Patiala: 2 arrested in Murder case

May 8, 2023 - PatialaPolitics

Patiala: 2 arrested in Murder case

ਪਟਿਆਲਾ ਪੁਲਿਸ ਵੱਲੋਂ ਪ੍ਰਵਾਸੀ ਵਿਅਕਤੀ ਦੇ ਬੇਰਹਿਮੀ ਨਾਲ ਕੀਤੇ ਗਏ ਅੰਨ੍ਹੇ ਕਤਲ ਦੀ ਗੁੱਥੀ 24 ਘੰਟੇ ਅੰਦਰ ਸੁਲਝਾਕੇ ਪੱਥਰ ਮਾਰ ਗਿਰੋਹ ਦੇ 02 ਦੋਸੀ ਗ੍ਰਿਫਤਾਰ
ਸ੍ਰੀ ਵਰੂਣ ਸਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਿਤੀ 03.05.2023 ਨੂੰ ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਿਸ ਨੂੰ ਪੁੱਡਾ ਗਰਾਊਡ ਪਟਿਆਲਾ ਪਿਛੇ ਰਾਹਤ ਮੈਡੀਕੇਅਰ ਪਟਿਆਲਾ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ ਬ੍ਰਾਮਦ ਹੋਈ ਜੋ ਕਿ ਲਾਸ਼ ਦੇ ਸਿਰ ਅਤੇ ਬਾਹਾਂ ਪਰ ਸੱਟਾਂ ਦੇ ਨਿਸ਼ਾਨ ਸਨ ਜੋ ਕਿ ਮ੍ਰਿਤਕ ਦੀ ਪਹਿਚਾਣ ਕਰਨ ਲਈ ਪਟਿਆਲਾ ਪੁਲਿਸ ਵਲੋਂ ਉਪਰਾਲੇ ਕਰਨੇ ਸੁਰੂ ਕੀਤੇ ਗਏ ਜਿਸ ਦੌਰਾਨ ਮਿਤੀ 05-05-2023 ਨੂੰ ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਕੇਸ਼ ਕੁਮਾਰ ਪੁੱਤਰ ਰਾਮ ਸਿੰਘ ਵਾਸੀ ਪਿੰਡ ਸਥਿਨ ਜਿਲਾ ਅਮੇਠੀ (ਯੂ.ਪੀ) ਹਾਲ ਵਾਸੀ ਕਿਰਾਏਦਾਰ ਆਨੰਦ ਨਗਰ ਬੀ ਪਟਿਆਲਾ ਵਜੋ ਹੋਈ ਜੋ ਕਿ ਪੇਂਟ ਕਰਨ ਦੇ ਠੇਕੇਦਾਰ ਵਜੋਂ ਕੰਮਕਾਰ ਕਰਦਾ ਸੀ ਅਤੇ ਮਿਤੀ 01-05-2023 ਤੋ ਰਾਤ ਕ੍ਰੀਬ 11-00 ਵਜੇ ਤੋਂ ਲਾਪਤਾ ਸੀ। ਉਸ ਦਿਨ ਮ੍ਰਿਤਕ ਦੇ ਵਾਰਸਾਂ ਵਲੋ ਕਿਸੇ ਪਰ ਕੋਈ ਸੁੱਕ ਸੁਭਾਅ ਨਾਂ ਹੋਣ ਕਰਕੇ ਉਕਤ ਲਾਸ਼ ਸਬੰਧੀ ਅ/ਧ 174 ਜਾਂ:ਫੌਜ:ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਪ੍ਰੰਤੂ ਦੌਰਾਂਨੇ ਪੋਸਟ ਮਾਰਟਮ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਮੁਕੇਸ਼ ਕੁਮਾਰ ਦੇ ਸਿਰ ਅਤੇ ਊਪਰੀ ਹਿੱਸੇ ਪਰ ਬ 18 ਸੱਟਾਂ ਲੱਗੀਆਂ ਹੋਈਆ ਹਨ ਅਤੇ ਮਰਨ ਵਾਲੇ ਵਿਅਕਤੀ ਪਾਸ ਇਕ ਮੋਬਾਇਲ ਫੋਨ ਅਤੇ ਕੁਝ ਨਗਦੀ ਵੀ ਸੀ ਜਿਸ ਸਬੰਧੀ ਮਾਮਲਾ ਸੁੱਕੀ ਜਾਪਦਾ ਹੋਣ ਕਾਰਨ ਮੁਕੱਦਮਾ ਨੰ: 144 ਮਿਤੀ 07-05-2023 ਅ/ਧ 302,379-ਬੀ,34 ਹਿੰ:ਦੰ: ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਂਲ ਤਫਤੀਸ਼ ਕਰਨ ਸਬੰਧੀ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐਸ.,ਕਪਤਾਨ ਪੁਲਿਸ, ਸਿਟੀ ਪਟਿਆਲਾ ਦੀ ਰਹਿਨਮਾਈ ਹੇਠ, ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਿਟੀ-2, ਪਟਿ: ਅਤੇ ਸ੍ਰੀ ਜਸਨਦੀਪ ਸਿੰਘ ਮਾਨ ਪੀ.ਪੀ.ਐਸ. ਡੀ.ਐਸ.ਪੀ.ਪ੍ਰੋਬੇਸਨਰ ਦੀ ਨਿਗਰਾਨੀ ਹੇਠ ਇੰਸ: ਪ੍ਰਦੀਪ ਸਿੰਘ ਬਾਜਵਾ, ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਵਲੋਂ ਆਪਣੀ ਟੀਮ ਨਾਲ ਸਖਤ ਮਿਹਨਤ ਕਰਦੇ ਹੋਏ ਅਤੇ ਤਕਨੀਕੀ ਢੰਗ ਨਾਲ ਉਕਤ ਮ੍ਰਿਤਕ ਮੁਕੇਸ਼ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 01-05-2023 ਨੂੰ ਮੁਕੇਸ਼ ਕੁਮਾਰ ਉਕਤ ਆਪਣੇ ਮਾਲਕਾਂ ਪਾਸੋ ਆਪਣੀ ਮਿਹਨਤ ਦੀ ਕਮਾਈ ਦੇ ਪੈਸੇ ਕ੍ਰੀਬ 3000/-ਰੁਪਏ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਅਤੇ ਜਦੋ ਉਹ ਤ੍ਰਿਪੜੀ ਪੁੱਡਾ ਗਰਾਉਡ ਸਰਾਬ ਦੇ ਠੇਕੇ ਪਾਸ ਪੁੱਜਾ ਤਾਂ ਉਸ ਪਾਸ ਪੈਸੇ ਅਤੇ ਮੋਬਾਇਲ ਫੋਨ ਦੇਖ ਕੇ ਸਾਕਸੀ ਨਾਮ ਦੀ ਲੜਕੀ ਵਲੋਂ ਉਸ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਗਿਆ ਅਤੇ ਗੱਲਾਂ ਵਿਚ ਲਗਾ ਕੇ ਉਸ ਨੂੰ ਸਰਾਬ ਦੇ ਠੇਕੇ ਦੇ ਪਿਛਲੇ ਪਾਸੇ ਉਜਾੜ ਜਗ੍ਹਾ ਪਰ ਲੈ ਗਈ ਜਿਥੇ ਪਹਿਲਾਂ ਹੀ ਦੋਸ਼ੀਆਂਨ ਬਲਜੀਤ ਸਿੰਘ ਉਰਫ ਬੰਟੀ ਪੁੱਤਰ ਅਜਮੇਰ ਸਿੰਘ ਅਤੇ ਗੌਰਵ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀਆਨ ਪਟਿਆਲਾ ਘਾਤ ਲਗਾ ਕੇ ਹਨੇਰੇ ਵਿਚ ਬੈਠੇ ਸਨ ਜੋ ਕਿ ਮੌਕਾ ਪਾਉਦੇ ਹੀ ਉਹਨਾ ਵਲੋ ਮੁਕੇਸ਼ ਕੁਮਾਰ ੳਕੁਤ ਪਰ ਪੱਥਰ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬੇਰਹਿਮੀ ਅਤੇ ਬੇਕਿਰਕੀ ਨਾਲ ਕਤਲ ਕਰਕੇ ਉਥੇ ਹੀ ਸੁੰਨੀ ਜਗ੍ਹਾ ਵਿਚ ਸੁੱਟ ਦਿੱਤਾ ਅਤੇ ਉਸ ਦਾ ਮੋਬਾਇਲ ਫੋਨ ਰੈਡਮੀ ਅਤੇ ਨਗਦੀ ਆਦਿ ਖੋਹ ਕਰਕੇ ਮੌਕਾ ਤੋ ਫਰਾਰ ਹੋ ਗਏ।ਜੋ ਕਿ ਪਟਿਆਲਾ ਪੁਲਿਸ ਵਲੋਂ ਬੜੀ ਹੀ ਮੁਸਤੈਦੀ ਨਾਲ ਉਚ ਪੱਧਰੀ ਤਕਨੀਕ ਦੇ ਸਹਾਰੇ ਪਹਿਲਾਂ ਪ੍ਰਵਾਸੀ ਮਜਦੂਰ ਦੀ ਸ਼ਨਾਖਤ ਕੀਤੀ ਗਈ ਅਤੇ ਫਿਰ ਉਸ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਨਾਲ ਹੀ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਜੋ ਕਿ ਪ੍ਰਵਾਸੀ ਮਜਦੂਰਾਂ ਨੂੰ ਔਰਤਾਂ ਦੀ ਮੱਦਦ ਨਾਲ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਲੁੱਟ ਕਰਨ ਦੀ ਨੀਅਤ ਨਾਲ ਸੱਟਾਂ ਮਾਰ ਕੇ ਉਹਨਾ ਪਾਸੋ ਲੁੱਟ ਖੋਹ ਕਰਕੇ ਫਰਾਰ ਹੋ ਜਾਂਦੇ ਹਨ ਜਿਸ ਸਬੰਧੀ 2 ਦੋਸ਼ੀਆਂਨ ਉਕਤ ਨੂੰ ਇਤਲਾਹ ਮਿਲਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋ ਮ੍ਰਿਤਕ ਪਾਸੋ ਖੋਹਿਆ ਗਿਆ ਮੋਬਾਇਲ ਫੋਨ ਰੈਡਮੀ ਬ੍ਰਾਮਦ ਕੀਤਾ ਗਿਆ ਹੈ। ਬਾਕੀ ਦੋਸ਼ੀਆਂਨ ਦੀ ਗ੍ਰਿਫਤਾਰੀ ਸਬੰਧੀ ਟੀਮਾਂ ਗਠਿਤ ਕਰਕੇ ਭੇਜੀਆਂ ਗਈਆਂ ਹਨ।