ ਸਮੇ ਰੇਲਵੇ ਲਾਇਨਾ ਉਪਰ ਬੈਠੇ ਹਨ,ਜੋ ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਪਰ ਦੋਸ਼ੀਆਨ ਗੋਰਵ ਕੁਮਾਰ, ਰਾਜ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੱਲੀ ਨੂੰ ਹਸਬ ਜਾਬਤਾ ਮੁੱਕਦਮਾ ਨੰਬਰ 168 ਮਿਤੀ 7-11-2022 ਅ/ਧ 457,380 ਆਈ.ਪੀ.ਸੀ ਥਾਣਾ ਅਨਾਜ ਮੰਡੀ ਪਟਿਆਲਾ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸੀਆ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾ ਜ਼ੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾ ਵੱਲੋ ਹੋਰ ਕੀ ਕੀ ਸਮਾਨ ਚੋਰੀ ਕੀਤਾ ਗਿਆ ਹੈ।
 ਦੋਸ਼ੀ ਦਾ ਨਾਮ ਅਤੇ ਪਤਾ 1)ਗੋਰਵ ਕੁਮਾਰ ਪੁੱਤਰ ਸਵਰਨ ਕੁਮਾਰ ਵਾਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ
2)ਰਾਜ ਸਿੰਘ ਪੁੱਤਰ ਬਬਲੂ ਫੌਜੀ ਵਾਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ
3)ਮਨਪ੍ਰੀਤ ਸਿੰਘ ਉਰਫ ਮੱਲੀ ਪੁੱਤਰ ਸਤਵਿੰਦਰ ਸਿੰਘ ਵਾਸੀ ਅਬਚਲ ਨਗਰ ਪਟਿਆਲਾ ਬ੍ਰਾਮਦਗੀ:-
1)ਇੱਕ ਮੋਟਰਸਾਇਕਲ ਬਿਨਾ ਨੰਬਰੀ ਰੰਗ ਕਾਲਾ ਮਾਰਕਾ ਹਾਂਡਾ।
2)ਇੱਕ ਮੋਟਰਸਾਇਕਲ ਨੰਬਰੀ PB11BE-0738 ਰੰਗ ਕਾਲਾ ਮਾਰਕਾ ਬਜਾਜ ਡਿਸਕਵਰ
3)ਇੱਕ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਹੀਰੋ ਹਾਂਡਾ ਰੰਗ ਕਾਲਾ।
4)ਇੱਕ ਮੋਟਰਸਾਇਕਲ ਨੰਬਰੀ PB11AN-1429 ਰੰਗ ਕਾਲਾ ਮਾਰਕਾ ਬਜਾਜ ਡਿਸਕਵਰ ਰੰਗ ਕਾਲਾ।
5)ਅੱਠ ਈ ਰਿਕਸਾ ਬੈਟਰੀਆ।
6)ਇੱਕ LED
7)ਤਿੰਨ ਸਪੀਕਰ।
8)ਤਿੰਨ ਗੈਸ ਸਿਲੰਡਰ।