Patiala: 2 arrested in Dharminder Bhinda murder case

April 6, 2023 - PatialaPolitics

Patiala: 2 arrested in Dharminder Bhinda murder case

ਪਟਿਆਲਾ ਪੁਲਿਸ ਵੱਲੋਂ ਧਰਮਿੰਦਰ ਭਿੰਦਾ (ਕਬੱਡੀ ਪਲੇਅਰ) ਦੇ ਕਤਲ ਕੇਸ ਵਿੱਚ ਲੋੜੀਦਾ ਗੈਗਸਟਰ 2 ਪਿਸਟਲਾਂ ਸਮੇਤ ਕਾਬੂ
ਪਟਿਆਲਾ ਅਤੇ ਪਿਹੇਵਾ ਵਿੱਚ 2 ਲੁੱਟ ਦੇ ਕੇਸਾਂ ਵਿੱਚ ਵੀ ਲੋੜੀਦਾ ਸੀ
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਗੈਗਸਟਰਾਂ ਅਤੇ ਅਪਰਾਧਕ ਅਨਸਰਾਂ ਖਿਲਾਫ ਖਾਸ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਹੀ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਨੇ ਧਰਮਿੰਦਰ ਸਿੰਘ ਉਰਫ ਭਿੰਦਾ ਕਤਲ ਕੇਸ, ਡਕੈਤੀ ਅਤੇ ਲੁੱਟ ਖੋਹ ਦੇ ਹੋਰ ਕੇਸਾਂ ਵਿੱਚ ਲੋੜੀਂਦਾ ਦੋਸ਼ੀ ਸਾਹਿਲ ਉਰਫ ਕਾਲਾ ਪੁੱਤਰ ਰਾਜ ਕੁਮਾਰ ਵਾਸੀ ਕੁਆਟਰ ਨੰਬਰ 5062 ਅਰਬਨ ਅਸਟੇਟ ਪਟਿਆਲਾ ਨੂੰ 2 ਪਿਸਟਲ .32 ਬੋਰ ਸਮੇਤ 10 ਕਾਰਤੂਸਾਂ ਅਤੇ ਆਈ 20 ਕਾਰ ਰੰਗ ਚਿੱਟਾ ਨੰਬਰੀ HR-08-AE-6885 ਸਮੇਤ ਕਾਬੂ ਕੀਤਾ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ: ਜਿੰਨ੍ਹਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਚਲਾਈ ਗਈ ਖਾਸ ਮੁਹਿੰਮ ਤਹਿਤ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਮਿਤੀ 06.04.2023 ਨੂੰ ਨਾਕਾਬੰਦੀ ਦੌਰਾਨ ਟੀ ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਰੋਡ ਪਟਿਆਲਾ ਤੋ ਗੁਪਤ ਸੂਚਨਾ ਦੇ ਆਧਾਰ ਪਰ ਸਾਹਿਲ ਉਰਫ ਕਾਲਾ ਪੁੱਤਰ ਰਾਜ ਕੁਮਾਰ ਵਾਸੀ ਕੁਆਟਰ ਨੰਬਰ 5062 ਅਰਬਨ ਅਸਟੇਟ ਪਟਿਆਲਾ ਨੂੰ ਆਈ 20 ਕਾਰ ਰੰਗ ਚਿੱਟਾ ਨੰਬਰੀ HR-08-AE-6885 ਪਰ ਕਾਬੂ ਕੀਤਾ ਜਿਸਦੇ ਕਬਜਾ ਵਿੱਚੋ 2 ਪਿਸਟਲ .32 ਬੋਰ ਸਮੇਤ 10 ਰੌਦ ਬ੍ਰਾਮਦ ਹੋਏ ਹਨ। ਸਾਹਿਲ ਉਰਫ ਕਾਲਾ ਉਕਤ ਦੇ ਖਿਲਾਫ ਮੁਕੱਦਮਾ ਨੰਬਰ 26 ਮਿਤੀ 05.04.2023 ਅ/ਧ 25 (7) (8) ਅਸਲਾ ਐਕਟ ਥਾਣਾ ਬਖਸ਼ੀਵਾਲਾ ਜਿਲ੍ਹਾ ਪਟਿਆਲਾ ਗੁਪਤ ਸੂਚਨਾ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ।
ਅਪਰਾਧਿਕ ਪਿਛੋਕੜ ਅਤੇ ਭਿੰਦਾ ਕਤਲ ਕੇਸ: ਜੋ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਸਾਹਿਲ ਪੰਜਾਬ ਅਤੇ ਹਰਿਆਣਾ ਦੇ ਵਿੱਚ ਸੰਗੀਨ ਜੁਰਮਾਂ ਦੇ 4 ਕੇਸਾਂ ਵਿੱਚ ਲੋੜੀਦਾ ਸੀ ਅਤੇ ਇਹ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਮਿਤੀ 06.04.2022 ਨੂੰ ਕਬੱਡੀ ਪਲੇਅਰ ਧਰਮਿੰਦਰ ਸਿੰਘ ਉਰਫ ਭਿੰਦਾ ਪੁੱਤਰ ਧਮੱਤਰ ਸਿੰਘ ਵਾਸੀ ਪਿੰਡ ਦੌਣ ਕਲਾਂ ਜਿਲ੍ਹਾ ਪਟਿਆਲਾ ਦਾ ਫਾਇਰਿੰਗ ਦੌਰਾਨ ਕਤਲ ਹੋ ਗਿਆ ਸੀ, ਦਾ ਮੁੱਖ ਮੁਲਜ਼ਮ ਸੀ ਜੋ ਇਸ ਕਤਲ ਕੇਸ ਵਿੱਚ ਇਸਦੇ ਸਾਰੇ ਸਾਥੀ ਜੇਲ ਵਿੱਚ ਹਨ। ਇਸ ਕੇਸ ਵਿੱਚ ਸਿਰਫ ਸਾਹਿਲ ਦੀ ਹੀ ਗ੍ਰਿਫਤਾਰੀ ਬਾਕੀ ਸੀ। ਇਸ ਤੋ ਬਿਨ੍ਹਾਂ ਸਾਹਿਲ ਪਿਹੋਵਾ ਵਿਖੇ 06.08.2020 ਨੂੰ ਸ਼ਰਾਬ ਦੇ ਠੇਕੇ ਪਰ ਕੀਤੀ ਗਈ ਹਥਿਆਰਬੰਦ ਲੁੱਟ ਵਿੱਚ ਵੀ ਭਗੌੜਾ ਸੀ। ਇਸ ਤੋ ਇਲਾਵਾ ਥਾਣਾ ਕੋਤਵਾਲੀ ਪਟਿਆਲਾ ਵਿੱਚ ਵੀ ਲੁੱਟ ਖੋਹ ਦੇ ਮੁੱ:ਨੰ: 234/2021 ਅ/ਧ 392, 395 IPC, 25 ਅਸਲਾ ਐਕਟ ਥਾਣਾ ਕੋਤਵਾਲੀ ਪਟਿਆਲਾ ਵਿੱਚ ਵੀ ਭਗੌੜਾ ਸੀ ਜੋ ਇਸਦੇ ਸਹਿ ਦੋਸ਼ੀਆਂ ਖਿਲਾਫ ਵੀ ਕਤਲ, ਲੁੱਟ ਖੋਹ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਆਦਿ ਦੇ ਮੁਕੱਦਮੇ ਦਰਜ ਹਨ। ਸਾਹਿਲ ਉਰਫ ਕਾਲਾ ਦੇ ਗ੍ਰਿਫਤਾਰ ਹੋਣ ਨਾਲ ਪਟਿਆਲਾ ਪੁਲਿਸ ਵੱਲੋ ਪਟਿਆਲਾ ਵਿੱਚ ਹੋਣ ਵਾਲੀ ਇੱਕ ਵੱਡੀ ਵਾਰਦਾਤ ਨੂੰ ਵੀ ਟਾਲਿਆ ਗਿਆ ਹੈ।
ਇਸ ਤੋਂ ਇਲਾਵਾ ਸਾਹਿਲ ਉਰਫ ਕਾਲਾ ਦੇ ਸਾਥੀਆਂ ਨੇ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਤੋਂ ਕੁਝ ਦਿਨ ਪਹਿਲਾ ਲਾਰੈਂਸ ਬਿਸਨੋਈ ਅਤੇ ਦੀਪਕ ਟੀਨੂੰ ਦੇ SOPU Group ਦੇ ਪੋਸਟਰ ਪੰਜਾਬੀ ਯੂਨੀਵਰਸਿਟੀ ਵਿਖੇ ਲਗਾਏ ਸੀ, ਭਿੰਦਾ ਕਤਲ ਕਾਂਡ ਦੇ ਦੋਸ਼ੀ ਲਾਰੈਂਸ ਗੈਂਗ ਦੇ ਮੈਬਰਾਂ ਦੇ ਕਾਫੀ ਨੇੜੇ ਹਨ ਜੋ ਪਟਿਆਲਾ ਪੁਲਿਸ ਇਸ ਕਤਲ ਨਾਲ ਸਬੰਧਤ ਜੇਲ ਵਿੱਚ ਬੰਦ ਦੋਸੀਆਨ ਨੂੰ ਵੀ ਜਲਦ ਪੁੱਛਗਿੱਛ ਲਈ ਲੈਕੇ ਆ ਰਹੀ ਹੈ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਸਾਹਿਲ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 

View this post on Instagram

 

A post shared by Patiala Politics (@patialapolitics)