Important Alert by Patiala DC 10 July
July 10, 2023 - PatialaPolitics
Important Alert by Patiala DC 10 July
Dear all
This is Sakshi Sawhney DC Patiala. I understand you are quite worried. But we are here for you.
We need you to
1. Go to the first floor. Nobody should be on the ground floor at any cost.
2.We are sending dinner packets while rescue work goes on.
3. You will be rescued by boats or trollies depending on the approach. The Army is already there. We are also using tractor and trollies in some places where we can approach.
4. These are not ideal circumstances but we will get you all out safely.
5. If there is anyone who has medical issues, is pregnant or lactating, has small infants, it would be better to prioritise them. We will get you all out in any case.
ਪਿਆਰੇ ਪਟਿਆਲਵੀਓ
ਮੈਂ, ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ ਪਟਿਆਲਾ। ਮੈਨੂੰ ਇਸ ਗੱਲ ਦੀ ਭਲੀ ਭਾਂਤ ਸਮਝ ਹੈ ਕਿ ਤੁਸੀਂ ਮੌਜੂਦਾ ਸਥਿਤੀ ਤੋਂ ਕਾਫ਼ੀ ਚਿੰਤਤ ਹੋ। ਪਰ ਅਸੀਂ, ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ, ਤੁਹਾਡੀ ਸੇਵਾ ਵਿਚ ਹਾਜ਼ਰ ਹਾਂ।
ਇਸ ਵੇਲੇ ਤੁਹਾਨੂੰ, ਜਿਥੇ ਕਿ ਪਾਣੀ ਆਉਣ ਦੀ ਸਮੱਸਿਆ ਪੈਦਾ ਹੋਈ ਹੈ, ਓਥੇ ਜਿਹੜੀਆਂ ਗੱਲਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਉਹ ਇਹ ਹਨ ਕਿ..
1. ਤੁਸੀਂ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਚਲੇ ਜਾਓ ਅਤੇ ਕਿਸੇ ਨੂੰ ਵੀ ਕਿਸੇ ਵੀ ਹਾਲਤ ਵਿਚ ਆਪਣੇ ਘਰ ਜ਼ਮੀਨੀ ਮੰਜ਼ਿਲ ‘ਤੇ ਨਹੀਂ ਹੋਣਾ ਚਾਹੀਦਾ।
2. ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਕਰਦੇ ਹੋਏ, ਤੁਹਾਡੇ ਲਈ ਰਾਤ ਦੇ ਖਾਣੇ ਦੇ ਪੈਕੇਟ ਭੇਜੇ ਜਾ ਰਹੇ ਹਨ।
3. ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਦਦ ਲਈ ਭਾਰਤੀ ਫ਼ੌਜ ਨੂੰ ਪਹਿਲਾਂ ਹੀ ਸੱਦਿਆ ਜਾ ਚੁੱਕਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਸਗੋਂ ਤੁਹਾਡੀ ਸਹਾਇਤਾ ਲਈ ਲੋੜ ਮੁਤਾਬਕ ਤੁਹਾਨੂੰ ਕਿਸ਼ਤੀਆਂ ਜਾਂ ਟਰਾਲੀਆਂ ਦੁਆਰਾ ਸੁਰੱਖਿਅਤ ਕੱਢ ਲਿਆ ਜਾਵੇਗਾ। ਅਸੀਂ ਕੁਝ ਥਾਵਾਂ ‘ਤੇ ਟਰੈਕਟਰ ਅਤੇ ਟਰਾਲੀਆਂ ਦੀ ਵਰਤੋਂ ਵੀ ਕੀਤੀ ਹੈ।
4. ਭਾਵੇਂ ਕਿ ਮੌਜੂਦਾ ਹਾਲਤ ਸਾਜ਼ਗਾਰ ਨਹੀਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਹਾਨੂੰ ਜਲਦੀ ਹੀ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਜਾਵੇਗਾ।
5. ਸੰਕਟ ਦੀ ਇਸ ਘੜ੍ਹੀ ਵਿਚ ਸਾਡੀ ਪਹਿਲ ਸਿਹਤ ਸਮੱਸਿਆਵਾਂ ਨਾਲ ਜੂਝਦੇ ਬਿਮਾਰਾਂ, ਗਰਭਵਤੀ ਮਹਿਲਾਵਾਂ ਜਾਂ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਛੋਟੇ ਬੱਚੇ ਹਨ, ਪ੍ਰੰਤੂ ਹਰ ਨਾਗਰਿਕ ਦੀ ਸੁਰੱਖਿਆ ਸਾਡੀ ਜ਼ਿਮੇਵਾਰੀ ਹੈ ਅਤੇ ਅਸੀਂ ਤੁਹਾਨੂੰ ਸਭ ਨੂੰ ਹਰ ਹਾਲਤ ਵਿੱਚ ਸੁਰੱਖਿਅਤ ਬਾਹਰ ਕੱਢਾਂਗੇ।
ਧੰਨਵਾਦ ਸਹਿਤ
ਸਾਕਸ਼ੀ ਸਾਹਨੀ,
ਡਿਪਟੀ ਕਮਿਸ਼ਨਰ ਪਟਿਆਲਾ।
10/07/2023
Thanks