Covid is back,3 case reported in Patiala
March 27, 2023 - PatialaPolitics
Covid is back,3 case reported in Patiala
ਜਿਲ੍ਹੇ ਵਿੱਚ ਤਿੰਨ ਨਵੇਂ ਕੋਵਿਡ ਕੇਸ ਹੋਏ ਰਿਪੋਰਟ।
ਖਾਂਸੀ, ਜੁਕਾਮ ਵਾਲੇ ਕੇਸਾਂ ਲਈ ਕੋਵਿਡ ਜਾਂਚ ਜਰੂਰੀ ।
ਫਲੂ ਅਤੇ ਕੋਵਿਡ ਤੋਂ ਬਚਾਅ ਲਈ ਲੋਕ ਸਾਵਧਾਨੀਆਂ ਵਰਤਣ : ਸਿਵਲ ਸਰਜਨ
ਪਟਿਆਲਾ 27 ਮਾਰਚ ( ) ਚਲ ਰਹੇ ਫਲੂ ਦੇ ਸੀਜਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਪੂਰੇ ਭਾਰਤ ਵਿੱਚ ਕੋਵਿਡ ਦੇ ਨਵੇਂ ਕੇਸਾ ਵਿੱਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਵੀ ਕੋਵਿਡ ਤੋਂ ਸਤਰਕ ਰਹਿਣ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ।ਜਿਸ ਤਹਿਤ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਐਡਵਾਈਜਰੀ ਜਾਰੀ ਕਰਦੇ ਕਿਹਾ ਕਿ ਜੁਕਾਮ, ਬੁਖਾਰ, ਖਾਂਸੀ ਦੇ ਲੱਛਣ ਜਿਸ ਵੀ ਵਿਅਕਤੀ ਵਿਚ ਆ ਰਹੇ ਹਨ, ਉਹ ਮਾਸਕ ਦੀ ਵਰਤੋਂ ਜਰੂਰ ਕਰੇ ਅਤੇ ਕੋਵਿਡ ਤੇ ਫਲ਼ੂ ਜਿਹੇ ਰੋਗਾਂ ਨੂੰ ਫੈਲਣ ਤੋਂ ਬਚਾਏ।ਇਹਨਾਂ ਫਲੂ ਅਤੇ ਕੋਵਿਡ ਦੋਨਾਂ ਤਰਾਂ ਦੇ ਰੋਗਾਂ ਤੋਂ ਬਚਾਅ ਲਈ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾ, ਇੱਕ ਦੂਜੇ ਨਾਲ ਹੱਥ ਮਿਲਾਉਣ ਅਤੇ ਬੇਲੋੜੀ ਭੀੜ ਵਿੱਚ ਜਾਣ ਤੋਂ ਗੁਰੇਜ ਕਰਨਾ ਜਰੂਰੀ ਹੈ।ਇਹਨਾਂ ਸਧਾਰਨ ਜਿਹੀਆਂ ਸਾਵਧਾਨੀਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਬਚਾਅ ਕੀਤਾ ਜਾ ਸਕਦਾ ਹੈ।ਕੋਵਿਡ ਲੱਛਣ ਆਉਣ ਤੇਂ ਕੋਵਿਡ ਜਾਂਚ ਜਰੂਰ ਕਰਵਾਈ ਜਾਵੇ ਜੋ ਕਿ ਸਿਹਤ ਕੇਂਦਰਾ ਵਿੱਚ ਮੁਫਤ ਉਪਲਬਧ ਹੈ।ਗੰਭੀਰ ਲੱਛਣ ਹੋਣ ਤੇ ਮਰੀਜ ਨੂੰ ਹਸਪਤਾਲ ਦਾਖਲ ਕਰਨ ਤੋਂ ਬਾਦ ਫਲੂੁ ਦੇ ਐਚ3 ਐਨ2, ਐਚ1 ਐਨ1 ਅਤੇ ਕੋਵਿਡ ਦੀਆਂ ਜਾਂਚ ਕਰਵਾਉਣ ਦੇ ਨਿਰਦੇਸ਼ ਹਨ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਪੂਰੇ ਕੰਟਰੋਲ ਵਿੱਚ ਹੈ।ਉਹਨਾਂ ਕਿਹਾ ਕਿ ਅੱਜ ਜਿਲ੍ਹੇ ਵਿੱਚ ਤਿੰਨ ਨਵੇਂ ਕੋਵਿਡ ਕੇਸ ਰਿਪੋਰਟ ਹੋਏ ਹਨ , ਜਿਹਨਾਂ ਵਿਚੋਂ 2 ਪਟਿਆਲਾ ਸ਼ਹਿਰੀ ਅਤੇ ਇੱਕ ਰਾਜਪੂਰਾ ਨਾਲ ਸਬੰਧਤ ਹੈ। ਇਸ ਸਮੇਂ ਜਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 8 ਹੈ।ਉਹਨਾਂ ਕਿਹਾ ਕਿ ਸਿਹਤ ਵਿਭਾਗ ਸਮੇਂ ਸਮੇਂ ਸਿਰ ਲੋੜੀਂਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦਾ ਰਹੇਗਾ ਅਤੇ ਸਿਹਤ ਵਿਭਾਗ ਉਪਰੋਕਤ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਸਹਿਯੋਗ ਦੀ ਆਸ ਕਰਦਾ ਹੈ ।