ਉੱਤਰਾਖੰਡ ’ਚ ਪਿਥੌਰਾਗੜ੍ਹ ਜ਼ਿਲੇ ਦੇ ਮੁਨਸਯਾਰੀ ’ਚ ਵੀਰਵਾਰ ਨੂੰ ਇਕ ਜੀਪ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ 600 ਮੀਟਰ ਡੂੰਘੀ ਖੱਡ ’ਚ ਡਿੱਗ ਗਈ, ਜਿਸ ਨਾਲ ਉਸ ’ਚ ਸਵਾਰ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਨਾਚਨੀ ਖੇਤਰ ’ਚ ਮਸੂਰੀ-ਹੋਕਰਾ ਮੋਟਰ ਮਾਰਗ ’ਤੇ ਸਾਢੇ 7 ਵਜੇ ਹੋਕਰਾ ਪਿੰਡ ਦੇ ਨੇੜੇ ਹੋਏ ਹਾਦਸੇ ਦੇ ਸਮੇਂ ਵਾਹਨ ’ਚ 10 ਵਿਅਕਤੀ ਸਵਾਰ ਸਨ ਅਤੇ ਉਹ ਹੋਕਰਾ ’ਚ ਕੋਕਿਲਾ ਦੇਵੀ ਮੰਦਰ ’ਚ ਪੂਜਾ ਲਈ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸੂਬਾਈ ਆਫਤ ਰੋਕੂ ਬਲ (ਐੱਸ.ਡੀ.ਆਰ.ਐੱਫ.) ਦੀਆਂ 2 ਟੀਮਾਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਖੱਡ ’ਚੋਂ ਸਾਰੀਆਂ ਲਾਸ਼ਾਂ ਨੂੰ ਕੱਢਿਆ। ਹਾਦਸੇ ਦਾ ਸ਼ਿਕਾਰ ਹੋਏ ਬਾਗੇਸ਼ਵਰ ਜ਼ਿਲੇ ਦੇ ਸ਼ਮਾ ਪਿੰਡ ਦੇ ਇਨ੍ਹਾਂ ਸ਼ਰਧਾਲੂਆਂ ’ਚ ਇਕ ਜਵਾਨ ਜੋੜਾ ਵੀ ਸ਼ਾਮਲ ਸੀ।