PATIALA: MAN ARRESTED WITH OVER 10,000 PILLS

January 3, 2023 - PatialaPolitics

PATIALA: MAN ARRESTED WITH OVER 10,000 PILLS

 

 

ਪਟਿਆਲਾ ਪੁਲਿਸ ਵੱਲੋਂ 10,000 ਨਸੀਲੇ (ਕੈਪਸੂਲ/ਗੋਲੀਆਂ) ਸਮੇਤ ਇਕ ਨਸਾ ਤਸਕਰ ਕਾਬੂ
ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾ ਵਿਰੁੱਧ ਇਕ ਸਪੈਸਲ ਮੁਹਿੰਮ ਚਲਾਈ ਹੋਈ ਹੈ ਜਿਸਦੇ ਤਹਿਤ ਹੀ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਵੱਡੀ ਮਾਤਰਾਂ ਵਿੱਚ ਨਸੀਲੇ (ਕੈਪਸੂਲ/ਗੋਲੀਆਂ) ਸਪਲਾਈ ਕਰਨ ਵਾਲੇ ਪਰਮਿੰਦਰ ਕੁਮਾਰ ਉਰਫ ਵਰਮਾ ਪੁੱਤਰ ਲੇਟ ਸਤੀਸ ਕੁਮਾਰ ਵਾਸੀ ਮਕਾਨ ਨੰਬਰ 17 ਗਲੀ ਨੰਬਰ 01 ਨਿਊ ਬਿਸ਼ਨ ਨਗਰ ਪਟਿਆਲਾ ਥਾਣਾ ਲਾਹੌਰੀ ਗੇਟ ਪਟਿਆਲਾ ਨੂੰ ਐਕਟਿਵਾ ਨੰਬਰ PB-07BU-6896 ਪਰ ਕਾਬੂ ਕਰਕੇ ਇਸ ਦੇ ਕਬਜਾ ਵਿਚੋਂ (ਕੁਲ 10,000 ਨਸੀਲੇ ਕੈਪਸੂਲ/ਗੋਲੀਆਂ) ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰੀ ਅਤੇ ਬਰਾਮਦਗੀ: -ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮਿਤੀ 02.01.2023 ਨੂੰ ਐਸ.ਆਈ.ਗੁਰਦੀਪ ਸਿੰਘ ਸਮੇਤ ਸ:ਥ ਪਵਨ ਕੁਮਾਰ ਸੀ.ਆਈ.ਏ.ਪਟਿਆਲਾ ਨੇ ਗੁਪਤ ਸੂਚਨਾ ਦੇ ਅਧਾਰ ਪਰ ਟੀ-ਪੁਆਇਟ ਨੇੜੇ ਪੁਰਾਣਾ ਸਤਿਸੰਗ ਭਵਨ ਰਾਜਪੁਰਾ ਕਲੋਨੀ ਪਟਿਆਲਾ ਤੋ ਦੋਰਾਨੇ ਨਾਕਾਬੰਦੀ ਪਰਮਿੰਦਰ ਕੁਮਾਰ ਉਰਫ ਵਰਮਾ ਪੁੱਤਰ ਲੇਟ ਸਤੀਸ ਕੁਮਾਰ ਵਾਸੀ ਮਕਾਨ ਨੰਬਰ 17 ਗਲੀ ਨੰਬਰ 01 ਨਿਊ ਬਿਸ਼ਨ ਨਗਰ ਪਟਿਆਲਾ ਥਾਣਾ ਲਾਹੌਰੀ ਗੇਟ ਪਟਿਆਲਾ ਨੂੰ ਐਕਟਿਵਾ ਨੰਬਰ PB-07BU-6896 ਪਰ ਆਉਦੇ ਹੋਏ ਕਾਬੂ ਕਰਕੇ ਇਸ ਦੇ ਕਬਜਾ ਵਿਚੋਂ 7000 ਨਸੀਲੀਆਂ ਗੋਲੀਆਂ ਅਤੇ 3000 ਨਸੀਲੇ ਕੈਪਸੂਲ (ਕੁਲ 10,000 ਨਸੀਲੇ ਕੈਪਸੂਲ/ਗੋਲੀਆਂ) ਬਰਾਮਦ ਹੋਣ ਪਰ ਮੁਕੱਦਮਾ ਨੰਬਰ 01 ਮਿਤੀ 02.01.2023 ਅ/ਧ 22/61/85 ਐਨ.ਡੀ. ਪੀ.ਐਸ. ਐਕਟ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ।
ਅਪਰਾਧਿਕ ਪਿਛੋਕੜ :-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਪਰਮਿੰਦਰ ਕੁਮਾਰ ਉਰਫ ਵਰਮਾ ਜੋ ਕਿ ਬਤੋਰ
ਟੈਕਸੀ ਡਰਾਇਵਰ ਕੰਮ ਕਰਦਾ ਹੈ। ਜਿਸ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਪਹਿਲਾ ਸਾਲ 2014 ਵਿੱਚ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਐਨ.ਡੀ.ਪੀ.ਪੀ.ਐਸ.ਐਕਟ ਤਹਿਤ ਮੁਕੱਦਮਾ ਵਿੱਚ ਗ੍ਰਿਫਤਾਰ ਹੋਕਰ ਜੇਲ ਜਾ ਚੁੱਕਾ ਹੈ ।
ਜਿੰਨ੍ਹਾ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪਰਮਿੰਦਰ ਕੁਮਾਰ ਉਰਫ ਵਰਮਾ ਉਕਤ ਨੂੰ ਪੇਸ ਅਦਾਲਤ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਬਰਾਮਦਾ ਨਸੀਲੇ ਕੈਪਸੂਲ/ਗੋਲੀਆਂ ਕਿੱਥੋ ਲੈਕੇ ਆਉਂਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦਾ ਹੈ ਬਾਰੇ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ।