Patiala Weather: Rain expected in coming days

February 25, 2023 - PatialaPolitics

Patiala Weather: Rain expected in coming days

#ਗਰਜ਼_ਚਮਕ ⛈️

 

26 ਤੋਂ 28 ਫਰਵਰੀ ਭਾਵ ਅਗਲੇ 3 ਦਿਨਾਂ ਦੌਰਾਨ 1-2 ਵਾਰ ਕਿਤੇ-ਕਿਤੇ ਗਰਜ-ਚਮਕ ਵਾਲੇ ਬੱਦਲ ਬਣਦੇ ਵੇਖੇ ਜਾਣਗੇ, ਜੋਕਿ ਹਲਕੇ ਦਰਮਿਆਨੇ ਛਰਾਟੇ ਪਾ ਨਾਲਦੇ ਖੇਤਰਾਂ ਚ ਥੋੜੇ ਸਮੇਂ ਲਈ ਠੰਡੀਆਂ ਹਵਾਵਾਂ ਦੇ ਬੁੱਲ੍ਹੇ ਛੱਡ ਸਕਦੇ ਹਨ। High cape index ਜਿਆਦਾ ਹੋਣ ਕਾਰਨ ਦੁਪਿਹਰ ਬਾਅਦ ਗੋਭੀ ਦੇ ਫੁੱਲ ਵਰਗੇ ਬੱਦਲ ਇੱਕਾ ਦੁੱਕਾ ਥਾਂਈ ਗੜੇਮਾਰੀ ਦੀ ਝੱਟ ਲਾ ਸਕਦੇ । ਪਰ ਇਹ ਹੱਲਚਲ ਦੁਪਿਹਰ ਬਾਅਦ ਸ਼ਾਮੀ ਜਾਂ ਰਾਤੀ ਹੋਣ ਦੀ ਸੰਭਾਵਣਾ ਰਹੇਗੀ।

 

1-2 ਮਾਰਚ ਇੱਕ ਹੋਰ ਪੱਛਮੀ ਡਿਸਟਰਬੇਂਸ ਮੈਂਦਾਨੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ, ਉਮੀਦ ਹੈ ਕਿ ਅਗਾਮੀ ਸਿਸਟਮ ਨੂੰ ਅਰਬ ਸਾਗਰ ਤੋਂ ਪੁਰੇ ਦੀ ਸਪੋਟ ਹੋਣ ਕਾਰਨ ਇੱਕ ਅੱਧੀ ਵਾਰ ਬਹੁਤੇ ਖੇਤਰਾਂ ਚ’ ਕਾਰਵਾਈ ਨੂੰ ਅੰਜ਼ਾਮ ਦੇਵੇਗਾ। ਭਾਵੇਂ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਨਹੀਂ ਪਰ ਇਹਨਾਂ ਛੋਟੀਆਂ ਕਾਰਵਾਈਆਂ ਸਦਕਾ 28 ਫਰਵਰੀ ਤੋਂ ਮੁੜ ਦਿਨ ਦੇ ਪਾਰੇ ਨੂੰ ਫੌਰੀ ਠੱਲ੍ਹ ਪਵੇਗੀ।