FIR against 3 in Punjabi University Patiala Murder case
February 28, 2023 - PatialaPolitics
Report by Karamjot Kaur
FIR against 3 in Punjabi University Patiala Murder case
ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦਾ ਕੈਂਪਸ ਵਿੱਚ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ (UCoE) ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ (CSE) ਦੇ ਤੀਜੇ ਸਾਲ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਪੇਟ ਵਿੱਚ ਕਈ ਵਾਰ ਚਾਕੂ ਮਾਰ ਕੇ ਦਮ ਤੋੜ ਦਿੱਤਾ। ਇੱਕ ਹੋਰ ਵਿਦਿਆਰਥੀ ਦੇ ਸਿਰ ਵਿੱਚ ਸੱਟ ਲੱਗੀ ਹੈ।
ਪੁਲਿਸ ਨੇ ਨਵਜੋਤ ਦੇ ਪਿਤਾ ਦੇ ਬਿਆਨਾਂ ਤੇ 3 ਖਿਲਾਫ ਮਾਮਲਾ ਦਰਜ ਕੀਤਾ ਹੈ, ਨਵਜੋਤ ਦੇ ਪਿਤਾ ਨੇ ਦਸਿਆ ਕਿ ਨਵਜੋਤ ਸਿੰਘ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿ. ਵਿਖੇ ਪੜ੍ਹਦਾ ਸੀ ਉਹ ਆਪਣੇ ਦੋਸਤਾ ਗੁਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਰਮਨਦੀਪ ਸਿੰਘ, ਨੂਰਦੀਨ ਅਲੀ ਅਤੇ ਅਨਮੋਲ ਹੀਰਾ ਸਮੇਤ ਪੰਜਾਬੀ ਯੂਨੀਵਰਸਿਟੀ ਦੇ ਯੂਕੇ ਵਿਭਾਗ ਦੇ ਬਾਹਰ ਖੜਾ ਗਲਾਬਾਤਾਂ ਕਰ ਰਿਹਾ ਸੀ, ਓਥੇ ਸੰਨਜੋਤ ਨੇ ਨਵਜੋਤ ਸਿੰਘ ਅਤੇ ਉਸਦੇ ਦੋਸਤਾ ਤੇ ਹਮਲਾ ਕਰ ਦਿੱਤਾ, ਜੋ ਸੰਨਜੋਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਿਰਚ ਦਾ ਵਾਰ ਨਜਵੋਤ ਸਿੰਘ ਦੇ ਪੇਟ ਤੇ ਕੀਤਾ ਅਤੇ ਇੱਕ ਨਾ-ਮਾਲੂਮ ਵਿਅਕਤੀ ਨੇ ਉਸਦੇ ਪੱਟ ਤੇ ਕੀਤਾ ਅਤੇ ਗੁਰਜਿੰਦਰ ਸਿੰਘ ਦੀ ਵੀ ਕੁੱਟਮਾਰ ਕੀਤੀ, ਉਸਤੋ ਬਾਅਦ ਨਜਵੋਤ ਸਿੰਘ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲੈਜਾਇਆ ਗਿਆ, ਜਿੱਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਗੁਰਜਿੰਦਰ ਸਿੰਘ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹੈ।
ਪਟਿਆਲਾ ਪੁਲਿਸ ਨੇ ਸੰਨਜੋਤ ਸਿੰਘ , ਮੋਹਿਤ, ਹਰਵਿੰਦਰ ਅਤੇ 3 ਹੋਰ ਨਾਮਾਲੂਮ ਵਿਅਕਤੀਆਂ ਤੇ ਧਾਰਾ DTD 27-2-23 U/S, 302,323,506,148,149 IPC ਲਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ
View this post on Instagram