Ravinder Singh Saini joined as Director/Commercial, PSPCL

March 1, 2023 - PatialaPolitics

Ravinder Singh Saini joined as Director/Commercial, PSPCL

ਇੰਜ: ਰਵਿੰਦਰ ਸਿੰਘ ਸੈਣੀ ਨੇ ਡਾਇਰੈਕਟਰ ਕਮਰਸ਼ੀਅਲ ਪੀ.ਐਸ.ਪੀ.ਸੀ.ਐਲ ਦੇ ਅਹੁਦੇ ਦਾ ਚਾਰਜ ਸੰਭਾਲਿਆ
ਪਟਿਆਲਾ 1 ਮਾਰਚ, 2023 ਇੰਜ: ਰਵਿੰਦਰ ਸਿੰਘ ਸੈਣੀ ਨੇ ਅੱਜ ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਕਮਰਸ਼ੀਅਲ ਵਜੋਂ ਆਪਣੇ ਅਹੁਦਾ ਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਵੱਲੋਂ ਇੰਜ:ਰਵਿੰਦਰ ਸਿੰਘ ਸੈਣੀ ਨੂੰ 2 ਸਾਲ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਕਮਰਸ਼ੀਅਲ ਲਾਇਆ ਗਿਆ ਹੈ।
ਉਨ੍ਹਾਂ ਦਾ ਜਨਮ 1 ਜੁਲਾਈ,1965 ਨੂੰ ਨਵੀਂ ਦਿੱਲੀ ਵਿਖੇ ਹੋਇਆ।ਇੰਜ: ਰਵਿੰਦਰ ਸਿੰਘ ਸੈਣੀ ਨੇ ਸੰਨ 1986 ਵਿੱਚ ਖੇਤਰੀ ਇੰਜੀਨੀਅਰਿੰਗ ਕਾਲਜ (NIT) ਰੁੜਕੀ ਤੋਂ ਬੀ.ਐਸ.ਸੀ.ਆਨਰਜ਼ ਵਿੱਚ ਮਕੈਨੀਕਲ ਦੀਇੰਜੀਨੀਅਰਿੰਗ ਦੀ ਡਿਗਰੀ ਕੀਤੀ। ਉਨ੍ਹਾਂ ਨੇ 6,ਮਈ 1987 ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਸਹਾਇਕ ਇੰਜੀਨੀਅਰ ਵਜੋਂ ਆਪਣੀ ਸਰਵਿਸ ਸ਼ੁਰੂ ਕੀਤੀ ਅਤੇ ਇੰਜੀਨੀਅਰੑ ਇਨੑ ਚੀਫ਼ ਦੇ ਅਹੁਦੇ ਤੱਕ ਪੁਜੇ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਲਗਭਗ 36 ਸਾਲ
ਸੇਵਾ ਕੀਤੀ ।ਉਨ੍ਹਾਂ ਨੂੰ ਵੰਡ ਅਤੇ ਵਪਾਰਕ ਸੰਸਥਾਵਾਂ ਦਾ ਭਰਪੂਰ ਤਜਰਬਾ ਹੈ। ਉਨ੍ਹਾਂ ਨੇ ਜਨਰੇਸ਼ਨ,ਇੰਨਫੋਰਸਮੈਂਟ ਅਤੇ ਹੋਰ ਸੰਸਥਾਵਾਂ ਵਿੱਚ ਵੀ ਸਰਵਿਸ ਕੀਤੀ ਹੈ। ਉਨ੍ਹਾਂ ਨੇ ਐਕਸੀਅਨ ਰੋਪੜ, ਲਾਲੜੂ, ਐਕਸੀਅਨ ਇਨਫੋਰਸਮੈਂਟ, ਟੈਕਨੀਕਲ ਆਡਿਟ ਮੋਹਾਲੀ, ਐਸ.ਈ ਡਿਸਟ੍ਰੀਬਿਊਸ਼ਨ ਸਰਕਲ ਖੰਨਾ, ਮੋਹਾਲੀ, ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਸਾਊਥ ਜ਼ੋਨ ਅਤੇ ਚੀਫ ਇੰਜੀਨੀਅਰ ਟੀਏ ਐਂਡ ਆਈ ਅਤੇ ਮੁੱਖ ਇੰਜੀਨੀਅਰ ਇਨਫਰਮੇਸ਼ਨ ਟੈਕਨਾਲੋਜੀ ਦੇ ਤੌਰ ਤੇ ਸੇਵਾਵਾਂ ਦਿੱਤੀਆਂ।ਇਸ ਤੋਂ ਪਹਿਲਾਂ ਉਹ ਇਨਫਾਰਮੇਸ਼ਨ ਟੈਕਨਾਲੋਜੀ ਵਿੱਚ ਇੰਜੀਨੀਅਰ ਈਨ ਚੀਫ ਦੇ ਅਹੁਦੇ ਤੇ ਸੇਵਾਵਾਂ ਨਿਭਾ ਰਹੇ ਸਨ ਇਸ ਮੌਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਵੱਖੑ ਵੱਖ ਵਿਭਾਗਾਂ ਦੇ ਮੁਖੀ, ਸੀਨੀਅਰ ਅਧਿਕਾਰੀ, ਅਤੇ ਉਨ੍ਹਾਂ ਦੇ ਸ਼ਭ ਚਿੰਤਕਾਂ ਵੱਲੋਂ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਨੂੰ ਸ਼ਭ ਕਾਮਨਾਵਾਂ ਤੇ ਵਧਾਈਆਂ ਦਿੱਤੀਆਂ ਗਈਆਂ ।

 

View this post on Instagram

 

A post shared by Patiala Politics (@patialapolitics)