Patiala police arrested three persons along with 71,540 drug pills

April 2, 2023 - PatialaPolitics

Patiala police arrested three persons along with 71,540 drug pills

 

ਪਟਿਆਲਾ ਪੁਲਿਸ ਵੱਲੋ 71,540 ਨਸ਼ੀਲੀਆ ਗੋਲੀਆ ਸਮੇਤ ਤਿੰਨ ਵਿਅਕਤੀ ਕਾਬੂ

ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸ੍ਰੀ ਦਵਿੰਦਰ ਕੁਮਾਰ ਅੱਤਰੀ ਡੀ.ਐਸ.ਪੀ ਨਾਭਾ ਦੀ ਨਿਗਰਾਨੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਵੱਲੋਂ ਮੁਕਦਮਾ ਨੂੰ 42 ਮਿਤੀ 30-03-2023 ਅਧ 22/61/85 ND&PS Act ਥਾਣਾ ਕੋਤਵਾਲੀ ਨਾਭਾ ਜਿਲ੍ਹਾ ਪਟਿਆਲਾ ਦਰਜ ਕਰਕੇ 03 ਦੋਸੀਆਨ ਨੂੰ ਕਾਬੂ ਕਰਕੇ ਇਹਨਾ ਪਾਸੋ ਕੁੱਲ 71,540 ਨਸ਼ੀਲੀਆ ਗਲੀਆ ਮਾਰਕਾ COVIDOL 100, TRAMADOL HYDROCHLORIDE IP 100 MG ਬ੍ਰਾਮਦ ਕੀਤੀਆ ਗਈਆ।

ਜਿਹਨਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 30-3-2023 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਮੋੜ ਡਿਫੈਂਸ ਕਲੋਨੀ ਰਸਤਾ ਮੁੜਖਾਨਾ ਚੌਂਕ ਤੌ ਮਿਲਟਰੀ ਚੌਂਕ ਨਾਭਾ ਤੋ ਦੋਸ਼ੀਆਨ:

1.

2.

ਕਸਮੀਰ ਚੰਦ ਪੁੱਤਰ ਗਿਆਨ ਚੰਦ ਵਾਸੀ ਪਿੰਡ ਕਪੂਰਗੜ੍ਹ ਥਾਣਾ ਅਮਲੋਹ, ਜਿਲਾ ਫਤਿਹਗੜ੍ਹ ਸਾਹਿਬ

ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਦੰਦਰਾਲਾ ਢੀਂਡਸਾ ਥਾਣਾ ਭਾਦਸੋਂ ਜਿਲ੍ਹਾ ਪਟਿਆਲਾ ਨੂੰ ਸਮੇਤ ਮੋਟਰਸਾਇਕਲ ਨੰਬਰ PB-10-DX-1053 ਮਾਰਕਾ ਸਪਲੈਂਡਰ ਪਰ ਕਾਬੂ ਕਰਕੇ ਇਹਨਾ ਪਾਸੋ 1040 ਨਸ਼ੀਲੀਆ ਗੋਲੀਆ ਮਾਰਕ COVIDOL 100, TRAMADOL HYDROCHLORIDE IP 100 MG ਬ੍ਰਾਮਦ ਕੀਤੀਆ ਗਈਆ। ਜਿਹਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਦੋਰਾਨ ਮੰਨਿਆ ਕਿ ਉਹ ਨਸ਼ੀਲੀਆਂ ਗੋਲੀਆਂ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਮਾਲਕ ਗੁਰੂ ਕਿਰਪਾ ਮੈਡੀਕਲ ਹਾਲ/ਏਜੰਸੀ ਅਲੌਹਰਾਂ ਗੇਟ ਨਾਭਾ ਉਕਤ ਪਾਸੋਂ ਲੈ ਕੇ ਆਉਂਦੇ ਹਨ, ਜੋ ਉਹਨਾਂ ਨੂੰ ਗੋਲੀਆਂ ਵੇਚਣ ਲਈ ਪ੍ਰੇਰਿਤ ਕਰਦਾ ਹੈ।

ਮਿਤੀ 31-03-2023 ਨੂੰ ਦੋਸ਼ੀ ਹਰਪ੍ਰੀਤ ਸਿੰਘ ਮਾਲਕ ਗੁਰੂ ਕਿਰਪਾ ਮੈਡੀਕਲ ਹਾਲ/ਏਜੰਸੀ ਅਲੌਹਰਾਂ ਗੇਟ ਨਾਭਾ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕਰਕੇ ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਸਮੇਤ ਪੁਲਿਸ ਪਾਰਟੀ ਅਤੇ ਡਰੱਗਜ ਕੰਟਰੋਲਰ ਅਫਸਰ ਪਟਿਆਲਾ ਸ੍ਰੀ ਮਨਦੀਪ ਸਿੰਘ ਮਾਨ ਵਲੋਂ ਦੋਸ਼ੀ ਹਰਪ੍ਰੀਤ ਸਿੰਘ ਦੀ ਦੁਕਾਨ ਗੁਰੂ ਕਿਰਪਾ ਮੈਡੀਕਲ ਹਾਲ/ਏਜੰਸੀ ਅਲੌਹਰਾਂ ਗੇਟ ਨਾਭਾ ਦੀ ਸਰਚ ਕੀਤੀ ਗਈ ਸੀ, ਜੋ ਦੌਰਾਨੇ ਸਰਚ ਦੁਕਾਨ ਵਿੱਚ 2 ਡੱਬੇ COVIDOL 100, TRAMADOL HYDROCHLORIDE IP 100 MG ਜਿਸ ਵਿੱਚ ਕੁੱਲ 1000 ਗੋਲੀਆ ਬ੍ਰਾਮਦ ਹੋਈਆ।ਜੋ ਦੋਸ਼ੀ ਹਰਪ੍ਰੀਤ ਸਿੰਘ ਮਾਲਕ ਗੁਰੂ ਕ੍ਰਿਪਾ ਮੈਡੀਕਲ ਹਾਲ/ਏਜੰਸੀ ਤੋਂ ਡੂੰਘਾਈ ਨਾਲ ਪੁੱਛ ਗਿੱਛ ਦੋਰਾਨੇ ਇਹ ਗੱਲ ਸਾਹਮਣੇ ਆਈ ਕਿ ਉਹ ਕਾਫੀ ਸਮੇ ਤੋ ਇਹ ਕੰਮ ਕਰ ਰਿਹਾ ਹੈ ਅਤੇ ਉਸ ਨੇ ਕਾਫੀ ਮਾਤਰਾ ਵਿੱਚ ਹੋਰ ਨਸ਼ੀਲੀਆ ਗਲੀਆ ਆਪਣੇ ਮਕਾਨ ਮਕਾਨ ਗਲੀ ਨੰਬਰ: 4 ਡਿਫੈਂਸ ਕਲੋਨੀ ਨਾਭਾ ਵਿੱਚ ਲੁਕਾ ਛੁਪਾ ਕੇ ਰੱਖੀਆ ਹੋਈਆ ਹਨ, ਜਿਸ ਬਾਰੇ ਉਸਨੂੰ ਹੀ ਤਾਂ ਪਤਾ ਹੈ, ਜੋ ਦੋਸ਼ੀ ਹਰਪ੍ਰੀਤ ਦੀ ਨਿਸ਼ਾਨ ਦੇਹੀ ਪਰ ਉਕਤ ਮਾਕਨ ਦੀ ਸਰਚ ਕਰਨ ਪਰ 139 ਡੁੱਬੇ ਮਾਰਕਾ COVIDOL 100, TRAMADOL HYDROCHLORIDE IP 100 MG ਕੁੱਲ 69,500 ਨਸ਼ੀਲ਼ੀਆ ਗੋਲੀਆ ਬ੍ਰਾਮਦ ਹੋਈਆ। ਜੋ ਉਕਤਾਨ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਜੋ ਇਹ ਗੋਲੀਆਂ ਜਿਹਨਾ ਪਾਸੋ ਹੋਰ ਵੀ ਖੁਲਸੇ ਹੋਣ ਦੀ ਉਮੀਦ ਹੈ।

ਦੋਸ਼ੀਆਨ:- 1. ਕਸਮੀਰ ਚੰਦ ਪੁੱਤਰ ਗਿਆਨ ਚੰਦ ਵਾਸੀ ਪਿੰਡ ਕਪੂਰਗੜ੍ਹ ਥਾਣਾ ਅਮਲੋਹ, ਜਿਲਾ ਫਤਿਹਗੜ੍ਹ ਸਾਹਿਬ।

2. ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਦੰਦਰਾਲਾ ਢੀਂਡਸਾ ਥਾਣਾ ਭਾਦਸੋਂ ਜਿਲ੍ਹਾ ਪਟਿਆਲਾ। 3. ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਮਾਲਕ ਗੁਰੂ ਕਿਰਪਾ ਮੈਡੀਕਲ ਹਾਲ/ਏਜੰਸੀ ਅਲੌਹਰਾਂ ਗੇਟ ਨਾਭਾ।

ਕੁੱਲ ਬ੍ਰਾਮਦਗੀ:- 71,540 ਨਸ਼ੀਲੀਆ ਗੋਲੀਆ ਮਾਰਕਾ COVIDOL 100, TRAMADOL HYDROCHLORIDE IP 100 MG ਵਹੀਕਲ:- 1. ਇੱਕ ਮੋਟਰਸਾਇਕਲ ਨੰਬਰ PB-10-DX-1053 ਮਾਰਕਾ ਸਪਲੈਂਡਰ

2. ਅਲਟੋ ਕਾਰ ਨੰਬਰ PB-10-EK-7417