Patiala Police ASI Paramjit Singh suspended - Patiala News | Patiala Politics - Latest Patiala News

Patiala Police ASI Paramjit Singh suspended

May 11, 2023 - PatialaPolitics

Patiala Police ASI Paramjit Singh suspended

ਵਿਸ਼ਾ: ਸ੍ਰੀ ਹਰੀ ਸਿੰਗਲਾ ਪ੍ਰਧਾਨ ਸ਼ਿਵ ਸੈਨਾ ਹਿੰਦੇ ਗਰੁੱਪ ਅਤੇ ਉਸ ਦੇ ਨਾਲ ਤਾਇਨਾਤ ਮੁਲਾਜਮ ਦੇ ਨਾਲ ਹੋਏ ਬੋਲ ਬੁਲਾਰੇ ਸਬੰਧੀ

ਮਿਤੀ 11-05-2023

ਸ਼੍ਰੀ ਵਰੁਣ ਸ਼ਰਮਾ (ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੀ ਰਹਿਨਮਾਈ ਹੇਠ ਸ਼੍ਰੀ ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਨੇ ਅੱਜ ਇੱਕ ਪ੍ਰੈਸ ਕੰਨਫਰੈਂਸ ਦੌਰਾਨ ਦੱਸਿਆ ਕਿ ਸ੍ਰੀ ਹਰੀਸ਼ ਸਿੰਗਲਾ ਕਾਰਜਕਾਰੀ ਸਟੇਟ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਸਿੰਦੇ ਗਰੁੱਪ ਦੇ ਨਾਲ ਬਤੌਰ ਸਕਿਊਰਟੀ ਵਜੋਂ ਤਾਇਨਾਤ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨਾਲ ਮਿਤੀ | 09/05/2023 ਨੂੰ ਸ਼ਾਮ ਕਰੀਬ 18.15 ਵਜੇ ਸ੍ਰੀ ਹਰੀਸ਼ ਸਿੰਗਲਾ ਉਕਤ ਅਤੇ ਉਸਦੇ ਬੇਟੇ ਨਾਲ ਬੋਲ ਬੁਲਾਰਾ ਹੋਇਆ ਸੀ।ਜਿਸ ਸਬੰਧੀ ਉਸੇ ਹੀ ਦਿਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੇ ਮੌਕੇ ਪਰ ਜਾ ਕੇ ਘਟਨਾ ਸਬੰਧੀ ਜਾਣਕਾਰੀ ਇਕੱਤਰ ਕਰਕੇ ਸਬੰਧਤ ਕਰਮਚਾਰੀ ਦਾ ਡਾਕਟਰੀ ਮੁਲਾਹਜਾ ਕਰਾਇਆ ਗਿਆ।

ਅੱਗੇ ਦੱਸਿਆ ਕਿ ਉਸ ਦਿਨ (ਮਿਤੀ 09/05/2023) ਨੂੰ ਸ੍ਰੀ ਹਰੀਸ਼ ਸਿੰਗਲਾ ਉਕਤ ਆਪਣੇ ਸਕਿਉਰਟੀ ਵਿੱਚ ਤਾਇਨਾਤ ਮੁਲਾਜਮਾਂ ਦੇ ਨਾਲ ਕਿਸੇ ਪ੍ਰੋਗਰਾਮ ਨੂੰ ਅਟੈਂਡ ਕਰਨ ਲਈ ਲੁਧਿਆਣਾ ਵਿਖੇ ਗਏ ਸਨ, ਜੋ ਕਰੀਬ 3 ਵਜੇ ਵਾਪਸ ਆਪਣੇ ਘਰ ਆ ਗਏ ਸਨ ਅਤੇ ਵਾਪਸੀ ਪਰ ਉਨਾਂ ਵੱਲੋਂ ਆਪਣੇ ਸਕਿਊਰਟੀ ਕਰਮਚਾਰੀਆਂ ਨੂੰ ਸ਼ਾਮ 6 ਵਜੇ ਦਾ ਟਾਇਮ ਮੰਦਰ ਮੱਥਾ ਟੇਕਣ ਲਈ ਦਿੱਤਾ ਸੀ।ਜੋ ਮੁਲਾਜਮ ਰਾਤ 8 ਵਜੇ ਤੱਕ ਸ੍ਰੀ ਹਰੀਸ਼ ਸਿੰਗਲਾ ਦੇ ਨਾ ਆਉਣ ਕਾਰਨ ਉਡੀਕ ਕਰਕੇ ਵਾਪਸ ਮਕਾਨ ਉਪਰ ਬਣੀ ਰਿਹਾਇਸ ਪਰ ਚਲੇ ਗਏ।ਜੋ ਸ੍ਰੀ ਹਰੀਸ਼ ਸਿੰਗਲਾ ਕਰੀਬ ਰਾਤ 08:15 ਵਜੇ ਮੰਦਰ ਜਾਣ ਲਈ ਆਪਣੇ ਘਰ ਤੋਂ ਬਾਹਰ ਆਇਆ ਤਾਂ ਉਨ੍ਹਾਂ ਨੇ ਅਵਾਜ ਮਾਰ ਕੇ ਉਕਤ ਮੁਲਾਜਮਾਂ ਨੂੰ ਜਾਣ ਲਈ ਬੁਲਾਇਆ।ਜਦੋਂ ਸਕਿਊਰਟੀ ਕਰਮਚਾਰੀ ਨੀਚੇ ਆਇਆ ਤਾਂ ਸ੍ਰੀ ਹਰੀਸ਼ ਸਿੰਗਲਾ ਅਤੇ ਇਸ ਦੇ ਬੇਟੇ ਵੱਲੋਂ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੂੰ ਕਾਫੀ ਤਹਿਸ ਵਿੱਚ ਆ ਕੇ ਬੋਲਣ ਲੱਗ ਗਏ।ਜਿਸ ਪਰ ਉਕਤ ਕਰਮਚਾਰੀ ਦਾ ਇਨਾ ਦੋਵਾਂ ਦੇ ਨਾਲ ਕਾਫੀ ਬੋਲ ਬੁਲਾਰਾ ਹੋ ਗਿਆ।

ਜਿਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਵੱਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।ਜਿਸ ਵਿੱਚ ਕਪਤਾਨ ਪੁਲਿਸ ਸਿਟੀ, ਪਟਿਆਲਾ ਉਪ ਕਪਤਾਨ ਪੁਲਿਸ, ਸਿਟੀ-1 ਪਟਿਆਲਾ ਅਤੇ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਬਤੌਰ ਮੈਂਬਰ ਹਨ। ਉਕਤ ਕਮੇਟੀ ਵੱਲੋਂ ਆਪਣੀ ਮੁਢਲੀ ਪੜਤਾਲ ਕਰਨ ਉਪਰੰਤ ਰਿਪੋਰਟ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੂੰ ਸੌਂਪੀ ਗਈ,ਜਿਸ ਪਰ ਉਕਤ ਕਰਮਚਾਰੀ ਦੇ ਖਿਲਾਫ ਕਾਰਵਾਈ ਕਰਦਿਆ ਹੋਇਆ ਇਸ ਨੂੰ ਡਿਊਟੀ ਤੋਂ ਮੁਅੱਤਲ ਕਰਕੇ ਇਸ ਦੇ ਖਿਲਾਫ ਮਹਿਕਮਾਨਾਂ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।ਇਸ ਘਟਨਾਂ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਜਿਨ੍ਹਾਂ ਦੀ ਘੋਖ ਪੜਤਾਲ ਤੋਂ ਜੋ ਵੀ ਤੱਥ ਸਾਹਮਣੇ ਆਏ,ਤਾਂ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ ਜੀ।

ਸਹਾਇਕ ਥਾਣੇਦਾਰ ਪਰਮਜੀਤ ਸਿੰਘ ਜਿਸ ਨੂੰ ਮੁਅੱਤਲ ਕੀਤਾ ਕਰ ਦਿੱਤਾ ਗਿਆ ਸੀ, ਉਹ ਸ੍ਰੀ ਹਰੀਸ਼ ਸਿੰਗਲਾ ਵੱਲੋਂ ਮੁਲਾਜਮਾਂ ਨੂੰ ਮੁਹੱਈਆ ਕਰਾਈ ਗਈ ਆਪਣੀ ਰਿਹਾਇਸ਼ ਵਿਚੋਂ ਮਿਤੀ 10/05/2023 ਨੂੰ ਆਪਣਾ ਸਮਾਨ ਲੈਣ ਲਈ ਗਿਆ ਸੀ, ਜੋ ਸਮਾਨ ਲੈ ਕੇ ਪੁਲਿਸ ਲਾਇਨ ਪਟਿਆਲਾ ਹਾਜਰ ਹੋ ਚੁੱਕਾ ਹੈ।

ਜਿਨ੍ਹਾ ਨੇ ਅੱਗੇ ਕਿਹਾ ਕਿ ਪਟਿਆਲਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਦਿਨ ਰਾਤ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਅ ਰਹੀ ਹੈ ਅਤੇ ਅੱਗੇ ਵੀ ਨਿਭਾਉਂਦੀ ਰਹੇਗੀ।