Search operation by Patiala Police 23 December

December 23, 2022 - PatialaPolitics

Search operation by Patiala Police 23 December

ਪ੍ਰੈਸ ਨੋਟ                                ਮਿਤੀ: 23.12.2022

 

ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਪਬਲਿਕ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਏ ਗਏ ‘ ਸ਼੍ਰੀਮਤੀ ਗੁਰਪ੍ਰੀਤ ਦਿਓ ਆਈ.ਪੀ.ਐਸ ਜੀ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਵੱਲੋਂ ਅੱਜ ਮਿਤੀ 23.12.2022 ਨੂੰ ਜਿਲ੍ਹਾ ਪਟਿਆਲਾ ਵਿਚ ਸਰਚ ਐਂਡ ਕਾਰਡਨ ਆਪ੍ਰੇਸ਼ਨ (caso) ਚਲਾਇਆ ਗਿਆ, ਜਿਸ ਦੌਰਾਨ ਜਿਲ੍ਹੇ ਦੇ ਵੱਖ-ਵੱਖ ਸਰਕਲਾਂ ਦੇ ਰੇਲਵੇ ਸਟੇਸ਼ਨਾ ‘ਤੇ ਬੱਸ ਅੱਡਿਆਂ ਦੀ ਸਰਚ ਕੀਤੀ ਗ

 

ਐਸ.ਐਸ.ਪੀ ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਪੁਲਿਸ ਪਟਿਆਲਾ ਵੱਲੋਂ ਸਮੂਹ go ਅਫਸਰਾਂਨ, shos ਅਤੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਵੱਖ-ਵੱਖ ਇਲਾਕਿਆਂ ਵਿਚ ‘operation eagle’ ਸਰਚ ਐਂਡ ਕਾਰਡਨ ਆਪ੍ਰੇਸ਼ਨ ਚਲਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਨਜਾਇਜ ਸਰਾਬ ਅਤੇ ਨਸ਼ਾ ਵੇਚਣ ਵਾਲਿਆ ਖਿਲਾਫ ਕਾਰਵਾਈ ਕਰਦਿਆਂ ਦੌਰਾਨੇ ਸਰਚ 01 ਮੁੱਕਦਮਾਂ ਥਾਣਾ ਅਰਬਨ ਅਸਟੇਟ ਵਿਖੇ ਦਰਜ਼ ਕਰਕੇ ਸ਼ੁਭਮ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 2485 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ cia ਸਟਾਫ਼ ਪਟਿਆਲਾ ਵੱਲੋਂ 04 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਥਾਣਾ ਲਾਹੌਰੀ ਪਟਿਆਲਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ 01 ਮੁਕੱਦਮਾ ਦਰਜ ਕੀਤਾ, ਥਾਣਾ ਸਿਟੀ ਰਾਜਪੁਰਾ ਨੇ ਤਲਾਸ਼ੀ ਦੌਰਾਨ 01 ਮੁਕੱਦਮਾ ਦਰਜ ਕਰਕੇ 03 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਅਤੇ cia ਸਮਾਣਾ ਵੱਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 5020 ਰੂਏ ਦੜਾ-ਸੱਟਾ ‘ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਥਾਣਾ ਸਿਟੀ ਸਮਾਣਾ ਵਿਖੇ 01 ਮੁਕੱਦਮਾ ਦਰਜ ਕੀਤਾ। ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਦੱਸਿਆ ਕਿ ਮਾਣਯੋਗ ਡੀ.ਜੀ.ਪੀ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਇਸੇ ਤਰ੍ਹਾਂ ਸਰਚ ਅਪਰੇਸ਼ਨ ਜਾਰੀ ਰਹਿਣਗੇ ਅਤੇ ਇਸੇ ਤਰ੍ਹਾਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਦਾ ਖਾਤਮਾ ਕੀਤਾ ਜਾਵੇਗਾ। ਈ।

ਪੰਜਾਬ ਭਰ ਦੇ ਲਗਭਗ ਸਾਰੇ ਸ਼ਹਿਰਾਂ ਚ ਹੋ ਰਿਹਾ ਸਰਚ ਅਪਰੇਸ਼ਨ

ਪਟਿਆਲਾ ਚ ਵੀ 2 ਘੰਟਿਆ ਤੋਂ ਸਰਚ ਜਾਰੀ

ਬੱਸ ਅੱਡਾ, ਰੇਲਵੇ ਸਟੇਸ਼ਨ ਸਮੇਤ ਹੋਰਨਾਂ ਥਾਂਵਾਂ ਤੇ ਹੋ ਰਹੀ ਸਰਚ

ਕਈ ਜਗ੍ਹਾ ਗੱਡੀਆਂ ਦੀ ਵੀ ਹੋ ਰਹੀ ਚੈਕਿੰਗ

ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਕਰ ਰਹੇ ਅਗਵਾਈ

 

View this post on Instagram

 

A post shared by Patiala Politics (@patialapolitics)