Get ready for Rain Patiala

January 10, 2023 - PatialaPolitics

Get ready for Rain Patiala

#ਮੀਂਹ_ਅਪਡੇਟ ⛈️

 

?ਸਾਲ ਦਾ ਪਹਿਲਾ ਐਕਟਿਵ ਪੱਛਮੀ ਸਿਸਟਮ ਕੱਲ 11 ਜਨਵਰੀ ਤੋਂ 13 ਜਨਵਰੀ ਵਿੱਚਕਾਰ ਸਮੁੱਚੇ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰੇਗਾ, ਕੱਲ ਗੁਜ਼ਰਦੀ ਬੱਦਲਵਾਈ ਸਦਕਾ ਅਤੇ ਦੁਪਿਹਰ ਬਾਅਦ ਤੋਂ ਪੁਰੇ ਦੀ ਵਾਪਸੀ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ’ ਕਿਨ-ਮਿਣ ਤੋਂ ਲੈਕੇ ਹਲਕੀਆਂ ਫੁਹਾਰਾਂ ਪੈਣ ਦੀ ਆਸ ਹੈ।

12-13 ਜਨਵਰੀ ਨੂੰ ਮਾਝੇ-ਦੋਆਬੇ ਸਮੇਤ ਪੂਰਬੀ ਮਾਲਵਾ ਚ’ 1-2 ਵਾਰ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਨਾਲ ਕਿਤੇ-ਕਿਤੇ ਦਰਮਿਆਨੇ ਮੀਂਹ ਦੇ ਛਰਾਟੇ ਵੀ ਪੈ ਸਕਦੇ ਹਨ, ਜਿੰਨ੍ਹਾ ਚ’ ਅਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਲੁਧਿਆਣਾ, ਨਵਾਂਸਹਿਰ, ਫਤਿਹਗੜ ਸਾਹਿਬ, ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ, ਚੰਡੀਗੜ ਅਤੇ ਮੋਹਾਲੀ ਮੁੱਖ ਰਹਿਣਗੇ। ਇੱਕਾ -ਦੁੱਕਾ ਥਾਂ ਬਰੀਕ ਗੜੇਮਾਰੀ ਜਾਂ Sleet ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਖਾਸਕਰ ਪੰਜਾਬ ਦੇ ਹਿਮਾਚਲ ਨਾਲ ਖੇਤਰਾਂ ਚ।

ਅਗਲੇ 3 ਦਿਨ ਜੰਮ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਚ’ ਪਹਿਲੀ ਤਕੜੀ ਬਰਫ਼ਵਾਰੀ ਹੋਵੇਗੀ, ਬਲਕਿ ਡਲਹੌਜੀ ਅਤੇ ਸ਼ਿਮਲੇ ਵਰਗੇ ਪਹਾੜੀ ਖੇਤਰਾਂ ਚ’ ਵੀ ਪਹਿਲੀ ਚੰਗੀ ਬਰਫ਼ਵਾਰੀ ਦੀ ਸੰਭਾਵਣਾ ਹੈ।

?️#SevereColdwave 14 ਜਨਵਰੀ ਤੋਂ ਸਿਸਟਮ ਅੱਗੇ ਕੂਚ ਕਰ ਜਾਣਾ ਜਿਸ ਨਾਲ ਸੀਜ਼ਣ ਦੀ ਸਭ ਤੋਂ ਤੀਬਰ ਸੀਤ ਲਹਿਰ ਪੰਜਾਬ ਸਮੇਤ ਸਮੁੱਚੇ ਉੱਤਰ-ਭਾਰਤ ਨੂੰ ਆਪਣੀ ਲਪੇਟ ਚ’ ਲੈ ਲਵੇਗੀ, ਕੁੱਲ ਮਿਲਾਕੇ ਕਿਹਾ ਜਾਵੇ ਤਾਂ ਅਗਲੇ 10 ਦਿਨ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲਦੀ ਜਾਪ ਰਹੀ।

 

ਮੌਸਮ ਪੰਜਾਬ ਦਾ

10 ਜਨਵਰੀ 2023 6:42PM