Patiala Police recovered 2 pistols from a close associate of the gangsters during encounter

February 1, 2023 - PatialaPolitics

Patiala Police recovered 2 pistols from a close associate of the gangsters during encounter

ਦੋਸੀ ਪਵਨ ਪੁਲਿਸ ਨਾਲ ਮੁਠਭੇੜ/ਇੰਨਕਾਉਂਟਰ ਵਿੱਚ ਜਖਮੀ ਦੋਸ਼ੀ ਗੈਗਸਟਰ ਕੰਵਰ ਰਣਦੀਪ ਐਸ.ਕੇ ਖਰੋੜ ਦੀ ਨਜਦੀਕੀ ਸਾਥੀ ਦੋਸੀ ਪਵਨ ਪਰ ਕਈ ਅਪਰਾਧਿਕ ਮਾਮਲੇ ਦਰਜ

 

ਸ੍ਰੀ ਵਰੂਣ ਸ਼ਰਮਾਂ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਾਨਯੋਗ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਚੰਡੀਗੜ੍ਹ ਅਤੇ ਸ੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਪੀ. ਪਟਿਆਲਾ ਰੇਂਜ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੈਂਗਸਟਰਾਂ ਅਤੇ ਹੋਰ ਕਰੀਮੀਨਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਇਕ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸ ਤੇ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ. ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਹੀ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਨਾਲ ਮੁਠਭੇੜ ਦੌਰਾਨ ਪਵਨ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 10 ਤਫੱਜਲਪੁਰਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਵਾਸੀ ਏਕਤਾ ਨਗਰ ਪਟਿਆਲਾ ਤੋ ਜੋ ਕਿ ਪੁਲਿਸ ਮੂਠਭੇੜ ਵਿੱਚ ਜਖਮੀ ਹੋਇਆ ਹੈ ਪਾਸੋਂ 2 ਪਿਸਟਲ 32 ਬੋਰ ਸਮੇਤ ਜਿੰਦਾ ਰੌਂਦ ਖੋਲ ਰੋਦ ਬਰਾਮਦ ਹੋਏ ਹਨ ਅਤੇ ਇਕ ਬਰੀਜਾ ਕਾਰ ਨੰਬਰ PB11CM-4699 ਮੋਕਾ ਤੋ ਬਰਾਮਦ ਕੀਤੇ ਗਏ ਹਨ।

 

ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਸੀ.ਆਈ.ਏ ਪਟਿਆਲਾ ਪਾਸ ਖਾਸ ਇਤਲਾਹ ਸੀ ਕਿ ਪਵਨ ਪਿਛਲੇ ਅਰਸੇ ਦੌਰਾਨ ਮੱਧ ਪ੍ਰਦੇਸ਼ ਤੋਂ ਨਜਾਇਜ ਪਿਸਟਲ ਲੈਕੇ ਆਇਆ ਹੈ। ਇਸ ਇਤਲਾਹ ਪਰ ਸੀ.ਆਈ.ਏ.ਪਟਿਆਲਾ ਦੀ ਟੀਮ ਇਸ ਦੀ ਤਲਾਸ ਸਬੰਧੀ ਪਵਨ ਦੀ ਇਸ ਦੇ ਟਿਕਾਣਿਆ ਅਤੇ ਪਟਿਆਲਾ ਦੇ ਆਸ ਪਾਸ ਦੇ ਏਰੀਆਂ ਵਿੱਚ ਇਸ ਦੀ ਤਲਾਸ਼ ਕਰ ਰਹੀ ਸੀ ਤਾ ਅੱਜ ਮਿਤੀ 01.02.2023 ਨੂੰ ਪਟਿਆਲਾ ਸੰਗਰੂਰ ਹਾਈਵੈ ਨੇੜੇ ਪਾਸ ਪਵਨ ਨੂੰ ਗ੍ਰਿਫਤਾਰ ਕਰਨ ਲਈ ਘੇਰਬੰਦੀ ਕਰਕੇ ਕਾਬੂ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੋਰਾਨ ਪਵਨ ਨੇ ਪਿਸਟਲ ਨਾਲ ਪੁਲਿਸ ਪਾਰਟੀ ਪਰ ਜਾਨ ਤੋਂ ਮਾਰਨ ਲਈ ਫਾਇਰ ਕੀਤੇ ਤਾਂ ਪੁਲਿਸ ਕਰਨ ਦੀ ਪਾਰਟੀ ਨੇ ਆਪਣੇ ਆਤਮ ਰੱਖਿਆ ਲਈ ਫਾਇਰ ਕੀਤਾ ਜੋ ਕਿ ਪਵਨ ਦੇ ਸੱਜੀ ਲੱਤ ਵਿੱਚ ਲੱਗਾ ਜਿਸ ਨੂੰ ਮੋਕਾ ਤੇ ਡਾਕਟਰੀ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਅਤੇ ਮੌਕੇ ਤੋਂ 2 ਪਿਸਟਲ ਰੇਟ | ਖੇਲ ਰੋਂਦਾ ਅਤੇ ਇਕ ਬਰੀਜਾ ਕਾਰ PB11CM-4699 ਬਰਾਮਦ ਹੋਏ।ਇਸ ਸਬੰਧੀ ਮੁਕੱਦਮਾ ਨੰਬਰ 17 ਮਿਤੀ 01.02.2023 ਅਧ 307 ਹਿੰ.ਦਿੰ ਅਤੇ 25 (7) (8) ਅਸਲਾ ਐਕਟ ਥਾਣਾ ਪਸਿਆਣਾ ਦਰਜ ਕਰਕੇ ਤਫਤੀਸ ਸੁਰੂ ਕਰ ਦਿੱਤੀ ਹੈ।ਜੋ ਮੋਕਾ ਤੋ ਦੋਸੀ ਪਵਨ ਵੱਲੋਂ ਜਿਸ 32 ਬੋਰ ਪਿਸਟਲ ਨਾਲ ਫਾਇਰ ਕੀਤੇ ਗਏ ਹਨ, ਸਮੇਤ ਐਮੋਨੀਸਨ ਬਰਾਮਦ ਕੀਤਾ ਗਿਆ ਅਤੇ ਇਸ ਤੋਂ ਬਿਨ੍ਹਾ ਬਰੀਜਾ ਕਾਰ ਵਿਚੋਂ ਇਕ ਹੋਰ 32 ਬੋਰ ਪਿਸਟਲ ਅਤੇ ਐਮੋਸਨੀਸਨ ਬਰਾਮਦ ਹੋਇਆ ਹੈ ਅਤੇ ਬਰੀਜਾ ਕਾਰ ਨੂੰ ਵੀ ਕਬਜਾ ਵਿੱਚ ਲਿਆ ਗਿਆ ਹੈ।