Patiala:One Year Report card of MLA Ajitpal Kohli

March 17, 2023 - PatialaPolitics

Patiala:One Year Report card of MLA Ajitpal Kohli

–ਸਾਡੀ ਵੱਡੀ ਉਪਲਬਧੀ, 1 ਸਾਲ ਚ ਪਟਿਆਲਵੀਆਂ ਨੂੰ ਦਿੱਤਾ ਆਪਣਾ ਐਮਐਲਏ-ਅਜੀਤਪਾਲ ਕੋਹਲੀ
–ਸ਼ਹਿਰ ਲਈ 1 ਸਾਲ ਚ 100 ਕਰੋੜ ਦੀ ਗ੍ਰਾਂਟ ਮਨਜੂਰ
–ਪਿਛਲੀ ਕਾਂਗਰਸ ਸਰਕਾਰ ਨੇ 1 ਹਜਾਰ ਕਰੋੜ ਦਾ ਝੂਠਾ ਲਾਰਾ ਲਾਇਆ
–ਜੋ ਕਿਹਾ ਕਰਾਂਗੇ, ਲਾਰੇ ਲੈ ਕੇ ਸਮਾਂ ਨਹੀਂ ਲੰਘਾਵਾਂਗੇ

ਪਟਿਆਲਾ, 17 ਮਾਰਚ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 1 ਸਾਲ ਪੂਰਾ ਹੋਣ ਤੇ ਅੱਜ ਇਥੇ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੀਡੀਆ ਦੇ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ 1 ਸਾਲ ਚ ਸਭ ਤੋਂ ਵੱਡਾ ਕੰਮ ਇਹ ਕੀਤਾ ਕਿ ਪਟਿਆਲਵੀਆਂ ਨੂੰ ਆਪਣਾ ਐਮਐਲਏ ਦਿੱਤਾ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਵਾਸੀ ਆਪਣੇ ਵਿਧਾਇਕ ਨੂੰ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਨਹੀਂ ਕਦੇ ਮਿਲ ਸਕੇ, ਜਦ ਕਿ ਮੈਂ ਪੂਰਾ ਸਮਾਂ ਆਪਣੇ ਲੋਕਾਂ ਚ ਵਿਚਰਦਾ ਹਾਂ। ਇਸ ਲਈ ਇਹ ਮੇਰੀ ਵੱਡੀ ਉਪਲਬਧੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਅਜੀਤਪਾਲ ਕੋਹਲੀ ਨੇ ਸਮੁੱਚੇ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਨੂੰ 1 ਸਾਲ ਦਾ ਸਮਾਂ ਹੋ ਗਿਆ, ਜਿਸ ਨੇ 1 ਸਾਲ ਚ ਅਜਿਹੇ ਲਾਮਿਸਾਲ ਕੰਮ ਕੀਤੇ ਜੋ ਅੱਜ ਤੱਕ ਨਹੀਂ ਹੋਏ ਸਨ। ਉਨ੍ਹਾਂ ਪਟਿਆਲਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਪਿਛਲੀ ਕਾਂਗਰਸ ਸਰਕਾਰ ਦੇ ਪਟਿਆਲਾ ਵਾਸੀਆਂ ਨੂੰ 1 ਹਜਾਰ ਕਰੋੜ ਰੁਪਏ ਦੇ ਵਿਕਾਸ ਕਰਨ ਦੇ ਦਾਅਵੇ ਖੋਖਲੇ ਰਹੇ ਅਤੇ ਪਟਿਆਲਾ ਵਾਸੀਆਂ ਨੂੰ ਬਿਨਾਂ ਲਾਰਿਆਂ ਤੋਂ ਕੁਝ ਨਹੀਂ ਮਿਲਿਆ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ 200 ਕਰੋੜ ਨਦੀ ਦਾ ਪ੍ਰੋਜੈਕਟ, ਹੇਰਿਟੇਜ ਸਟਰੀਟ ਪ੍ਰੋਜੈਕਟ, ਰਾਜਿੰਦਰਾ ਝੀਲ ਪ੍ਰੋਜੈਕਟ, ਕੈਨਾਲ ਵੇਸਡ ਵਾਟਰ ਸਪਲਾਈ ਪ੍ਰੋਜੈਕਟ, ਡੇਅਰੀ ਪ੍ਰੋਜੈਕਟ, ਨਵਾਂ ਬੱਸ ਅੱਡਾ ਸਮੇਤ ਹੋਰ ਸਭ ਕੰਮ ਅਧੂਰੇ ਛੱਡ ਕੇ ਕਾਂਗਰਸ ਸਰਕਾਰ ਚਲੀ ਗਈ।ਇਹ ਸਾਰੇ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰ ਤੇ ਛੱਡ ਦਿੱਤੇ ਗਏ, ਜਿਨ੍ਹਾਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈਂ। ਵਿਧਾਇਕ ਨੇ ਦੱਸਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਸਾਰੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ, ਜਿਨ੍ਹਾਂ ਚੋ ਵਧੇਰੇ ਮੁਕੰਮਲ ਹੋਣ ਕਿਨਾਰੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਲੱਕੜ ਮੰਡੀ ਚੁੰਗੀ ਕੋਲ ਅੰਡਰ ਪਾਸ ਦੀ ਸੁਵਿਧਾ ਮਿਲੇਗੀ।
ਵਿਧਾਇਕ ਨੇ ਦੱਸਿਆ ਕੇ ਸ਼ਹਿਰ ਦੇ ਲੋਕਾਂ ਨੂੰ ਘਰ ਦੇ ਨਜ਼ਦੀਕ ਮੁਫ਼ਤ ਤੇ ਵਧੀਆ ਇਲਾਜ ਮੁਹਈਆ ਕਰਾਉਣ ਦੇ ਉਪਰਾਲੇ ਨਾਲ ਪਟਿਆਲਾ ਸ਼ਹਿਰ ਚ 14 ਮੁਹੱਲਾ ਕਲੀਨਿਕ ਖੋਲ੍ਹੇ ਹਨ, ਇਨਾ ਚ 42 ਤਰਾਂ ਦੇ ਟੈਸਟ ਮੁਫ਼ਤ ਹੋ ਰਹੇ ਹਨ, ਜਿਨ੍ਹਾਂ ਚੋ ਜਿਆਦਾਤਰ ਚੱਲ ਪਏ ਬਾਕੀ ਦਾ ਕੰਮ ਚੱਲ ਰਿਹਾ, 600 ਯੂਨਿਟ ਮੁਫਤ ਮਿਲ ਰਹੇ ਹਨ, ਜਿਲ੍ਹੇ ਚ 7 ਹਜਾਰ ਤੋਂ ਵੱਧ ਨਿੱਜੀ ਸੈਕਟਰ ਅਤੇ 1800 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ। ਇਸੇ ਤਰਾਂ 2.33 ਕਰੋੜ ਧਾਮੋ ਮਾਜਰਾ, 1.5 ਕਰੋੜ ਰਾਜਿੰਦਰਾ ਝੀਲ, 8 ਕਰੋੜ ਸਟੇਟ ਸੈਂਟਰ ਲਾਇਬ੍ਰੇਰੀ ਲਈ, 20 ਕਰੋੜ ਸੜਕਾਂ ਦੇ ਨਿਰਮਾਣ, 40 ਕਰੋੜ ਨਵੇਂ ਬੱਸ ਅੱਡੇ ਦੇ ਫਲਾਇਓਵਰ ਲਈ, 30 ਕਰੋੜ ਮਾਡਲ ਟਾਊਨ ਡਰੇਨ ਲਈ, 2.63 ਲੱਖ ਫੁਟਕਲ ਖਰਚੇ ਨਗਰ ਨਿਗਮ ਲਈ,1 ਕਰੋੜ ਗੋਪਾਲ ਕਲੋਨੀ ਵਾਸੀਆਂ ਲਈ ਸੜਕਾਂ ਬਣਾਉਣ ਵਾਸਤੇ ਮਨਜੂਰ ਕੀਤੇ ਗਏ।ਪਟਿਆਲਾ ਸ਼ਹਿਰ ਦੇ ਇਹ ਸਾਰੇ ਕੱਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 1 ਸਾਲ ਦੇ ਕਾਰਜਕਾਲ ਚ ਹੀ 100 ਕਰੋੜ ਰੁਪਏ ਮਨਜੂਰ ਕਰ ਦਿੱਤੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਅਵੱਲ ਦਰਜੇ ਦੀ ਵਿੱਦਿਆ ਦੇਣ ਲਈ ਸ਼ੁਰੂ ਕੀਤੇ ਪਰਿਆਸ ਸਦਕੇ ਪਟਿਆਲਾ ਸ਼ਹਿਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਫੀਲਖਾਨਾ ਸਕੂਲ ਐਮੀਨੇਸ ਵਜੋਂ ਚੁਣਿਆ ਗਿਆ।ਇਸ ਤੋਂ ਇਲਾਵਾ ਇਸ ਵਾਰ ਪਹਿਲੀ ਵਾਰ ਹੋਇਆ ਕੇ ਹੈਰੀਟੇਜ ਮੇਲਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਲੋਕਾਂ ਦੀ ਆਮਦ ਨੂੰ ਦਰਸਾ ਕੇ ਸਮਾਪਤ ਹੋਇਆ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਨੇ ਪਟਿਆਲਵੀਆ ਨੂੰ ਆਪਣਾ ਵਿਧਾਇਕ ਦਿੱਤਾ ਜੋ ਪਹਿਲਾਂ ਕਦੇ ਨਹੀਂ ਮਿਲਿਆ। ਇਸ ਤੋਂ ਪਹਿਲਾਂ ਲੋਕਾਂ ਨੇ ਕਦੇ ਵਿਧਾਇਕ ਦੇ ਦਰਸ਼ਨ ਨਹੀਂ ਕੀਤੇ ਅਤੇ ਨਾ ਹੀ ਮਿਲੇ। ਹੁਣ ਪਟਿਆਲਾ ਵਾਸੀ ਹਰ ਸਮੇਂ ਆਪਣੇ ਵਿਧਾਇਕ ਨਾਲ ਆਪਣਾ ਦੁੱਖ ਦਰਦ ਸਾਂਝਾਂ ਕਰ ਸਕਦੇ ਹਨ।ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਸੀਨੀਅਰ ਆਗੂ ਸੰਦੀਪ ਬੰਧੂ, ਨੌਜਵਾਨ ਆਗੂ ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ, ਰਾਜੂ ਸਾਹਨੀ ਮੌਜੂਦ ਸਨ।

 

 

View this post on Instagram

 

A post shared by Patiala Politics (@patialapolitics)