Get ready for Rain again Patiala

March 28, 2023 - PatialaPolitics

Get ready for Rain again Patiala

#ਮੀਂਹ_ਅਲਰਟ?
ਵੱਡੇ ਪੱਧਰ ਤੇ ਮੀਂਹ ਦੀ ਵਾਪਸੀ⛈
ਇੱਕ ਵਾਰ ਫਿਰ ਤਕੜਾ ਵੈਸਟਰਨ ਡਿਸਟਰਬੇਂਸ 30 ਮਾਰਚ ਤੋਂ 1 ਅਪ੍ਰੈਲ ਤੱਕ ਸਮੁੱਚੇ ਸੂਬੇ ਨੂੰ ਦਰਮਿਆਨੇ ਮੀਂਹ ਨਾਲ ਪ੍ਰਭਾਵਿਤ ਕਰੇਗਾ, ਕਿਤੇ-ਕਿਤੇ ਭਾਰੀ ਮੀਂਹ/ ਮੋਟੀ ਗੜੇਮਾਰੀ ਦੀ ਸੰਭਾਵਣਾ ਹਹੇਗੀ, ਕੱਲ ਤੋਂ ਸੰਘਣੀ ਬੱਦਲਵਾਈ ਦੀ ਆਵਾਜ਼ਾਈ ਨਾਲ ਸ਼ਾਮ ਤੱਕ ਪੰਜਾਬ ਹਰਿਆਣਾ ਬਾਡਰ ਤੇ ਕਿਤੇ-ਕਿਤੇ ਗਰਜ ਲਿੱਛਕ ਆਲੇ ਬੱਦਲ ਬਣਦੇ ਵੇਖੇ ਜਾਣਗੇ।
30 ਮਾਰਚ ਵੀਰਵਾਰ ਤੜਕਸਾਰ ਰਾਜਸਥਾਨ ਤੋਂ ਗਰਜ- ਚਮਕ ਵਾਲੇ ਬੱਦਲਾਂ ਦਾ ਨਿਰਮਾਣ ਸੁਰੂ ਹੋਣ ਦੀ ਆਸ ਹੈ, ਜੋਕਿ ਦੁਪਿਹਰ ਬਾਅਦ ਪੰਜਾਬ/ ਹਰਿਆਣਾ ਅਤੇ ਦਿੱਲੀ ਦਾ ਰੁੱਖ ਕਰਨਾ ਸੁਰੂ ਕਰ ਦੇਣਗੇ, ਸਿਸਟਮ ਨੂੰ ਅਰਬ ਸਾਗਰ ਤੋਂ ਨਮ ਹਵਾਵਾਂ ਦੀ ਸਪੋਟ ਸਦਕਾ 31 ਮਾਰਚ ਨੂੰ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਚ’ ਮੀਂਹ ਦੀ ਕਾਰਵਾਈ ਮੁੱਖ ਰਹੇਗੀ। ਜਦਕਿ 1 ਅਪ੍ਰੈਲ ਨੂੰ ਕਾਰਵਾਈ ਘੱਟਦੀ ਹੋਈ ਥੋੜੇ-ਬਹੁਤੇ ਖੇਤਰਾਂ ਸਿਮਟ ਜਾਣੀ, ਪਰ 3-4 ਅਪ੍ਰੈਲ ਮੁੜ ਟੁੱਟਵੇਂ ਭਾਗਾਂ ਚ’ ਮੀਂਹ ਦੀ ਵਾਪਸੀ ਹੋ ਸਕਦੀ , ਬੇਮੌਸਮੀ ਬਰਸਾਤਾਂ ਕਿਸਾਨਾ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਬਸੰਤ ਰੁੱਤ ਚ’ ਉੱਚ ਤਾਪਮਾਨ ਅਤੇ ਵਾਯੂਮੰਡਲ ਚ ਬਣੇ High Cape ਇੰਡੈਕਸ ਕਾਰਨ ਅਗਾਮੀ ਦੌਰ ਚ’ ਵੀ ਇੱਕਾ-ਦੁੱਕਾ ਥਾਂ ਟੋਰਨੇਡੋ ਬਨਣ ਦੀ ਸੰਭਾਵਣਾ ਵਿਖ ਰਹੀ ਹੈ, ਜਿੱਥੇ ਵੀ ਇਹ ਟੋਰਨੇਡੋ ਬਣਦਾ ਵਿਖੇ ਉਸਤੋਂ ਦੂਰੀ ਬਣਾਕੇ ਰੱਖੋ, ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਕੈਨਵਾਲਾ ਜਿਲ੍ਹਾ ਫਾਜਿਲਕਾ ਚ’ ਆਏ ਟੋਰਨੇਡੋ ਨੇ ਕਾਫੀ ਤਬਾਹੀ ਮਚਾਈ ਸੀ ਜਿਸਦਾ ਸਾਡੇ ਚੈਨਲ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ।
ਮੀਂਹ ਦਾ ਜਿਲ੍ਹੇਵਾਰ ਅਲਰਟ ਬੱਦਲਾਂ ਦਾ ਨਿਰਮਾਣ ਹੋਣ ਤੇ ਜਾਰੀ ਕੀਤਾ ਜਾਰੀ ਕਰਦੇ ਰਹਾਂਗੇ।

ਮੌਸਮ ਪੰਜਾਬ ਦਾ
28 ਮਾਰਚ 2023 8:12PM