Patiala: Two arrested with 50000 drugs pills

May 13, 2023 - PatialaPolitics

Patiala: Two arrested with 50000 drugs pills

 

ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਪਟਿਆਲਾ ਪੁਲਿਸ ਵੱਲੋਂ ਕਾਬੂ, 50000 ਨਸੀਲੀਆ ਗੋਲੀਆ ਬਰਾਮਦ
ਸ੍ਰੀ:ਵਰੁਣ ਸਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ:ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ,ਕਪਤਾਨ ਪੁਲਿਸ ਸਿਟੀ,ਪਟਿਆਲਾ,ਸ਼੍ਰੀ ਜ਼ਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ, ਸ੍ਰੀ: ਗੁਰਦੇਵ ਸਿੰਘ ਧਾਲੀਵਾਲ ਉਪ ਕਪਤਾਨ ਪੁਲਿਸ ਦਿਹਾਤੀ,ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਜੂਲਕਾ ਪਟਿਆਲਾ,ਇੰਚਾਰਜ ਚੋਕੀ ਰੋਹੜ ਜਗੀਰ SI ਲਵਦੀਪ ਸਿੰਘ, ਇੰਚਾਰਜ ਚੋਕੀ ਫੱਗਣਮਾਜਰਾ ASI ਹਰਦੀਪ ਸਿੰਘ,ਵੱਲੋ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ, ਜਦੋਂ ਮਿਤੀ 12-05-2023 ਨੂੰ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋ ਦੋਸ਼ੀ ਲਖਵਿੰਦਰ ਸਿੰਘ ਉਰਫ ਰੁੱਪੀ ਪੁੱਤਰ ਬਾਲੀ ਸਿੰਘ ਵਾਸੀ ਪਿੰਡ ਹਿਰਦਾਪੂਰ ਜਿਲ੍ਹਾ ਪਟਿਆਲਾ ਨੂੰ ਪਿੰਡ ਕਸਿਆਣਾ ਪੁਲੀ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ 40000 ਨਸ਼ੀਲੀਆਂ ਗੋਲੀਆਂ ਮਾਰਕਾ Tramadol Hydrochloride Tablets ਦੀ ਬ੍ਰਾਮਦਗੀ ਕੀਤੀ ਗਈ।
ਜੋ ਇਸੇ ਮੁਹਿੰਮ ਦੀ ਲੜੀ ਵਿੱਚ ਐਸ.ਆਈ. ਲਵਦੀਪ ਸਿੰਘ ਇੰਚਾਰਜ ਚੌਂਕੀ ਰੋਹੜ ਜੰਗੀਰ ਥਾਣਾ ਜੂਲਕਾਂ ਜਿਲ੍ਹਾ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਪਿੰਡ ਦੁੱਧੜ, ਪਸਿਆਣਾ ਜਿਲ੍ਹਾ ਪਟਿਆਲਾ ਨੂੰ ਗੁਰਦੂਆਰਾ ਭਗਤ ਧੰਨਾ ਜੀ, ਪਿੰਡ ਹਰੀਗੜ੍ਹ ਨੇੜਿਓਂ ਗ੍ਰਿਫਤਾਰ ਕਰਕੇ ਉਸ ਪਾਸੋਂ 10000 ਨਸ਼ੀਲੀਆਂ ਗੋਲੀਆਂ ਮਾਰਕਾ Tramadol Hydrochloride Tablets ਦੀ ਬ੍ਰਾਮਦਗੀ ਕੀਤੀ ਗਈ।ਜੋ ਕਿ ਇਹ ਦੋਨੋ ਦੋਸ਼ੀ, ਹਮਸਵਰਾ ਹੋ ਕਰ, ਬਾਹਰਲੇ ਰਾਜਾ ਤੋ ਨਸ਼ੀਲੀਆਂ ਗੋਲੀਆਂ ਲਿਆ ਕਰ ਪਟਿਆਲਾ ਜਿਲ੍ਹਾ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰਾ ਵਿੱਚ ਅਲੱਗ ਅਲੱਗ ਹੋ ਕਰ ਵੇਚਣਾ ਚਾਹੁੰਦੇ ਸਨ।
ਸ੍ਰੀ: ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ.ਕਪਤਾਨ ਪੁਲਿਸ ਸਿਟੀ,ਪਟਿਆਲਾ ਨੇ ਅੱਗੇ ਵਿਸਥਾਰ ਨਾਲ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12-05-2023 ਨੂੰ ਪਟਿਆਲਾ ਪੁਲਿਸ ਨੂੰ ਸੂਤਰਾ ਪਾਸੋ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਦੇ ਅਧਾਰ ਪਰ ਏ.ਐਸ.ਆਈ. ਹਰਦੀਪ ਸਿੰਘ ਇੰਚਾਰਜ ਚੋਕੀ ਫੱਗਣਮਾਜਰਾ ਪਟਿਆਲਾ,ਸ:ਥ ਨਰਾਤਾ ਰਾਮ ਸਮੇਤ ਪੁਲਿਸ ਪਾਰਟੀ ਦੇ ਸੂਆ ਪੁੱਲੀ ਪਿੰਡ ਕਸਿਆਣਾ ਪਟਿਆਲਾ ਵਿਖੇ ਮੌਜੂਦ ਸੀ ਤਾ ਪਿੰਡ ਬਾਰਨ ਜਿਲ੍ਹਾ ਪਟਿਆਲਾ ਸਾਇਡ ਤੋ ਇੱਕ ਗੱਡੀ ਨੰਬਰ PB19U-0368 ਮਾਰਕਾ ਵਰਨਾ ਰੰਗ ਚਿੱਟਾ ਆਊਦੀ ਦਿਖਾਈ ਦਿਤੀ, ਜਿਸ ਦਾ ਡਰਾਇਵਰ ਪੁਲਿਸ ਪਾਰਟੀ ਨੂੰ ਦੇਖਕੇ ਮੋਕਾ ਤੋ ਕਾਰ ਵਿੱਚੋ ਉਤੱਰ ਕਰ ਭੱਜਣ ਲੱਗਾ ਸੀ,ਜਿਸਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ ਗਿਆ,ਜਿਸ ਦੀ ਗੱਡੀ ਦੀ ਸੱਕ ਦੀ ਬਿਨਾਹ ਪਰ ਜਾਬਤੇ ਅਨੂਸਾਰ ਤਲਾਸੀ ਕਰਨ ਪਰ ਕਾਰ ਦੀ ਡਿੱਗੀ ਵਿੱਚੋ 40000 ਨਸੀਲੀਆ ਗੋਲੀਆ ਮਾਰਕਾ Tramadol Hydrochloride Tablets ਬ੍ਰਾਮਦ ਕੀਤੀਆ ਗਈਆ ਅਤੇ ਜਿਹਨਾ ਨੂੰ ਕਬਜਾ ਪੁਲਿਸ ਵਿੱਚ ਲੈ ਕਰ ਮੁੱਕਦਮਾ ਨੰਬਰ 49 ਮਿਤੀ 12-5-2023 ਅ/ਧ 22/61/85 NDPS Act ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸੀ ਲਖਵਿੰਦਰ ਸਿੰਘ ਉਰਫ ਰੁੱਪੀ ਪੁੱਤਰ ਬਾਲੀ ਸਿੰਘ ਵਾਸੀ ਪਿੰਡ ਹਿਰਦਾਪੂਰ ਜਿਲ੍ਹਾ ਪਟਿਆਲਾ ਨੂੰ ਜਾਬਤੇ ਅਨੂਸਾਰ ਗ੍ਰਿਫਤਾਰ ਕੀਤਾ ਗਿਆ।
ਇਸੇ ਤਰਾ ਖੂਫੀਆ ਸੂਚਨਾ ਦੇ ਅਧਾਰ ਪਰ ਇਸੇ ਲੜੀ ਵਿੱਚ 51 ਲਵਦੀਪ ਸਿੰਘ ਇੰਚਾਰਜ ਚੋਕੀ ਰੋਹੜ ਜਗੀਰ ਜਿਲ੍ਹਾ ਪਟਿਆਲਾ ਆਪਣੀ ਪੁਲਿਸ ਪਾਰਟੀ ਦੇ ਨਾਲ ਪਟਿਆਲਾ ਪੇਹਵਾ ਮੇਨ ਰੋਡ,ਪਿੰਡ ਬੁੱਧਮੋਰ ਸਾਇਡ ਨੂੰ ਜਾ ਰਹੇ ਸੀ ਤਾ ਜਦੋ ਪੁਲਿਸ ਪਾਰਟੀ ਗੁਰੂਦੁਆਰਾ ਭਗਤ ਧੰਨਾ ਜੀ,ਪਿੰਡ ਹਰੀਗੜ ਵਿਖੇ ਪੁੱਜੀ ਤਾ ਇੱਕ ਵਿਅਕਤੀ ਜਿਸ ਦੇ ਹੱਥ ਵਿੱਚ ਕਾਲੇ ਰੰਗ ਦਾ ਬੈਗ ਫੜਿਆ ਹੋਇਆ ਸੀ ਜ਼ੋ ਕਿ ਪੁਲਿਸ ਪਾਰਟੀ ਨੂੰ ਵੇਖ ਕਰ ਵਾਪਸ ਭੱਜਣ ਲੱਗਾ ਜਿਸਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਜਾਬਤੇ ਅਨੂਸਾਰ ਤਲਾਸੀ ਕਰਨ ਪਰ ਉਸ ਪਾਸੋ 10000 ਨਸੀਲੀਆ ਗੋਲੀਆ ਮਾਰਕਾ Tramadol Hydrochloride Tablets ਦੀ ਬ੍ਰਾਮਦ ਕੀਤੀਆ ਗਈਆ,ਜਿਹਨਾ ਨੂੰ ਕਬਜਾ ਪੁਲਿਸ ਵਿੱਚ ਲੈ ਕਰ ਮੁੱਕਦਮਾ ਨੰਬਰ 46 ਮਿਤੀ 13-5-2023 ਅ/ਧ 22/61/85 NDPS Act ਥਾਣਾ ਜੂਲਕਾ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ।ਜੋ ਕਿ ਇਹ ਦੋਨੋ ਵਿਅਕਤੀ ਪੈਸੇ ਦੇ ਲਾਲਚ ਕਰਕੇ ਗੋਲੀਆ ਨੂੰ ਬਾਹਰਲੇ ਸੂਬੇ ਵਿੱਚੋ ਲਿਆਕਰ ਪਟਿਆਲਾ ਜਿਲ੍ਹਾ ਦੇ ਵੱਖ ਵੱਖ ਪਿੰਡਾ ਵਿੱਚ ਸਪਲਾਈ ਕਰਦੇ ਸਨ।
ਦੋਸੀ ਲਖਵਿੰਦਰ ਸਿੰਘ ਉਰਫ ਰੁੱਪੀ ਪੁੱਤਰ ਬਾਲੀ ਸਿੰਘ ਵਾਸੀ ਪਿੰਡ ਹਿਰਦਾਪੂਰ ਜਿਲ੍ਹਾ ਪਟਿਆਲਾ ਅਤੇ ਦੋਸੀ ਗੁਰਪ੍ਰੀਤ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਪਿੰਡ ਦੁੱਧੜ,ਪਸਿਆਣਾ ਜਿਲ੍ਹਾ ਪਟਿਆਲਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਹ ਗੋਲੀਆ ਵੇਚਣ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ,ਬਾਰੇ ਵੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਅਤੇ ਹੋਰ ਦੋਸੀਆ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।