Nabha: Brother in law (Dewar) arrested for Murdering his own Sister in Law

August 29, 2023 - PatialaPolitics

Nabha: Brother in law (Dewar) arrested for Murdering his own Sister in Law

ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਵੱਲੋ ਆਪਣੀ ਭਰਜਾਈ ਦਾ ਕਤਲ ਕਰਨ ਵਾਲਾ ਦਿਓਰ ਗ੍ਰਿਫਤਾਰ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਮਿਤੀ 27.08.2023 ਦੀ ਸ਼ਾਮ ਨੂੰ ਇਕ ਦਿਓਰ ਵੱਲੋਂ ਆਪਣੇ ਭਰਜਾਈ ਦਾ ਕਤਲ ਕਰਕੇ ਫਰਾਰ ਹੋਣ ਬਾਰੇ ਇਤਲਾਹ ਥਾਣਾ ਕੋਤਵਾਲੀ ਨਾਭਾ ਵਿਖੇ ਇਤਲਾਹ ਮਿਲੀ ਸੀ ਜਿਸ ਤੋਂ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆ ਵਿੱਚ ਸੁਨੀਤਾ ਰਾਣੀ ਦਾ ਕਤਲ ਕਰਨ ਵਾਲੇ ਦੋਸ਼ੀ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

 

ਜਿੰਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਦਵਿੰਦਰ ਕੁਮਾਰ ਅੱਤਰੀ ਡੀ.ਐਸ.ਪੀ. ਨਾਭਾ ਦੀ ਅਗਵਾਹੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਵੱਲੋਂ ਮਿਤੀ 27.08.2023 ਦੀ ਸ਼ਾਮ ਨੂੰ ਇਲਤਾਹ ਮੌਸੂਲ ਹੋਈ ਕਿ ਸੁਨੀਤਾ ਰਾਣੀ ਉਮਰ 44 ਸਾਲ ਪਤਨੀ ਰਾਜੇਸ਼ ਕੁਮਾਰ ਵਾਸੀ ਕਰਤਾਰਪੁਰਾ ਮੁਹੱਲਾ ਨਾਭਾ ਮ੍ਰਿਤਕ ਹਾਲਤ ਵਿੱਚ ਸਿਵਲ ਹਸਪਤਾਲ ਨਾਭਾ ਦਾਖਲ ਕਰਵਾਈ ਹੈ ਜਿਸ ਦੀ ਮੌਤ ਸਟਾ ਮਾਰਨ ਅਤੇ ਜਹਿਰ ਨਾਲ ਹੋਈ ਜਾਪਦੀ ਹੈ। ਜਿਸ ਪਰ ਇੰਸੈਪਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਵਲੋਂ ਮ੍ਰਿਤਕ ਦੇ ਲੜਕੇ ਆਸ਼ ਕੁਮਾਰ ਦੇ ਬਿਆਨ ਪਰ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 117 ਮਿਤੀ 28.08.2023 ਅੱਧ 302 ਆਈ.ਪੀ.ਸੀ ਥਾਣਾ ਕੱਤਵਾਲੀ ਨਾਭਾ ਦਰਜ ਕੀਤਾ ਅਤੇ ਕਤਲ ਕਰਕੇ ਫਰਾਰ ਹੋਏ ਦੋਸ਼ੀ ਸੰਜੀਵ ਕੁਮਾਰ ਨੂੰ ਕੁਝ ਹੀ ਘੰਟਿਆ ਵਿੱਚ ਮਿਤੀ 28.08.2023 ਨੂੰ ਗ੍ਰਿਫਤਾਰ ਕੀਤਾ। ਜੋ ਦੋਸ਼ੀ ਸੰਜੀਵ ਕੁਮਾਰ ਨੇ ਮੰਨਿਆ ਕਿ ਉਸ ਵੱਲੋਂ ਆਪਣੀ ਭਰਜਾਈ ਦਾ ਕਤਲ ਚਾਕੂ ਮਾਰ ਕੇ ਅਤੇ ਗਲਾ ਘੋਟ ਕੇ ਅਤੇ ਹੱਥਾਂ ਨਾਲ ਮੂੰਹ ਬੰਦ ਕਰਕੇ ਕੀਤਾ ਗਿਆ ਹੈ ਅਤੇ ਆਪਣੀ ਭਰਜਾਈ ਨੂੰ ਮਾਰ ਕੇ ਉਸ ਦੇ ਮੂੰਹ ਵਿੱਚ ਸਲਫਾਸ ਦੀਆ ਗੋਲੀਆ ਦਾ ਪਾਊਡਰ ਪਾਇਆ ਗਿਆ ਸੀ। ਜੋ ਦੋਸੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕਰਕੇ ਉਸ ਪਾਸੋਂ ਕਤਲ ਕਰਨ ਸਮੇਂ ਵਰਤਿਆ ਚਾਕੂ ਅਤੇ ਪਹਿਨੇ ਖੂਨ ਨਾਲ ਲਿਬੜੇ ਕੱਪੜੇ ਬ੍ਰਾਮਦ ਕਰਵਾ ਲਏ ਗਏ ਹਨ। ਦੋਸ਼ੀ ਸੰਜੀਵ ਕੁਮਾਰ ਨੂੰ ਸ਼ੱਕ ਸੀ ਕਿ ਉਸ ਦੀ ਭਰਜਾਈ ਸੁਨੀਤਾ ਰਾਣੀ ਦੇ ਗੈਰ ਵਿਅਕਤੀਆਂ ਨਾਲ ਸਬੰਧ ਸਨ, ਜਿਸ ਕਾਰਨ ਉਹ ਉਸ ਨੂੰ ਵਾਰ ਵਾਰ ਟੋਕਦਾ ਸੀ ਅਤੇ ਇੰਨ੍ਹਾਂ ਦੀ ਆਪਸ ਵਿੱਚ ਬਹਿਸ ਵੀ ਹੁੰਦੀ ਰਹਿੰਦੀ ਸੀ। ਦੋਸ਼ੀ ਜ਼ੋਰ ਹਿਰਾਸਤ ਪੁਲਿਸ ਹੈ, ਜਿਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।