Man held for snatching bag near Sirhindi Bazaar Patiala

February 13, 2023 - PatialaPolitics

Man held for snatching bag near Sirhindi Bazaar Patiala

ਬੀਤੀ ਰਾਤ 9 ਵੱਜੇ ਦੇ ਤਕਰੀਬਨ ਪਟਿਆਲਾ ਦੇ ਸਰਹਦੀ ਬਾਜ਼ਾਰ ਦੇ ਨਜ਼ਦੀਕ ਇੱਕ ਰਮੇਸ਼ ਕੁਮਾਰ ਨਾਮ ਦਾ ਵਿਆਕਤੀ ਦੁਕਾਨ ਤੋਂ ਪੈਸੇ ਵਾਲਾ ਬੇਗ ਲੈ ਕੇ ਘਰ ਵਾਪਿਸ ਆ ਰਿਹਾ ਜਿਥੇ ਕਿ ਇੱਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੇ ਬੰਦੂਕ ਦੀ ਨੋਕ ਤੇ ਪੈਸੇ ਵਾਲਾ ਬੇਗ ਲੁੱਟਣ ਦੀ ਕੋਸ਼ਿਸ਼ ਕੀਤੀ ਲੇਕਿਨ ਉਥੇ ਹੀ ਦੂਜੇ ਪਾਸੇ ਰਮੇਸ਼ ਕੁਮਾਰ ਨੇ ਚਲਾਕੀ ਦੇ ਨਾਲ ਚੋਰਾਂ ਨੂੰ ਚਕਮਾ ਦੇ ਕੇ ਆਪਣੇ ਘਰ ਦੇ ਵਿੱਚ ਵੜ ਗਏ ਉਥੇ ਹੀ ਚੋਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਚੋਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਥੋੜ੍ਹਾ ਜਾਂ ਜ਼ਖਮੀ ਹੋਇਆ ਪਿਆ ਸੀ ਜਿਸ ਕਰਕੇ ਉਹ ਇੱਕ ਨਾਲਦੇ ਬੰਦ ਗਲੀ ਦੇ ਵਿੱਚ ਵੜ ਗਿਆ ਜਿੱਥੇ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਤੇ ਪੁਲਸ ਨੂੰ ਮੌਕੇ ਤੇ ਬੁਲਾਇਆ ਚੋਰ ਦੀ ਵੀਡੀਓ ਬਣਾ ਕੇ ਲੋਕਾਂ ਨੇ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਅਤੇ ਚੋਰ ਨੂੰ ਪੁਲਸ ਦੇ ਹਵਾਲੇ ਕੀਤਾ ਉਥੇ ਹੀ ਚੋਰ ਨੂੰ ਫੜਨ ਦੇ ਲਈ ਪਹੁੰਚੇ ਕੋਤਵਾਲੀ ਥਾਣਾ ਤੋਂ ਪੁਲਸ ਅਧਿਕਾਰੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਨੂੰ ਇਥੋਂ ਦੀ ਸੂਚਨਾ ਮਿਲੀ ਸੀ ਕਿ ਇੱਕ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਇਕ ਵਿਅਕਤੀ ਨੂੰ ਬੰਦੂਕ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਲੇਕਿਨ ਉਨ੍ਹਾਂ ਵਿੱਚੋਂ ਇੱਕ ਚੋਰ ਜਿਹੜਾ ਹੈ ਉਹ ਘਰ ਦੇ ਵਿਚ ਵੜਿਆ ਹੋਇਆ ਹੈ ਜਿਸ ਨੂੰ ਬਾਹਰੋਂ ਵੀ ਦਰਵਾਜਾ ਲਗਾਇਆ ਹੋਇਆ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਕਿ ਦੇਖਿਆ ਹੈ ਕਿ ਇਹ ਚੌਲ ਜਖਮੀ ਹਾਲਤ ਦੇ ਵਿੱਚ ਹੈ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਇਲਾਜ ਦੇ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜਿਆ ਹੈ ਇੱਕ ਭੱਜ ਗਿਆ ਹੈ ਅਤੇ ਇੱਕ ਸਾਡੇ ਕੋਲ ਹਿਰਾਸਤ ਵਿਚ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਜਿਸ ਵਿਅਕਤੀ ਦੇ ਕੋਲੋਂ ਇਹ ਚੋਰ ਲੁੱਟ ਕਰਨ ਦੇ ਲਈ ਆਏ ਸਨ ਉਸ ਨੇ ਦੱਸਿਆ ਕਿ ਇਹ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਅਤੇ ਮੇਰੇ ਕੋਲੋਂ ਪੈਸੇ ਵਾਲਾ ਬਹਿਕ ਇਨ੍ਹਾਂ ਨੇ ਖੋਹਣ ਦੀ ਕੋਸ਼ਿਸ਼ ਕੀਤੀ ਇਨ੍ਹਾਂ ਕੋਲ ਪਿਸਟਲ ਵੀ ਸੀ

 

View this post on Instagram

 

A post shared by Patiala Politics (@patialapolitics)