Gopal Colony Patiala to get new look with 97 Lakhs
March 14, 2023 - PatialaPolitics
Gopal Colony Patiala to get new look with 97 Lakhs
ਵਿਧਾਇਕ ਕੋਹਲੀ ਵੱਲੋਂ ਗੋਪਾਲ ਕਲੌਨੀ ‘ਚ 97 ਲੱਖ ਦੇ ਵਿਕਾਸ ਕਾਰਜਾਂ ਦੀ ਸੁਰੂਆਤ
-ਕਲੋਨੀ ਵਾਸੀਆਂ ਦੀ ਮੰਗ ਤੇ ਸਟਰੀਟ ਲਾਇਟਾਂ ਦਾ ਅਸਟੀਮੇਟ ਤੁਰੰਤ ਬਣਾਉਣ ਲਈ ਕਿਹਾ
-ਸਹਿਰ ਦੇ ਵਿਕਾਸ ਕਾਰਜਾਂ ‘ਚ ਕੋਈ ਵੀ ਕੋਤਾਹੀ ਬਰਦਾਸਤ ਨਹੀਂ ਕੀਤੀ ਜਾਏਗੀ-ਅਜੀਤਪਾਲ
ਪਟਿਆਲਾ, 14 ਮਾਰਚ :
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਅਧੀਨ ਆਉਦੀਂ ਗੋਪਾਲ ਕਲੋਨੀ ਵਿਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੜਕਾਂ ਬਣਾਉਣ ਲਈ 97 ਲੱਖ ਦੇ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਜੁਆਇੰਟ ਕਮਿਸਨਰ ਨਮਨ ਮੜਕਣ, ਐਸਈ ਹਰਕਿਰਨ ਸਿੰਘ, ਐਸਡੀੳ ਗਗਨਦੀਪ ਸਿੰਘ, ਐਸਡੀੳ ਸਤੀਸ ਕੁਮਾਰ, ਵਾਰਡ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਰਿਸੀ ਕਪੂਰ ਵੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਕਹੀ ਦਾ ਟੱਕ ਲਗਾ ਕੇ ਅਤੇ ਨਾਰੀਅਲ ਭੰਨ ਕੇ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ। ਇਸ ਦੋਰਾਨ ਅਜੀਤਪਾਲ ਸਿੰਘ ਕੋਹਲੀ ਨੈ ਕਿਹਾ ਕਿ ਕਿਸੇ ਵੀ ਵਿਕਾਸ ਕਾਰਜ ਵਿਚ ਮਟੀਰੀਅਲ ਨਾਂਲ ਸਮਝੋਤਾ ਨਹੀਂ ਕੀਤਾ ਜਾੲੈਗਾ ਅਤੇ ਨਾ ਹੀ ਕੋਤਾਹੀ ਬਰਦਾਸਤ ਨਹੀਂ ਕੀਤੀ ਜਾਏਗੀ। ਉਨਾ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਕਿਹਾ ਕੇ ਜਿਥੇ ਵੀ ਵਿਕਾਸ ਦੇ ਕੰਮ ਹੋਣੇ ਹਨ ਜਾਂ ਕੀਤੇ ਜਾ ਰਹੇ ਹਨ, ਉਨਾ ਵਿਚ ਖਾਸ ਧਿਆਨ ਰੱਖਿਆ ਜਾਵੇ ਕੇ ਕੰਮ ਵਧੀਆ ਅਤੇ ਜਾਨਦਾਰ ਹੋਵੇ ਮਟਰੀਅਲ ਸਰਕਾਰ ਦੇ ਨਿਯਮਾ ਮੁਤਾਬਿਕ ਸਟੈਂਡਰਡ ਪੱਧਰ ਦਾ ਵਰਤਿਆ ਜਾਵੇ। ਕਾਰਜਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਸਿਕਾਇਤ ਦਾ ਮੌਕਾ ਨਾ ਮਿਲੇ।
ਇਸ ਦੋਰਾਨ ਵਿਧਾਇਕ ਨੇ ਉਥੇ ਖੜੇ ਕਲੌਨੀ ਦੇ ਵਸਨੀਕ ਲੋਕਾਂ ਦੀ ਮੰਗ ਤੇ ਸਟਰੀਟ ਲਾਇਟਾਂ ਲਾਉਣ ਲਈ ਅਸਟੀਮੇਟ ਬਣਾਉਣ ਦੇ ਹੁਕਮ ਦਿੱਤੇ ਅਤੇ ਨਾ ਹੀ ਇਹ ਵੀ ਕਿਹਾ ਕੇ ਇਲਾਕੇ ਦੀ ਕੋਈ ਵੀ ਗਲੀ ਕੱਚੀ ਨਹੀਂ ਰਹੇਗੀ ਅਤੇ ਨਾ ਹੀ ਕੋਈ ਇਲਾਕਾ ਪੀਣ ਵਾਲੇ ਪਾਣੀ ਤੋਂ ਵਾਝਾਂ ਰਹੇਗਾ। ਇਸ ਦੋਰਾਨ ਵਿਧਾਇਕ ਨੇ ਕਿਹਾ ਕਿ ਜੋ ਵੀ ਕੰਮ ਪਿਛਲੇ 1 ਸਾਲ ਦੋਰਾਨ ਪੰਜਾਬ ਸਰਕਾਰ ਨੇ ਕੀਤੇ ਹਨ, ਉਹ ਬੇਮਿਸਾਲ ਹਨ। ਇਨੇ ਕੰਮ ਪਿਛਲੀਆਂ ਸਰਕਾਰਾਂ ਨੇ ਆਪਣੇ ਪੂਰੇ ਕਾਰਜਕਾਲ ਵਿਚ ਨਹੀਂ ਕੀਤੇ ਹੋਣੇ। ਇਸ ਲਈ ਇਨਾਂ ਕੰਮਾ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਹੁਣ ਤੋਂ ਹੀ ਤਿਆਰੀ ਵਿਢੀ ਜਾਵੇ ਤਾਂ ਕੇ ਜਨਤਾ ਨੂੰ ਇਹ ਪਤਾ ਲੱਗ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲੇ ਲਈ ਕੀਤਾ ਹੈ। ਇਸੀ ਤਰਾਂ ਜੋ ਵੀ ਕੰਮ ਕਿਸੇ ਦਾ ਪਿਛਲੀਆਂ ਸਰਕਾਰਾਂ ਨੇ ਨਹੀਂ ਹੋਣ ਦਿੱਤਾ ਜਾਂ ਰੋਕ ਕੇ ਰੱਖਿਆ ਹੈ, ਉਸ ਨੂੰ ਵੀ ਪਹਿਲ ਦੇ ਆਧਾਰ ਤੇ ਵਾਚਿਆ ਜਾਵੇਗਾ। ਅਜੀਤਪਾਲ ਕੋਹਲੀ ਨੈ ਕਿਹਾ ਕੇ ਹੁਣ ਬਦਲਾਅ ਹੀ ਆਮ ਲੋਕਾਂ ਲਈ ਮਸੀਹਾ ਬਣ ਕੇ ਆਇਆ ਹੈ ਅਤੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ। ਵਿਧਾਇਕ ਨੇ ਵਿਭਾਗਾ ਦੇ ਅਧਿਕਾਰੀਆ ਨੂੰ ਵੀ ਅਪੀਲ ਕੀਤੀ ਹੈ ਕੇ ਲੋਕਾਂ ਨੂੰ ਮਾਮੂਲੀ ਕੰਮਾ ਲਈ ਦਫਤਰਾਂ ਦੇ ਚੱਕਰ ਮਾਰਨ ਲਈ ਮਜਬੂਰ ਨਾਂ ਹੋਣਾ ਪਵੇ, ਹਰ ਇਕ ਵਿਅਕਤੀ ਦਾ ਕੰਮ ਪਹਿਲੇ ਗੇੜੇ ਵਿਚ ਹੀ ਨਿਪਟਾਇਆ ਜਾਣਾ ਚਾਹੀਦਾ ਹੈ।