5 arrested in Nabha gas agency loot case

February 23, 2023 - PatialaPolitics

5 arrested in Nabha gas agency loot case

 

ਇਕ ਰਾਈਫਲ 12 ਬੋਰ, 4 ਮਾਰੂ ਹਥਿਆਰ (ਗੰਡਾਸੀ/ਰਾਡਾਂ/ਕਿਰਚ) ਅਤੇ ਲੁੱਟ ਦੇ ਕਰੀਬ 2 ਲੱਖ ਰੂਪੈ, ਸਮੇਤ 5 ਦੋਸੀ ਕਾਬੂ
ਭਵਾਨੀਗੜ੍ਹ ਵਿਖੇ ਜਨਵਰੀ ਮਹੀਨੇ ਵਿੱਚ ਗੈਸ ਏਜੰਸੀ ਦੀ ਲੁੱਟ ਨੂੰ ਦਿੱਤਾ ਸੀ ਅੰਜਾਮ
ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਣਸੁਲਝੇ ਸੰਗੀਨ ਜੁਰਮਾਂ ਦੇ ਕੇਸਾਂ ਨੂੰ ਟਰੇਸ ਕਰਨ ਲਈ ਸਪੈਸਲ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਹੀ ਪਿਛਲੇ ਦਿਨੀ ਦਾਸ ਭਾਰਤ ਗੈਸ ਏਜੰਸੀ ਨੇੜੇ ਡਾਂ ਰਾਜਵੰਤ ਹਸਪਤਾਲ ਨਾਭਾ’ ਵਿਖੇ ਮਿਤੀ 16.02.2023 ਨੂੰ ਹੋਈ ਪੈਸਿਆਂ ਦੀ ਲੁੱਟ ਨੂੰ ਟਰੇਸ ਕਰਨ ਲਈ ਸ੍ਰੀ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ, ਸ੍ਰੀ ਦਵਿੰਦਰ ਅੱਤਰੀ ਪੀ.ਪੀ.ਐਸ, ਉਪ ਕਪਤਾਨ ਪੁਲਿਸ
ਸਬ-ਡਵੀਜ਼ਨ ਨਾਭਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।ਇਸ ਟੀਮ ਵੱਲੋਂ ਹਰ ਪਹਿਲੂ ਤੋਂ ਤਫਤੀਸ ਕਰਦੇ ਹੋਏ ਮਹਿਜ 5 ਦਿਨਾਂ ਦੇ ਅੰਦਰ-ਅੰਦਰ ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ ਹੇਠ ਲਿਖੇ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ :-
1)ਪਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਜਾਤੀਮਾਜਰਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ। 2)ਮਨਪ੍ਰੀਤ ਸਿੰਘ ਉਰਫ ਲਵੀ ਉਰਫ ਮੰਨ੍ਹਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬਰੜਵਾਲ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ। 3)ਸੁਰਿੰਦਰ ਸਿੰਘ ਉਰਫ ਸੋਨੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਜਾਤੀ ਮਾਜਰਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ । 4)ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਦੌਲਤਪੁਰ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ। 5)ਅਮਨਦੀਪ ਸਿੰਘ ਉਰਫ ਗੋਲੂ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਰੁਲਦੂ ਸਿੰਘ ਵਾਲਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇੰਨ੍ਹਾ ਦੇ ਕਬਜਾ ਵਿੱਚ 2 ਲੱਖ ਰੂਪੈ (ਕੈਸ),ਇਕ ਰਾਈਫਲ 12 ਬੋਰ ਸਮੇਤ 5 ਕਾਰਤੂਸ, 1 ਗੰਡਾਸੀ, 2 ਰਾਡ ਲੋਹਾ, 1 ਕਿਰਚ ਅਤੇ ਵਾਰਦਾਤਾਂ ਵਿੱਚ ਵਰਤਿਆਂ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ :- ਜਿੰਨ੍ਹਾਂ ਨੇ ਅੱਗੇ ਸੰਖੇਪ ਵਿੱਚ ਦੱਸਿਆ ਜੋ ਸੀ.ਆਈ.ਏ.ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁੱਟ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਜਿੰਨਾ ਕਿ ਗੈਸ ਏਜੰਸੀਆਂ ਪਰ ਲੁੱਟ ਕੀਤੀ ਹੋਈ ਹੈ ਜੋ ਕਿ ਕਿਸੇ ਹੋਰ ਡਕੈਤੀ ਜ਼ਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਦੇ ਖਿਲਾਫ ਗੁਪਤ ਸੂਚਨਾ ਦੇ ਅਧਾਰ ਪਰ ਮੁਕੱਦਮਾ ਨੰਬਰ 14 ਮਿਤੀ 21.02.2023 ਅ/ਧ 399,402 ਹਿੰ:ਦਿੰ, 25/54/59 ਅਸਲਾ ਐਕਟ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਬਰ ਖਿਲਾਫ ਦੋਸੀਆਨ 1)ਪਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਸੇਵਕ ਸਿੰਘ,2)ਮਨਪ੍ਰੀਤ ਸਿੰਘ ਉਰਫ ਲਵੀ ਉਰਫ ਮੰਨਾ, 3)ਸੁਰਿੰਦਰ ਸਿੰਘ ਉਰਫ ਸੋਨੀ, 4)ਮਨਦੀਪ ਸਿੰਘ ਉਰਫ ਵਿੱਕੀ,5)ਅਮਨਦੀਪ ਸਿੰਘ ਉਰਫ ਗੋਲੂ ਵਾਸੀਆਨ ਉਕਤਾਨ ਦਰਜ ਕੀਤਾ ਜਿੰਨ੍ਹਾ ਨੂੰ ਮਿਤੀ 21.02.2023 ਨੂੰ ਨੇੜੇ ਅਨਾਜ ਮੰਡੀ ਦਦਹੇੜਾ (ਨਾਭਾ ਪਟਿਆਲਾ ਰੋਡ) ਤੋਂ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋਂ 2 ਲੱਖ ਰੂਪੈ ਕੇਸ, ਇਕ ਰਾਈਫਲ 12 ਬੋਰ ਸਮੇਤ 2 ਕਾਰਤੂਸ, 1 ਗੰਡਾਸੀ, 2 ਰਾਡ ਲੋਹਾ, 1 ਕਿਰਚ ਅਤੇ ਵਾਰਦਾਤਾਂ ਵਿੱਚ ਵਰਤਿਆਂ
ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ।
ਅਪਰਾਧਿਕ ਪਿਛੋਕੜ ਅਤੇ ਖੁਲਾਸੇ:- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦੇ ਮੁੱਖ ਸਰਗਣੇ ਪਰਵਿੰਦਰ ਸਿੰਘ ਉਰਫ ਰਵੀ ਅਤੇ ਮਨਪ੍ਰੀਤ ਸਿੰਘ ਉਰਫ ਲਵੀ ਉਰਫ ਮੰਨਾ ਹਨ,ਜਿੰਨ੍ਹਾ ਖਿਲਾਫ ਪਹਿਲਾ ਵੀ ਲੁੱਟਖੋਹ ਦੇ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਗ੍ਰਿਫਤਾਰ ਹੋਕਰ ਨਾਭਾ ਅਤੇ ਸੰਗਰੂਰ ਜੇਲ ਵਿੱਚ ਬੰਦ ਰਹੇ ਹਨ।ਇਹ ਸਾਰੇ ਮੈਂਬਰ ਲੁੱਟ ਖੋਹ ਅਤੇ ਸਨੈਚਿੰਗ ਦੀਆਂ 10 ਦੇ ਕਰੀਬ ਵਾਰਦਾਤਾਂ ਨੂੰ ਨਾਭਾ, ਭਵਾਨੀਗੜ੍ਹ, ਧੂਰੀ ਆਦਿ ਦੇ ਏਰੀਆ ਵਿਚ ਅੰਜਾਮ ਦੇ ਚੁੱਕੇ ਹਨ।ਜਿੰਨ੍ਹਾ ਵਿੱਚ ਕਿ 2 ਗੈਸ ਏਜੰਸੀਆਂ ਤੋ ਪੈਸਿਆਂ ਦੀ ਲੁੱਟਖੋਹ ਦੀਆਂ ਵਾਰਦਾਤ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਤੇ ਨਾਭਾ ਦੀਆਂ ਸ਼ਾਮਲ ਹਨ।ਗੈਸ ਏਜੰਸੀ ਨਾਭਾ ਵਿਖੇ ਮਿਤੀ 16.02.2023 ਨੂੰ ਇਸ ਗਿਰੋਹ ਨੇ ਮਾਰੂ ਹਥਿਆਰਾਂ ਦੀ ਨੋਕ ਪਰ ਦਾਸ ਭਾਰਤ ਗੈਸ ਏਜੰਸੀ ਨੇੜੇ ਡਾਂ ਰਾਜਵੰਤ ਹਸਪਤਾਲ ਨਾਭਾ ਵਿਖੇ ਵਕਤ ਕਰੀਬ 8 ਵਜੇ ਸਾਮ ਨੂੰ ਦਾਖਲ ਹੋਕੇ ਕਰੀਬ 2 ਲੱਖ ਰੂਪੈ ਦੀ ਪੈਸਿਆ ਦੀ ਲੁੱਟ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 24 ਮਿਤੀ 17.02.2023 ਅ/ਧ 379 ਬੀ, ਹਿੰ:ਦਿੰ: ਥਾਣਾ ਕੋਤਵਾਲੀ ਨਾਭਾ ਜਿਲ੍ਹਾ ਪਟਿਆਲਾ ਦਰਜ ਹੈ ਅਤੇ ਭਾਰਤ ਪੈਟਰੋਲੀਅਮ ਗੈਸ ਏਜੰਸੀ ਨੇੜੇ ਸਿਵ ਮੰਦਿਰ ਭਵਾਨੀਗੜ੍ਹ ਵਿਖੇ ਮਿਤੀ 05.01.2023 ਨੂੰ ਵਕਤ ਕਰੀਬ 8 ਵਜੇ ਸਾਮ ਨੂੰ ਇਸ ਗੈਸ ਏਜੰਸੀ ਅੰਦਰ ਦਾਖਲ ਹੋਕੇ ਮਾਰੂ ਹਥਿਆਰਾ ਦੀ ਨੋਕ ਪਰ ਕੈਸ ਦੀ ਲੁੱਟ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 05 ਮਿਤੀ 06.01.2023 ਅ/ਧ 392 ਹਿੰ:ਦਿੰ: ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਦਰਜ ਹੈ।ਇਸ ਵਾਰਦਾਤ ਵਿੱਚ ਭਵਾਨੀਗੜ੍ਹ ਗੈਸ ਏਜੰਸੀ ਦਾ ਇਕ ਪੁਰਾਣਾ ਵਰਕਰ ਵੀ ਇੰਨ੍ਹਾ ਨੂੰ ਜਾਣਕਾਰੀ ਦਿੰਦਾ ਰਿਹਾ ਹੈ।ਇਸ ਗਿਰੋਹ ਵੱਲੋਂ ਹੋਰ ਸਹਿਰਾ ਧੂਰੀ, ਭਵਾਨੀਗੜ੍ਹ
ਆਦਿ ਪਰ ਕਈ ਹੋਬਰ ਗੈਸ ਏਜੰਸੀਆਂ ਦੀ ਰੈਕੀ ਵੀ ਕੀਤੀ ਹੋਈ ਸੀ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸੀਆਨ ਉਪਰੋਕਤ ਨੂੰ ਮਿਤੀ 22.02.2023 ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

 

View this post on Instagram

 

A post shared by Patiala Politics (@patialapolitics)