Patiala Politics

Patiala News Politics

338 Covid cases 5 deaths in Patiala 15 April

6158 ਨੇ ਲਗਵਾਈ ਕੋਵਿਡ ਵੈਕਸੀਨ

ਜ੍ਹਿਲੇ ਵਿੱਚ ਕੋਰੋਨਾ ਟੀਕਾਕਰਨ ਦਾ ਅੰਕੜਾ ਹੋਇਆ 1ਲੱਖ 43 ਹਜਾਰ ਤੋਂ ਪਾਰ

338 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ,

ਲ਼ਗਾਤਾਰ ਕੇਸਾਂ ਦਾ ਵਧਣਾ ਕੋਰੋਨਾ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ: ਸਿਵਲ ਸਰਜਨ

ਪਟਿਆਲਾ, 15 ਅਪ੍ਰੈਲ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ 6158 ਟੀਕੇ ਲਗਾਏ ਗਏ. ਜਿਹਨਾਂ ਵਿੱਚ 45 ਸਾਲ ਤੋਂ 60 ਸਾਲ ਦੇ 3979 ਵਿਅਕਤੀਆਂ ਅਤੇ 1670 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ।ਉਹਨਾ ਦੱਸਿਆਂ ਕਿ ਜ੍ਹਿਲੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 1,43,302 ਤੇਂ ਪੰਹੁਚ ਗਿਆ ਹੈ।ਜਿਲ੍ਹੇ ਪਟਿਆਲਾ ਵਿੱਚ ਮਿਤੀ 16 ਅਪ੍ਰੈਲ ਨੁੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈੰਪਾ ਬਾਰੇ ਜਾਣਕਾਰੀ ਦਿੰਦੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਮਿਤੀ 16 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਥਾਪਰ ਯੁਨੀਵਰਸਿਟੀ, ਪੀ.ਐਸ.ਪੀ.ਸੀ.ਐਲ. ਹੈਡ ਆਫਿਸ, ਨਗਰ ਨਿਗਮ ਦਫਤਰ , ਹੈਡ ਆਫਿਸ ਪੀ.ਆਰ.ਟੀ.ਸੀ., ਅਰਬਨ ਅਸਟੇਟ ਫੇਜ 1 ਸ਼ਿਵ ਮੰਦਰ, ਅਰਬਨ ਅਸਟੇਟ ਫੇਜ 2 ਰਾਧੇ ਸ਼ਿਆਮ ਮੰਦਰ, ਸੈਂਟਰਲ ਜੇਲ, ਰਾਜਪੁਰਾ ਦੇੇ ਥਰਮਲ ਪਲਾਂਟ, ਵਾਰਡ ਨੰਬਰ 5 ਠਾਕੁਰ ਦਵਾਰਾ ਧਰਮਸ਼ਾਲਾ ਪੁਰਾਨਾ ਰਾਜਪੁਰਾ, ਵਾਰਡ ਨੰਬਰ 30 ਗੁਰੂਦੁਆਰਾ ਸਾਹਿਬ ਡੇਰਾ ਬਾਬਾ ਦੁਧਾਧਾਰੀ ਪੁਰਾਨਾ ਰਾਜਪੁਰਾ, ਸਮਾਣਾ ਦੇ ਵਾਰਡ ਮੰਬਰ 15 ਸਹਾਰਾ ਕੱਲਬ, ਵਾਰਡ ਨੰਬਰ 16 ਬਾਲਮਿਕੀ ਮੁੱਹਲਾ, ਨਾਭਾ ਦੇ ਵਾਰਡ ਨੰਬਰ 15 ਗੁਰੂਦੁਆਰਾ ਸਾਹਿਬ ਜਸਪਾਲ ਕਲੋਨੀ, ਵਾਰਡ ਨੰਬਰ 20 ਐਮ.ਕੇ ਆਰਿਆ ਸਕੂਲ ਬੈਂਕ ਸਟਰੀਟ, ਵਾਰਡ ਨੰਬਰ 22 ਆਰਿਆ ਸਮਾਜ ਮੰਦਰ ਪਾਂਡੁਸਰ ਮੁਹੱਲਾ, ਪਾਤੜਾਂ ਦੇ ਵਾਰਡ ਨੰਬਰ 2 ਸ਼ਿਵ ਮੰਦਰ, ਵਾਰਡ ਨੰਬਰ ਸੱਤ ਸਰਕਾਰੀ ਹਸਪਤਾਲ,ਵਾਰਡ ਨੰਬਰ ਵਿਸ਼ਵਕਰਮਾ ਮੰਦਰ, ਬਲਾਕ ਭਾਦਸੋਂ ਦੇ ਵਾਰਡ ਨੰਬਰ ਇੱਕ ਹਰੀਹਰ ਮੰਦਰ, ਵਾਰਡ ਨੰਬਰ 8 ਜਰਨਲ ਧਰਮਸ਼ਾਲਾ, ਬਲਾਕ ਸੂਤਰਾਣਾ ਵਾਰਡ ਨੰਬਰ 2 ਸਬਸਿਡਰੀ ਹੈਲਥ ਸੈਂਟਰ ਘੱਗਾ, ਘਨੋਰ ਦੇ ਵਾਰਡ ਨੰਬਰ 7 ਧਰਮਸ਼ਾਲਾ, ਬਲਾਕ ਦੁਧਨਸਾਧਾ ਦੇ ਵਾਰਡ ਨੰਬਰ 1, 2 ਸਿਵਲ ਡਿਸਪੈਂਸਰੀ ਸਨੋਰ,ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

ਅੱਜ ਜਿਲੇ ਵਿੱਚ 338 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ. ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3487 ਦੇ ਕਰੀਬ ਰਿਪੋਰਟਾਂ ਵਿਚੋਂ 338 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 26,339 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 311 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ. ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 23066 ਹੋ ਗਈ ਹੈ. ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2621 ਹੈ. ਪੰਜ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 657 ਹੋ ਗਈ ਹੈ. ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ.

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 338 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 205, ਨਾਭਾ ਤੋਂ 35, ਰਾਜਪੁਰਾ ਤੋਂ 36, ਸਮਾਣਾ ਤੋਂ 04, ਬਲਾਕ ਭਾਦਸੋ ਤੋਂ 14, ਬਲਾਕ ਕੌਲੀ ਤੋਂ 19, ਬਲਾਕ ਕਾਲੋਮਾਜਰਾ ਤੋਂ 10, ਬਲਾਕ ਸ਼ੁਤਰਾਣਾਂ ਤੋਂ 06, ਬਲਾਕ ਹਰਪਾਲਪੁਰ ਤੋਂ 06, ਬਲਾਕ ਦੁਧਣ ਸਾਧਾਂ ਤੋਂ 03 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 31 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 307 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਦੱਸਿਆਂ ਕਿ ਉਪਕਾਰ ਨਗਰ ਫੈਕਟਰੀ ਏਰੀਆ ਵਿੱਚੋਂ 9 ਪੋਜਟਿਵ ਕੇਸ ਆਉਣ ਤੇਂ ਏਰੀਏ ਵਿੱਚ ਮਾਰੀਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿੱਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਐਸ.ਐਸ.ਟੀ ਨਗਰ ਅਤੇ ਨਾਭਾ ਦੇ ਬਠਿੰਡੀਆਂ ਮੁੱਹਲਾ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਕੋਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਕਰੋੋਨਾ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਪ੍ਰਤੀ ਅਵੇਸਲੇ ਹੋਣਾ ਹੈ।ਜਿਸ ਪ੍ਰਤੀ ਧਿਆਨ ਦੇਣ ਦੀ ਲੋੜ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4004 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ. ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,78,281 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 26,339 ਕੋਵਿਡ ਪੋਜਟਿਵ, 4,48,588 ਨੈਗੇਟਿਵ ਅਤੇ ਲਗਭਗ 2954 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments