Patiala Police solved the mystery of blind murder of 02 missing people

January 16, 2023 - PatialaPolitics

Patiala Police solved the mystery of blind murder of 02 missing people

ਸ੍ਰੀ ਵਰੂਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸਿਟੀ-2 ਸਬ-ਡਵੀਜਨ ਪਟਿਆਲਾ ਵੱਲੋ 02 ਅੰਨੇ ਕਤਲਾ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਹਾਸ਼ਲ ਕੀਤੀ ਗਈ ਜਿਸ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਹਨਾ ਨੇ ਦੱਸਿਆ ਕਿ ਮਿਤੀ 06.01 2023 ਨੂੰ ਗੁਰਦੇਵ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਿਰਾਏਦਾਰ ਨੇੜੇ ਗੁਰਦੁਆਰਾ ਭਾਈ ਤਾਰੂ ਸਿੰਘ ਪਿੰਡ ਅਲੀਪੁਰ ਪਟਿਆਲਾ ਦੇ ਗੁੰਮਸ਼ੁਦਾ ਹੋਣ ਸਬੰਧੀ ਮੁਕੱਦਮਾ ਨੰਬਰ 02 ਮਿਤੀ 06.01 .2023 ਅ/ਧ 346 ਹਿੰ:ਦੰ: ਥਾਣਾ ਅਨਾਜ ਮੰਡੀ ਦਰਜ ਕੀਤਾ ਗਿਆ ਸੀ ਜੋ ਕਿ ਤਫਤੀਸ ਦੋਰਾਨ ਇਹ ਤੱਥ ਸਾਹਮਣੇ ਆਏ ਕਿ ਉਕਤ ਗੁੰਮਸ਼ੁਦਾ ਵਿਅਕਤੀ ਦਾ ਕੁਝ ਨਾ ਮਾਲੂਮ ਵਿਅਕਤੀਆ ਵੱਲੋ ਕਤਲ ਕਰਕੇ ਲਾਸ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ।ਜੋ ਕਿ ਪੁਲਿਸ ਵੱਲੋ ਬੜੇ ਹੀ ਤਕਨੀਕੀ ਢੰਗ ਨਾਲ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸ਼ਲ ਕੀਤੀ ਗਈ ਹੈ ਅਤੇ 02 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਮਿਤੀ 06.01.2023 ਨੂੰ ਲਾਡੀ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਹਰਸ਼ ਨਗਰ ਨੇੜੇ ਗੁਰਦੁਆਰਾ ਭਾਈ ਤਾਰੂ ਸਿੰਘ ਪਿੰਡ ਅਲੀਪੁਰ ਅਰਾਈਆ ਨੇ ਪੁਲਿਸ ਪਾਸ ਬਿਆਨ ਲਿਖਾਇਆ ਸੀ ਕਿ ਉਸ ਦਾ ਭਰਾ ਗੁਰਦੇਵ ਸਿੰਘ ਉਕਤ ਜੋ ਕਿ ਤੁਰ ਫਿਰਕੇ ਨਗ, ਪੱਥਰ, ਜੰਤਰੀਆ ਵੇਚਣ ਦਾ ਕੰਮ ਕਰਦਾ ਸੀ, ਮਿਤੀ 02.01.2023 ਨੂੰ ਆਪਣੇ ਘਰ ਤੋ ਸ਼ਾਮ ਸਮੇਂ ਖਾਣਾ ਲੈਣ ਲਈ ਗਿਆ ਸੀ ਜੋ ਕਿ ਘਰ ਵਾਪਸ ਨਹੀ ਆਇਆ ਜਿਸ ਦੀ ਗੁੰਮਸ਼ੁਦਗੀ ਸਬੰਧੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕਰਨ ਲਈ ਸ੍ਰੀ ਵਜੀਰ ਸਿੰਘ ਖਹਿਰਾ ਕਪਤਾਨ ਪੁਲਿਸ ਸਿਟੀ ਅਤੇ ਸ੍ਰੀ ਜਸਵਿੰਦਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ ਥਾਣਾ ਅਨਾਜ ਮੰਡੀ ਦੀ ਟੀਮ ਦਾ ਗਠਨ ਕੀਤਾ ਗਿਆ। ਜੋ ਕਿ ਥਾਣਾ ਅਨਾਜ ਮੰਡੀ ਦੀ ਪੁਲਿਸ ਵੱਲੋ ਗੁਮਸੁੰਦਾ ਵਿਅਕਤੀ ਦੇ ਸਾਬਕਾ ਹਲਾਤਾ ਨੂੰ ਘੋਖਣ ਤੋ ਬਾਅਦ ਅਤੇ ਟੈਕਨੀਕਲ ਟੀਮ ਦੀ ਮਦਦ ਨਾਲ ਤਫਤੀਸ ਕਰਨ ਤੋਂ ਇਹ ਤੱਥ ਸਾਹਮਣੇ ਆਇਆ ਕਿ ਸਾਲ 2017 ਵਿੱਚ ਗੁਰਦੇਵ ਸਿੰਘ ਪੁੱਤਰ ਚਾਨਣ ਸਿੰਘ ਪਰ ਅਜੀਤ ਸਿੰਘ ਉਰਫ ਅੰਗੀ ਦੇ ਭਰਾ ਭਗਤ ਸਿੰਘ ਦੇ ਕਤਲ ਦਾ ਦੋਸ ਲੱਗਾ ਸੀ, ਜਿਸ ਸਬੰਧੀ ਉਸ ਦੇ ਖਿਲਾਫ ਮੁਕੱਦਮਾ ਨੰਬਰ 245 ਮਿਤੀ 21.08.2017 ਅ/ਧ 302,34 ਹਿੰ:ਦੰ: ਥਾਣਾ ਤ੍ਰਿਪੜੀ ਦਰਜ ਹੋਇਆ ਸੀ। ਜਿਸ ਵਿੱਚ ਗੁਰਦੇਵ ਸਿੰਘ ਨੂੰ ਅਦਾਲਤ ਵੱਲੋ ਸਾਲ 2019 ਵਿੱਚ ਬਰੀ ਕਰ ਦਿੱਤਾ ਗਿਆ ਸੀ ਪਰੰਤੂ ਅਜੀਤ ਸਿੰਘ ਉਰਫ ਅੰਗੀ ਗੁਰਦੇਵ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜੋ ਕਿ ਗੁਰਦੇਵ ਸਿੰਘ ਦੇ ਗੁੰਮ ਹੋਣ ਪਿੱਛੇ ਉਕਤ ਵਿਅਕਤੀਆ ਦਾ ਹੱਥ ਹੋਣ ਸਬੰਧੀ ਪੁਲਿਸ ਵੱਲੋ ਤਫਤੀਸ਼ ਕਰਨੀ ਆਰੰਭ ਕੀਤੀ ਗਈ, ਜਿਸਦੇ ਚੱਲਦੇ ਦੋਰਾਨੇ ਤਫਤੀਸ ਇਹ ਤੱਥ ਸਾਹਮਣੇ ਆਇਆ ਕਿ ਉਕਤ ਮੁਕੱਦਮਾ ਵਿੱਚ ਬਰੀ ਹੋਣ ਕਾਰਨ ਗੁਰਦੇਵ ਸਿੰਘ ਨਾਲ ਅਜੀਤ ਸਿੰਘ ਉਰਫ ਅੰਗੀ ਰੰਜਿਸ਼ ਰੱਖਦਾ ਸੀ, ਜੋ ਇਸੇ ਰਜਿਸ਼ ਕਾਰਨ ਹੀ ਅਜੀਤ ਸਿੰਘ ਉਰਫ ਅੰਗੀ ਨੇ ਆਪਣੇ ਸਾਥੀਆਂ ਸਮੇਤ ਮਿਤੀ 02.01.2023 ਦੀ ਦਰਮਿਆਨੀ ਰਾਤ ਅਨਾਜ ਮੰਡੀ ਪਟਿਆਲਾ ਦੇ ਮੋੜ ਪਰ ਗੁਰਦੇਵ ਸਿੰਘ ਉਕਤ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਭਾਖੜਾ ਨਹਿਰ ਪਟਿਆਲਾ ਵਿੱਚ ਸੁੱਟ ਦਿੱਤਾ ਸੀ ਜੋ ਮੁਕੱਦਮਾ ਹਜਾ ਵਿੱਚ ਧਾਰਾ 346 IPC ਦਾ ਘਾਟਾ ਕਰਕੇ ਧਾਰਾ 302,34 IPC ਦਾ ਵਾਧਾ ਕੀਤਾ ਗਿਆ ਹੈ । ਜੋ ਗੁਰਦੇਵ ਸਿੰਘ ਉਕਤ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਜੀਤ ਸਿੰਘ ਉਰਫ ਅੰਗੀ ਵਾਸੀ ਭਾਰਤ ਨਗਰ ਪਟਿਆਲਾ ਅਤੇ ਗੋਲੂ ਕੁਮਾਰ ਪੁੱਤਰ ਰਾਮ ਦੇਵ ਉਰਫ ਰਾਮੂ ਉਰਫ ਰਾਮਦੋੜ ਵਾਸੀ ਗਲਹਿਤਾ ਚਾਂਦਾ ਬਜਾਰ ਥਾਣਾ ਲਬੂਆ ਜਿਲ੍ਹਾ ਸੁਲਤਾਨਪੁਰ (ਉੱਤਰ ਪ੍ਰਦੇਸ) ਹਾਲ ਕਿਰਾਏਦਾਰ ਮਕਾਨ ਨੰਬਰ 3, ਗਲੀ ਨੰਬਰ 1, ਬਸੰਤ ਵਿਹਾਰ ਸਰਹੰਦ ਰੋਡ ਪਟਿਆਲਾ ਨੂੰ ਵਾਰਦਾਤ ਵਿੱਚ ਵਰਤੇ ਗਏ ਛੁਰੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਸੀ ਬੋਬੀ ਮਹਿਰਾ ਵਾਸੀ ਕੁਰਾਲੀ ਦੀ ਗ੍ਰਿਫਤਾਰੀ ਬਾਕੀ ਹੈ।ਜੋ ਕਿ ਗ੍ਰਿਫਤਾਰ ਵਿਅਕਤੀਆ ਦੀ ਪੁੱਛਗਿੱਛ ਤੋ ਇਹ ਤੱਥ ਸਾਹਮਣੇ ਆਇਆ ਕਿ ਉਹਨਾ ਵੱਲੋ ਬੇਰਹਿਮੀ ਨਾਲ ਕਤਲ ਕਰਨ ਉਪਰੰਤ ਮ੍ਰਿਤਕ ਗੁਰਦੇਵ ਸਿੰਘ ਉਕਤ ਦੀ ਲਾਸ ਨੂੰ ਪਿੰਡ ਲੰਗ ਕੋਲ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਗੋਤਾਖੋਰਾ ਦੀ ਮਦਦ ਨਾਲ ਉਕਤ ਲਾਸ਼ ਜਿਲਾ ਹਿਸ਼ਾਰ ਹਰਿਆਣਾ ਵਿੱਚੋ ਬ੍ਰਾਮਦ ਕਰਵਾ ਕੇ ਵਾਰਸਾ ਦੇ ਹਵਾਲੇ ਕੀਤੀ ਗਈ।

ਈ-ਰਿਕਲ੍ਹਾ ਵਾਲੇ ਗੁੰਮਸ਼ੁਦਾ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਕੇ 02 ਦੋਸੀ ਗ੍ਰਿਫਤਾਰ
ਇਸੇ ਤਰ੍ਹਾਂ ਦੂਸਰੇ ਅੰਨੇ ਕਤਲ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਰੁਣ ਸ਼ਰਮਾ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਦੱਸਿਆ ਕਿ ਮਿਤੀ 18.12.2022 ਨੂੰ ਮਨਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਪਿੰਡ ਭੂੰਦੜ ਥਾਣਾ ਸਰਦੂਲਗੜ ਜਿਲ੍ਹਾ ਮਾਨਸਾ ਹਾਲ ਵਾਸੀ ਪਿੰਡ ਸਿਉਣਾ ਜਿਲ੍ਹਾ ਪਟਿਆਲਾ ਨੇ ਪੁਲਿਸ ਪਾਸ ਬਿਆਨ ਲਿਖਾਇਆ ਸੀ ਕਿ ਉਸ ਦਾ ਲੜਕਾ ਖੁਸ਼ਪ੍ਰੀਤ ਸਿੰਘ ਜੋ ਕਿ ਈ-ਰਿਕਸ਼ਾ ਚਲਾਉਦਾ ਹੈ, ਰੋਜਾਨਾਂ ਦੀ ਤਰਾਂ ਆਪਣੇ ਘਰ ਤੋ ਸੁਭਾ ਕ੍ਰੀਬ 9 ਵਜੇ ਈ-ਰਿਕਸਾ ਲੈ ਕੇ ਗਿਆ ਸੀ, ਜੋ ਕਿ ਘਰ ਵਾਪਸ ਨਹੀ ਆਇਆ।ਜਿਸ ਦੇ ਗੁੰਮਸ਼ੁਦਾ ਹੋਣ ਸਬੰਧੀ ਮੁਕੱਦਮਾ ਨੰਬਰ 365 ਮਿਤੀ 18.12.2022 ਅਧ 346 ਹਿੰ: ਦੰ: ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ ਗਿਆ ਸੀ ਜੋ ਕਿ ਤਫਤੀਸ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਉਕਤ ਗੁੰਮਸ਼ੁਦਾ ਵਿਅਕਤੀ ਦਾ ਕੁਝ ਨਾ ਮਾਲੂਮ ਵਿਅਕਤੀਆ ਵੱਲੋ ਕਤਲ ਕਰਕੇ ਲਾਸ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ।ਜੋ ਕਿ ਪੁਲਿਸ ਵੱਲੋ ਬੜੇ ਹੀ ਤਕਨੀਕੀ ਢੰਗ ਨਾਲ ਇਸ ਅਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸ਼ਲ ਕੀਤੀ ਗਈ ਹੈ ਅਤੇ 02 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅੱਗੇ ਦੱਸਿਆ ਕਿ ਉਕਤ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਅਤੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਵਜੀਰ ਸਿੰਘ ਖਹਿਰਾ ਕਪਤਾਨ ਪੁਲਿਸ ਸਿਟੀ ਪਟਿਆਲਾ ਅਤੇ ਸ੍ਰੀ ਜਸਵਿੰਦਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ, ਮੁੱਖ ਅਫਸਰ ਥਾਣਾ ਤ੍ਰਿਪੜੀ ਦੀ ਟੀਮ ਦਾ ਗਠਨ ਕੀਤਾ ਗਿਆ।ਜੋ ਮੁਕੱਦਮਾ ਦੀ ਤਫਤੀਸ ਦੌਰਾਨ ਮ੍ਰਿਤਕ ਖੁਸਪ੍ਰੀਤ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਲਵਿੰਦਰ ਸਿੰਘ ਉਰਫ ਛੋਟੂ ਪੁੱਤਰ ਮੱਖਣ ਸਿੰਘ ਵਾਸੀ ਮਕਾਨ ਨੰਬਰ ਪੀ-120, ਰਾਜਪੁਰਾ ਕਲੋਨੀ ਪਟਿਆਲਾ ਹਾਲ ਵਾਸੀ ਕਿਰਾਏਦਾਰ ਥਾਣੇ ਵਾਲੀ ਗਲੀ ਤ੍ਰਿਪੜੀ ਟਾਊਨ ਪਟਿਆਲਾ ਅਤੇ ਸਦੀਕ ਖਾਨ ਪੁੱਤਰ ਕਮਾਲ ਖਾਨ ਵਾਸੀ ਖੇੜੀ ਥਾਣਾ ਸਦਰ ਸੰਗਰੂਰ ਨੂੰ ਅੱਜ ਮਿਤੀ 16-01-2023 ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਖੁਸਪ੍ਰੀਤ ਸਿੰਘ ਦੇ ਈ-ਰਿਕਸ਼ਾ ਦੀਆ ਬੈਟਰੀਆਂ, ਮੋਬਾਇਲ ਫੋਨ, ਪਰਸ ਆਦਿ ਚੋਰੀ ਕਰਨ ਦੀ ਨੀਅਤ ਨਾਲ ਉਸ ਨੂੰ ਪਿੰਡ ਦਿਆਗੜ ਵਿਖੇ ਕੁਲਵਿੰਦਰ ਸਿੰਘ ਦੀ ਮੋਟਰ ਪਰ ਲਿਜਾ ਕੇ ਉਸ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰਕੇ ਲਾਸੁ ਭਾਖੜਾ ਨਹਿਰ ਪਟਿਆਲਾ ਵਿੱਚ ਸੁੱਟ ਦਿੱਤੀ ਸੀ।ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਮ੍ਰਿਤਕ ਪਾਸੋ ਚੋਰੀ ਕੀਤੇ ਗਏ ਮੋਬਾਇਲ ਫੋਨ, ਪਰਸ ਅਤੇ ਬੈਟਰੀਆ ਆਦਿ ਬਾਰੇ ਜਾਣਕਾਰੀ ਹਾਸਲ ਕਰਕੇ ਬੈਟਰੀਆ ਆਦਿ ਸਮਾਨ ਖਰੀਦਣ ਵਾਲੇ ਸਬੰਧਤ ਵਿਅਕਤੀਆ ਨੂੰ ਵੀ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਜਾਵੇਗਾ।ਮ੍ਰਿਤਕ ਦੀ ਲਾਸ ਅਤੇ ਮ੍ਰਿਤਕ ਪਾਸ ਦੋਸੀਆਨ ਵਲੋ ਖੋਹ ਕੀਤਾ ਗਿਆ ਸਮਾਨ ਬ੍ਰਾਮਦ ਕਰਾਉਣ ਸਬੰਧੀ ਵੱਖ ਵੱਖ ਟੀਮਾਂ ਬਣਾਈਆ ਗਈਆ ਹਨ।ਮੁਕੱਦਮਾ ਉਕਤ ਵਿੱਚ ਜੁਰਮ ਅ/ਧ 346 ਹਿੰ:ਦੰ: ਦਾ ਘਾਟਾ ਕਰਕੇ ਜੁਰਮ 302,379-ਬੀ,34,201 ਹਿੰ:ਦੰ: ਦਾ ਵਾਧਾ ਕੀਤਾ ਗਿਆ।ਦੋਸ਼ੀ ਕੁਲਵਿੰਦਰ ਸਿੰਘ ਵਿਰੁੱਧ ਪਹਿਲਾਂ ਵੀ 4 ਮੁਕੱਦਮਾਤ, ਮੁ:ਨੰ:67/2018 ਅ/ਧ 379,414 ਹਿੰ:ਦੰ: ਥਾਣਾ ਕੋਤਵਾਲੀ ਪਟਿ:, ਮੁ:ਨੰ: 136/2017 ਅ/ਧ 379 ਹਿੰ:ਦੰ: ਥਾਣਾ ਸਿਵਲ ਲਾਈਨ ਪਟਿਆਲਾ, ਮੁ:ਨੰ: 124/2017 ਅ/ਧ 380 ਹਿੰ:ਦੰ: ਥਾਣਾ ਸਿਵਲ ਲਾਈਨ ਪਟਿਆਲਾ ਅਤੇ ਮੁ:ਨੰ:268/2021 ਅਧ 399,402,411,201 ਹਿੰ:ਦੰ: ਥਾਣਾ ਅਨਾਜ ਮੰਡੀ ਪਟਿਆਲਾ ਦਰਜ ਹਨ।

View this post on Instagram

A post shared by Patiala Politics (@patialapolitics)