Patiala: Inter-state Gang Of Thieves Busted, 6 Arrested

April 10, 2023 - PatialaPolitics

Patiala: Inter-state Gang Of Thieves Busted, 6 Arrested

Patiala: Inter-state Gang Of Thieves Busted, 6 Arrested

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਅਗਵਾਈ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਨੇ ਇਕ ਅੰਤਰਰਾਜੀ ਚੋਰ ਗਿਰੋਹ ਦੇ ਮੈਬਰਾਂ ਵੱਲੋਂ ਰਾਤ ਸਮੇ ਸੈਨਟਰੀ ਅਤੇ ਇਲੈਕਟ੍ਰੀਸਨ ਦੀਆਂ ਦੁਕਾਨਾ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕਰਕੇ 6 ਮੈਂਬਰਾਂ ਨੂੰ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਵੱਲੋਂ ਵਾਰਦਾਤਾਂ ਵਿੱਚ ਵਰਤੀ ਗਈ ਅਲਟੋ ਕਾਰ ਨੰਬਰ DL-06CL-1998 ਅਤੇ ਮਾਰੂ ਹਥਿਆਰਾਂ/ਔਜਾਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾ ਦਾ ਵੇਰਵੇ ਨਿਮਨ-ਲਿਖਤ ਅਨੂਸਾਰ ਹੈ :-

1) ਸਾਗਰ ਪੁੱਤਰ ਰਾਜੀ ਵਾਸੀ ਮ:ਨੰ 412 ਮਿਰਚ ਮੰਡੀ ਢੇਹਾ ਬਸਤੀ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ।

2) ਸਾਲੂ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੋਲ ਕਲੋਤਾ ਥਾਣਾ ਤਲਵਾੜਾ ਜਿਲਾ ਹੁਸਿਆਰਪੁਰ ਹਾਲ ਮੇਨ ਚੌਕ ਮੁਬਾਰਕਪੁਰ ਢੇਹਾ ਝੁੰਗੀਆ ਅੰਬ ਰੋਡ ਜਿਲਾ ਊਨਾ (ਹਿਮਾਚਲ ਪ੍ਰਦੇਸ਼) ।

3) ਅਕਬਰ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੋਲ ਕਲੋਤਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਹਾਲ ਕਸਬਾ ਮੇਨ ਚੌਕ

ਮੁਬਾਰਕਪੁਰ ਢੇਹਾ ਝੁੰਗੀਆ ਅੰਬ ਰੋਡ ਜਿਲਾ ਊਨਾ (ਹਿਮਾਚਲ ਪ੍ਰਦੇਸ਼) ।

4) ਬਲਵਿੰਦਰ ਸਿੰਘ ਪੁੱਤਰ ਲਾਲ ਚੰਦ ਵਾਸੀ ਪਿੰਡ ਭੋਲ ਕਲੋਤਾ ਥਾਣਾ ਤਲਵਾੜਾ ਜਿਲਾ ਹੁਸਿਆਰਪੁਰ ਹਾਲ ਕਸਬਾ ਮੇਨ ਚੌਕ

ਮੁਬਾਰਕਪੁਰ ਢੇਹਾ ਝੁੰਗੀਆ ਅੰਬ ਰੋਡ ਜਿਲਾ ਊਨਾ ਹਿਮਾਚਲ ਪ੍ਰਦੇਸ਼ ।

5) ਸਿਕੰਦਰ ਰਾਮ ਪੁੱਤਰ ਤੇਜਾ ਰਾਮ ਵਾਸੀ ਮ:ਨੰ: 97 ਮਿਰਚ ਮੰਡੀ ਢੇਹਾ ਬਸਤੀ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ।

6) ਰਾਂਹੀ ਪੁੱਤਰ ਬਿੱਟੂ ਵਾਸੀ ਮ:ਨੰ: 431 ਮਿਰਚ ਮੰਡੀ ਢੇਹਾ ਬਸਤੀ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਹਾਲ ਢੇਹਾ

ਬਸਤੀ ਬਰਾੜਾ ਰੋਡ ਨੇੜੇ ਗੁਰੂਦੁਆਰਾ ਮੰਜੀ ਸਾਹਿਬਸਾਹਬਾਦ ਜਿਲਾ ਕੁਰੂਕਸ਼ੇਤਰ ਹਰਿਆਣਾ ਨੂੰ ਮਿਤੀ 05.04.2023 ਨੂੰ ਜੋੜੀਆ ਸੜਕਾਂ ਦੇਵੀਗੜ੍ਹ ਰੋਡ ਥਾਣਾ ਸਨੋਰ ਦੇ ਏਰੀਆਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ।

ਗ੍ਰਿਫਤਾਰੀ ਅਤੇ ਬ੍ਰਾਮਦਗੀ :- ਜਿੰਨਾਂ ਨੇ ਵਿਸਥਾਰ ਵਿੱਚ ਅੱਗੇ ਦੱਸਿਆਂ ਕਿ ਮਿਤੀ 04-04-2023 ਨੂੰ ਐਸ.ਆਈ.  ਜਸਟਿਨ ਸਾਦਿਕ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਥਾਣਾ ਸਨੋਰ ਦੇ ਏਰੀਆਂ ਬਾਈਪਾਸ ਪੁੱਲ ਨੇੜੇ ਅੱਧ-ਵਾਲਾ ਪੀਰ ਵਿਖੇ ਨਾਕਾਬੰਦੀ ਕੀਤੀ ਹੋਈ,ਜਿੰਨਾ ਨੇ ਗੁਪਤ ਸੂਚਨਾ ਦੇ ਅਧਾਰ ਪਰ 1)ਸਾਗਰ 2) ਸਾਲੂ 3)ਅਕਬਰ 4)ਬਲਵਿੰਦਰਸਿੰਘ 5) ਸਿਕੰਦਰ ਰਾਮ 6)ਰਾਂਹੀ ਨੇ ਆਪਸ ਵਿੱਚ ਰਲਕੇ ਇਕ ਅੰਤਰਰਾਜੀ ਗਿਰੋਹ ਬਣਾਇਆ ਹੋਇਆ ਹੈ ਜੋ ਰਾਤ ਸਮੇ ਸੈਨਟਰੀ/ਇਲੈਕਟ੍ਰੀਸਨ ਦੀਆਂ ਦੁਕਾਨਾ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਦੇ ਹਨ ਜਿੰਨ੍ਹਾ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ/ਕਸਬਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।ਜਿਸਤੇ ਉਪਰੋਕਤ ਦੋਸੀਆਨ ਖਿਲਾਫ ਮੁੱਕਦਮਾ ਨੰਬਰ 26 ਮਿਤੀ 04-04-2023 ਅ/ਧ 399,402,411 IPC ਥਾਣਾ ਸਨੌਰ ਜਿਲਾ ਪਟਿਆਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਤਫਤੀਸ ਦੋਰਾਨ ਮਿਤੀ 05-04-2023 ਨੂੰ ਐਸ.ਆਈ.ਜਸਟਿਨ ਸਾਦਿਕ ਨੇ ਸਮੇਤ ਪੁਲਿਸ ਦੇ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਪਟਿਆਲਾ ਤੋਂ ਦੋਸ਼ੀਆਂ 1) ਸਾਗਰ 2) ਸਾਲੂ 3)ਅਕਬਰ4) ਬਲਵਿੰਦਰ ਸਿੰਘ 5)ਸਿਕੰਦਰ ਰਾਮ 6) ਰਾਂਹੀ  ਉਕਤਾਨ ਨੂੰ ਅਲਟੋ ਕਾਰ ਨੰਬਰ DL-06CL-1998 ਸਮੇਤ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਦੇ ਕਬਜਾਂ ਵਿੱਚੋਂ 2 ਕ੍ਰਿਪਾਨਾਂ, 1 ਤਾਲੇ ਕੱਟਣ ਵਾਲੀ ਲੋਹਾ ਕੈਚੀ, 01 ਰਾਡ ਲੋਹਾ, 01 ਇਲੈਕਟਰੋਨਿਕ ਕੱਟਰ ਅਤੇ ਅਲਟੋ ਕਾਰ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਤਫਤੀਸ ਦੌਰਾਨ ਦੋਸੀਆਨ ਉਕਤਾਨ ਪਾਸੋਂ ਚੋਰੀ ਕੀਤਾ ਸੈਨਟਰੀ ਦਾ ਸਮਾਨ ਬਰਾਮਦ ਹੋਇਆ ਹੈ ਜਿਸ ਦੀ ਕੀਮਤ ਕਰੀਬ 2 ਲੱਖ 50 ਹਜਾਰ ਰੂਪੈ ਬਣਦੀ ਹੈ। ਅਪਰਾਧਿਕ ਪਿਛੋਕੜ ਅਤੇ ਤਰੀਕਾ ਵਾਰਦਾਤ :-ਜਿੰਨ੍ਹਾ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਣਾ ਸਾਗਰ ਹੈ ਇਸ ਗਰੋਹ ਦੇ ਸਾਰੇ ਮੈਬਰਾਂ ਖਿਲਾਫ ਪਹਿਲਾ ਵੀ ਅਜਿਹੀਆਂ ਚੋਰੀਆਂ, ਲੁੱਟਖੋਹ ਆਦਿ ਦੇ ਮੁਕੱਦਮੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਖੇ ਦਰਜ ਹਨ ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕਰ ਜੇਲ ਵੀ ਜਾ ਚੁੱਕੇ ਹਨ ਅਤੇ ਕਈ ਕੇਸਾਂ ਵਿੱਚ ਇਹ ਭਗੋੜੇ ਵੀ ਚੱਲੇ ਆ ਰਹੇ ਹਨ।ਇਸ ਗਿਰੋਹ ਦੇ ਮੈਬਰ ਅੱਲਗ ਅਲੱਗ ਟੁਕੜੀਆਂ ਵਿੱਚ ਸ਼ਾਮਲ ਹੋਕੇ ਮੋਟਰਸਾਇਕਲ ਪਰ ਸਵਾਰ ਹੋਕੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਲ ਲੱਗਦਿਆ ਕਸਬਿਆਂ ਵਿੱਚ ਕੁਰਸੀਆਂ ਤੇ ਚਾਂਦਰਾ ਵੇਚਣ ਲਈ ਜਾਂਦੇ ਹਨ, ਜਿਥੇ ਇਹ ਆਉਦੇ ਜਾਂਦੇ ਸਮੇਂ ਸੈਨਟਰੀ ਤੇ ਇਲੈਕਟ੍ਰੀਸਨ ਦੀਆਂ ਦੁਕਾਨਾਂ ਦੀ ਸਨਾਖਤ ਕਰਦੇ ਹਨ ਅਤੇ ਫਿਰ ਰਾਤ ਸਮੇਂ ਰੈਕੀ ਕੀਤੀਆਂ ਦੁਕਾਨਾਂ ਦੇ ਤਾਲੇ ਤੌੜਕੇ ਸਮਾਨ ਚੋਰੀ ਕਰਦੇ ਹਨ।ਫਿਰ ਇਹ ਗਿਰੋਹ ਵੱਲੋਂ ਚੋਰੀ ਕੀਤੇ ਸਮਾਨ ਵਿਚੋਂ ਲੋਹਾ, ਤਾਂਬਾ ਅਤੇ ਪਿੱਤਲ ਨੂੰ ਅਲੱਗ-ਅਲੱਗ ਕਰਕੇ ਕਬਾੜੀਆਂ ਨੂੰ ਵੇਚਦੇ ਹਨ। ਚੋਰੀ ਕਰਨ ਤੋ ਬਾਅਦ ਇਹ ਇਹ ਗਿਰੋਹ ਦੇ ਸਾਰੇ ਮੈਂਬਰ ਅਲੱਗ ਅਲੱਗ ਟਿਕਾਣਿਆਂ ਪਰ ਚਲੇ ਜਾਂਦੇ ਹਨ ਜੋ ਜਿਆਦਾ ਤਰ ਇਹ ਗਿਰੋਹ ਹਿਮਾਚਲ ਪ੍ਰਦੇਸ ਦੇ ਜਿਲਾ ਉਨਾ ਅਤੇ ਡੇਰਾ ਸਾਹਿਬ ਏਰੀਆਂ ਵਿੱਚ ਬਣੀਆਂ ਚੁੰਗੀਆਂ ਵਿੱਚ ਚਲੇ ਜਾਂਦੇ ਸੀ।ਇਸ ਗਿਰੋਹ ਦੇ ਫੜੇ ਜਾਣ ਨਾਲ ਜਿਲਾ ਪਟਿਆਲਾ, ਸੰਗਰੂਰ ਆ ਦੀਆਂ ਕਈ ਵਾਰਦਾਤਾਂ ਟਰੇਸ ਹੋਈਆਂ ਹਨ।  ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ 1)ਸਾਗਰ ਪੁੱਤਰ ਰਾਜੀ 2) ਸਾਲੂ ਪੁੱਤ ਸੁੱਚਾ ਸਿੰਘ 3) ਅਕਬਰ ਪੁੱਤਰ ਸੁੱਚਾ ਸਿੰਘ 4) ਬਲਵਿੰਦਰ ਸਿੰਘ ਪੁੱਤਰ ਲਾਲ ਚੰਦ 5) ਸਿਕੰਦਰ ਰਾਮ ਪੁੱਤਰ ਤੇਜਾ ਰਾਮ 6 ਰਾਂਹੀ ਉਕਤਾਨ ਨੂੰ ਮਿਤੀ 06.04.2023 ਨੂੰ ਪੇਸ ਅਦਾਲਤ ਕਰਕੇ ਮਿਤੀ 10.04.2023 ਤੱਕ ਦਾ ਪੁਲਿਸ ਰਿਮਾਂਡ ਹਾਸ ਕੀਤਾ ਗਿਆ ਹੈ ਜਿਹਨਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।