Drug dealer arrested by Patiala Police,4 pistols recovered
September 19, 2023 - PatialaPolitics
Drug dealer arrested by Patiala Police,4 pistols recovered
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਾਰਕੋ ਟੈਰਾਰਿਜਮ ਨਾਲ ਸਬੰਧਤ ਕਰਾਸ ਬਾਰਡਰ ਨਸ਼ਿਆਂ ਤੇ ਹਥਿਆਰਾਂ ਦੀ ਸਮੱਗਲਿੰਗ ਅਤੇ ਜਾਸੂਸੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 4 ਪਿਸਟਲ ਬਾਮਦ ਕੀਤੇ ਹਨ ਜਿਨ੍ਹਾਂ ਵਿੱਚ ਕਿ । ਵਿਦੇਸ਼ੀ ਪਿਸਟਲ 9 MM (Made in Turkey) fully automatic ਵੀ ਸ਼ਾਮਲ ਹੈ। ਬ੍ਰਾਮਦ ਕੀਤੇ ਹਨ ਜੋ ਪਟਿਆਲਾ ਪੁਲਿਸ ਲੰਬੇ ਸਮੇਂ ਤੋਂ ਨਾਰਕੋ ਟੈਰਾਰਿਜਮ ਵਿੱਚ ਸ਼ਾਮਲ ਸਮੱਗਲਰ ਅਮਰੀਕ ਸਿੰਘ ਦੇ ਨੈਟਵਰਕ ਉੱਤੇ ਕੰਮ ਕਰ ਰਹੇ ਸੀ ਜਿਸਤੇ ਕਿ ਸਮੱਗਲਿੰਗ, ਅਸਲਾ ਐਕਟ, ਦੇਸ਼ ਵਿਰੋਧੀ ਗਤੀਵਿਧੀਆਂ ਆਦਿ ਦੇ 18 ਮੁਕੱਦਮੇ ਦਰਜ ਹਨ ਜੋ ਇੱਕ ਸਪੈਸ਼ਲ ਟੀਮ ਸ੍ਰੀ ਹਰਬੀਰ ਸਿੰਘ ਅਟਵਾਲ SP, INV ਪਟਿਆਲਾ, ਸ਼੍ਰੀ ਸੌਰਵ ਜਿੰਦਲ, SP ਆਪਰੇਸ਼ਨਜ਼, ਪਟਿਆਲਾ, ਸ੍ਰੀ ਸੁੱਖਅਮ੍ਰਿਤ ਸਿੰਘ ਰੰਧਾਵਾ, DSP (D) ਪਟਿਆਲਾ ਅਤੇ ਸ੍ਰੀ ਦਲਜੀਤ ਸਿੰਘ ਵਿਰਕ, DSP, ਪਾਤੜਾਂ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸ: ਅਮਨਪਾਲ ਸਿੰਘ ਮੁੱਖ ਅਫਸਰ ਥਾਣਾ ਘੱਗਾ ਤੇ ਆਧਾਰਿਤ ਕੰਮ ਕਰ ਰਹੀ ਸੀ ਜਿਸਦੇ ਤਹਿਤ ਹੀ ਦੋਸ਼ੀਆਨ ਅਮਰੀਕ ਸਿੰਘ, ਫੌਜੀ ਮਨਪ੍ਰੀਤ ਸ਼ਰਮਾ ਅਤੇ ਨੰਦ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਤੋ 4 ਪਿਸਟਲ ਬ੍ਰਾਮਦ ਕਰਨ ਵਿੱਚ ਪਟਿਆਲਾ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਅਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਏ ਹਨ।
ਵੱਖ ਵੱਖ ਕੇਸਾਂ ਦਾ ਬਰੀਫ। ਐਸ.ਐਸ.ਪੀ.ਪਟਿਆਲਾ ਨੇ ਸੰਖੇਪ ਵਿੱਚ ਦੱਸਿਆ ਕਿ ਮਿਤੀ 16.05.2022 ਨੂੰ ਪਟਿਆਲਾ ਪੁਲਿਸ ਨੂੰ ਪਿੰਡ ਦੇਧਨਾ ਤੋਂ 8 ਕਿੱਲੋ 207 ਗ੍ਰਾਮ ਹੈਰੋਇਨ ਅਤੇ 1 ਵਿਦੇਸ਼ੀ ਪਿਸਟਲ ਸਮੇਤ 33 ਚੰਦ ਬਾਅਦ ਹੋਏ ਸੀ ਜਿਸਦੇ ਆਧਾਰ ਤੇ ਮੁਕੱਦਮਾ ਨੰਬਰ 28 ਮਿਤੀ 17.05.2022 ਥਾਣਾ ਘੱਗਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ ਜਿਸਦੇ ਤਹਿਤ ਹੀ ਇਹ ਜੂਨ 2022 ਵਿੱਚ ਗ੍ਰਿਫਤਾਰ ਹੋਇਆ ਸੀ ਜਿਸ ਤੋਂ ਬਾਅਦ ਕਿ ਇਹ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਸਾਜਿਸ਼ ਤਹਿਤ ਵਰਾਰ ਵੀ ਹੋ ਗਿਆ ਸੀ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 208 ਮਿਤੀ 01.10.2022 ਥਾਣਾ ਸਿਵਲ ਲਾਈਨ ਪਟਿਆਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਕਿ ਇਹ ਮੁੜ ਨਵੰਬਰ 2022 ਵਿੱਚ ਗ੍ਰਿਫਤਾਰ ਹੋ ਗਿਆ ਸੀ ਜੋ ਪਿਛਲੇ ਕਾਫੀ ਸਮੇ ਤੋ ਪਟਿਆਲਾ ਪੁਲਿਸ ਜੋਲ ਵਿੱਚ ਬੰਦ ਅਮਰੀਕ ਸਿੰਘ ਉੱਪਰ ਖਾਸ ਨਿਗਰਾਨੀ ਰੱਖ ਰਹੀ ਸੀ ਜੋ ਪਟਿਆਲਾ ਜੇਲ ਵਿੱਚ ਇਸ ਪਾਸੋਂ ਪਿਛਲੇ 2-3 ਮਹੀਨਿਆਂ ਵਿੱਚ 3 ਮੋਬਾਇਲ ਫੋਨ ਵੀ ਬ੍ਰਾਮਦ ਹੋਏ ਸਨ। ਇਸ ਤੋਂ ਬਿਨ੍ਹਾਂ ਇਸਦੀ ਗ੍ਰਿਫਤਾਰੀ ਸਮੇਂ ਬ੍ਰਾਮਦ ਹੋਏ ਇੱਕ ਹੋਰ ਮੋਬਾਇਲ ਫੋਨ ਵਿੱਚ ਵੀ ਕਾਫੀ ਮਹੱਤਵਪੂਰਨ ਸੁਰਾਗ ਮਿਲੇ ਸਨ। ਟਰੋਸਿਕ ਰਿਪੋਰਟ ਦੇ ਆਧਾਰ ਤੇ ਹੀ ਮੁਕੱਦਮਾ ਨੰਬਰ 79 ਮਿਤੀ 01.09.2023 ਅੱਧ 3, 5, 7, 9 The official Secrets Act 1923 ਥਾਣਾ ਘੱਗਾ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਜੁਰਮ 13, 16, 18 UAPA Act, 25/54/59 ਅਸਲਾ ਐਕਟ ਦਾ ਵੀ ਵਾਧਾ ਕੀਤਾ ਗਿਆ ਹੈ।
ਗ੍ਰਿਫਤਾਰੀਆਂ ਅਤੇ ਬ੍ਰਾਮਦਗੀਆਂ: ਦੋਸ਼ੀ ਅਮਰੀਕ ਸਿੰਘ ਨੂੰ ਉਕਤ ਕੇਸ ਵਿੱਚ ਮਿਤੀ 06.09.2023 ਨੂੰ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਮਿਤੀ 10.09.2023 ਨੂੰ ਇਸਦੇ ਜਾਸੂਸੀ ਵਿੱਚ ਰਹੇ ਸਾਥੀ ਫੌਜੀ ਮਨਪ੍ਰੀਤ ਸ਼ਰਮਾ ਵਾਸੀ ਪਿੰਡ ਬਲਬੇੜਾ ਨੂੰ ਭੋਪਾਲ (ਮੱਧ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ ਜੋ ਦੇਵੇ ਦੋਸ਼ੀਆਨ ਮਿਤੀ 18,09,2023 ਤੱਕ ਪੁਲਿਸ ਰਿਮਾਂਡ ਤੇ ਰਹੇ ਜੋ ਦੋਸ਼ੀ ਮਨਪ੍ਰੀਤ ਸ਼ਰਮਾ (ਫੌਜੀ) ਪਾਸੋ ਵੀ ਭਾਰਤੀ ਫੌਜ ਦਾ ਅਹਿਮ ਡਾਟਾ ਬ੍ਰਾਮਦ ਹੋਇਆ ਅਤੇ ਦੋਸ਼ੀ ਅਮਰੀਕ ਸਿੰਘ ਤੋ 3 ਪਿਸਟਲ (1 ਵਿਦੇਸ਼ੀ ਪਿਸਟਲ Automatic ਮਾਰਕਾ CANIK (Made in Turkey) ਸਮੇਤ 19 ਰੌਦ, 1 ਪਿਸਟਲ 30 ਬੋਰ ਸਮੇਤ 8 ਰੌਂਦ 9 MM ਅਤੇ ਇਕ ਪਿਸਟਲ .32 ਬੋਰ ਸਮੇਤ 5 ਰੋਦ) ਪਟਿਆਲਾ ਸਮਾਣਾ ਰੋਡ ਨੇੜੇ ਪਿੰਡ ਪਸਿਆਣਾ ਤੋਂ ਬ੍ਰਾਮਦ ਕੀਤੇ।
ਇਸੇ ਦੌਰਾਨ ਹੀ ਅਮਰੀਕ ਸਿੰਘ ਦੇ ਇੱਕ ਹੋਰ ਸਾਥੀ ਬੱਬਰ ਖਾਲਸਾ ਨਾਲ ਸਬੰਧਤ ਰਹੇ ਨੰਦ ਸਿੰਘ ਪੁੱਤਰ ਖੁਸ਼ਹਾਲ ਸਿੰਘ ਵਾਸੀ ਪਿੰਡ ਸੂਹਰੋਂ ਥਾਣਾ ਖੇੜੀ ਗੰਡਿਆਂ ਜਿਲ੍ਹਾ ਪਟਿਆਲਾ ਨੂੰ ਵੀ ਮਿਤੀ 18.09.2023 ਨੂੰ ਬੱਸ ਅੱਡਾ ਪਿੰਡ ਬਰਸਟ ਸੰਗਰੂਰ-ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 1 ਪਿਸਟਲ 32 ਬੋਰ ਸਮੇਤ 5 ਰੌਂਦ ਬਾਮਦ ਹੋਏ ਜਿਸ ਸਬੰਧੀ ਵੱਖਰੇ ਤੌਰ ਪਰ ਮੁਕੱਦਮਾ ਨੰਬਰ 158 ਮਿਤੀ 16.09.2023 ਅ/ਧ 25/54/59 ਅਸਲਾ ਐਕਟ ਥਾਣਾ ਪਸਿਆਣਾ ਜਿਲ੍ਹਾ ਪਟਿਆਲਾ ਦਰਜ ਹੈ। ਨੰਦ ਸਿੰਘ ਬੱਬਰ ਖਾਲਸਾ ਦੇ ਅੱਤਵਾਦੀ ਜਗਤਾਰ ਤਾਰਾ ਅਤੇ ਜਗਤਾਰ ਹਵਾਰਾ ਦਾ ਬੁੜੈਲ ਜੇਲ ਚੰਡੀਗੜ੍ਹ (2004) ਦੇ ਫਰਾਰ ਹੋਣ ਵਾਲੇ ਕੇਸ ਵਿੱਚ ਸਹਿ ਦੋਸ਼ੀ ਰਿਹਾ ਹੈ। ਦੋਸ਼ੀ ਨੰਦ ਸਿੰਘ ਅਤੇ ਅਮਰੀਕ ਸਿੰਘ ਪਟਿਆਲਾ ਜੇਲ ਵਿੱਚ ਸਾਲ 2012 ਵਿੱਚ ਇਕੱਠੇ ਰਹੇ ਹਨ। ਇਸ ਤਰ੍ਹਾਂ ਅਮਰੀਕ ਸਿੰਘ ਤੋਂ ਤਿੰਨ ਪਿਸਟਲ ਅਤੇ ਇਸਦੇ ਸਾਥੀ ਨੰਦ ਸਿੰਘ ਤੋਂ ਇੱਕ ਹੋਰ ਪਿਸਟਲ ਬ੍ਰਾਮਦ ਕਰਕੇ ਕੁੱਲ ਚਾਰ ਪਿਸਟਲ ਬ੍ਰਾਮਦ ਕੀਤੇ ਗਏ ਹਨ।
ਅਹਿਮ ਖੁਲਾਸੇ’ ਦੌਰਾਨੇ ਤਫਤੀਸ਼ ਪਾਇਆ ਗਿਆ ਹੈ ਕਿ ਅਮਰੀਕ ਸਿੰਘ ਕੁੱਝ ਹੋਰ ਵਿਅਕਤੀਆਂ ਨਾਲ ਮਿਲ ਕੇ ਜਾਸੂਸੀ ਵਿੱਚ ਵੀ ਸ਼ਾਮਲ ਰਿਹਾ ਹੈ ਜੋ ਫੌਜੀ ਮਨਪ੍ਰੀਤ ਸ਼ਰਮਾ ਚੰਡੀ ਮੰਦਿਰ ਪੰਚਕੂਲਾ, ਪਠਾਨਕੋਟ, ਕੁੱਪਵਾੜਾ (J & K) ਅਤੇ ਹੁਣ ਭੋਪਾਲ (ਮੱਧ ਪ੍ਰਦੇਸ਼) ਵਿਖੇ ਤਾਇਨਾਤ ਸੀ। ਅਮਰੀਕ ਸਿੰਘ ਦੀ ਫੌਜੀ ਮਨਪ੍ਰੀਤ ਸ਼ਰਮਾ ਦੇ ਪਿੰਡ ਰਿਸ਼ਤੇਦਾਰੀ ਹੋਣ ਕਰਕੇ ਅਪ੍ਰੈਲ 2021 ਵਿੱਚ ਸੰਪਰਕ ਵਿੱਚ ਆਏ। ਇਸ ਤੋਂ ਬਿਨ੍ਹਾਂ ਫ਼ੌਜੀ ਮਨਪ੍ਰੀਤ ਸ਼ਰਮਾ ਦੇ ਬਾਰੇ ਅਹਿਮ ਤੱਥ ਇਹ ਵੀ ਸਾਹਮਣੇ ਆਇਆ ਕਿ ਫੌਜੀ ਮਨਪ੍ਰੀਤ ਸ਼ਰਮਾ ਸਾਲ 2016 ਵਿੱਚ ਭਰਤੀ ਹੋਇਆ ਸੀ ਅਤੇ ਇਸਨੇ ਆਪਣੀ ਚੰਡੀ ਮੰਦਿਰ ਪੰਚਕੂਲਾ ਵਿਖੇ ਤਾਇਨਾਤੀ ਦੇ ਦੌਰਾਨ ਕਈ ਅਹਿਮ ਖੂਫੀਆ ਦਸਤਾਵੇਜ 4-5 ਵਾਰੀ ਅਮਰੀਕ ਸਿੰਘ ਨੂੰ ਸੌਂਪੇ ਸੀ। ਫੌਜੀ ਮਨਪ੍ਰੀਤ ਸ਼ਰਮਾ ਦੇ ਕਹਿਣ ਤੇ ਅਮਰੀਕ ਸਿੰਘ ਨੇ ਜੁਲਾਈ 2021 ਵਿੱਚ ਫੌਜੀ ਮਨਪ੍ਰੀਤ ਸ਼ਰਮਾ ਦੀ ਗਰਲਫ੍ੈਂਡ ਨੂੰ ਤੰਗ ਕਰਨ ਵਾਲੇ ਵਿਅਕਤੀ ਤੇ ਥਾਣਾ ਪਿਹੋਵਾ ਦੇ ਏਰੀਆ ਵਿੱਚ ਫਾਇਰਿੰਗ ਵੀ ਕਰਵਾਈ ਸੀ ਜਿਸਦੇ ਸਬੰਧ ਵਿੱਚ ਮੁਕੱਦਮਾ ਨੰਬਰ 228 ਮਿਤੀ 19,07,2021 ਥਾਣਾ ਸਦਰ ਪਿਹੋਵਾ ਜਿਲ੍ਹਾ ਕੁਰੂਕਸ਼ੇਤਰ ਹਰਿਆਣਾ ਵੀ ਦਰਜ ਹੋਇਆ ਸੀ ਜਿਸ ਵਿੱਚ ਵੀ ਫੌਜੀ ਮਨਪ੍ਰੀਤ ਸ਼ਰਮਾ ਅਤੇ ਇਸਦੀ ਗਰਲਫ੍ਰੈਂਡ ਕਰੀਬ ਢਾਈ ਮਹੀਨੇ ਕੁਰੂਕਸ਼ੇਤਰ ਜੇਲ ਵਿੱਚ ਰਹੇ ਹਨ ਜਿਨ੍ਹਾਂ ਦਾ ਬਾਅਦ ਵਿੱਚ ਇਸ ਕੇਸ ਵਿੱਚ ਰਾਜੀਨਾਮਾ ਹੋ ਗਿਆ ਸੀ ਜੋ ਜਨਵਰੀ 2023 ਵਿੱਚ ਇਸਦੀ ਗਰਲਫ੍ਰੈਂਡ ਯੂ.ਕੇ. ਚਲੀ ਗਈ ਹੈ।
ਇਸ ਤੋਂ ਇਲਾਵਾ ਫੌਜੀ ਮਨਪ੍ਰੀਤ ਸ਼ਰਮਾ ਵੱਲੋਂ ਵੱਖ ਵੱਖ ਦੇਸਾਂ (ਯੂ.ਕੇ., ਕੈਨੇਡਾ ਅਤੇ ਨਿਊਜੀਲੈਂਡ) ਦੇ ਵੀਜੇ ਹਾਸਲ ਕਰਨ ਲਈ ਜਾਅਲੀ ਦਸਤਾਵੇਜ ਤਿਆਰ ਕੀਤੇ ਹਨ. ਵੀ ਬ੍ਰਾਮਦ ਕੀਤੇ ਗਏ ਹਨ। ਇਸਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਅਮਰੀਕ ਸਿੰਘ ਦੇ ਖਿਲਾਫ 18 ਮੁਕੱਦਮੇ ਦਰਜ ਹਨ ਜੋ ਸ਼ੁਰੂ ਤੋਂ ਹੀ ਇਹ ਗੈਂਗਸਟਰਾਂ, ਅੱਤਵਾਦੀਆਂ ਅਤੇ ਡਰੱਗ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ ਜੋ ਇਹ ਸਾਲ 2014-15 ਵਿੱਚ ਜੇਲ ਵਿੱਚ ਬੰਦ ਸਮੇ ਦੌਰਾਨ ਵਿਦੇਸ਼ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਜੋ ਵੀ ਉਸ ਸਮੇਂ ਪਟਿਆਲਾ ਜੇਲ ਵਿੱਚ ਬੰਦ ਸੀ, ਨਾਲ ਸੰਪਰਕ ਵਿੱਚ ਆ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਇਹ ਹਰਵਿੰਦਰ ਰਿੰਦਾ ਦੇ ਭਗੌੜੇ ਰਹਿਣ ਸਮੇ ਅਤੇ ਪਾਕਿਸਤਾਨ ਰਹਿਣ ਦੌਰਾਨ ਉਸਦੇ ਸੰਪਰਕ ਵਿੱਚ ਰਿਹਾ ਹੈ ਜੋ ਅਮਰੀਕ ਸਿੰਘ ਕਈ ਵਾਰੀ ਜੇਲ ਜਾ ਚੁੱਕਾ ਹੈ ਅਤੇ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਸਜਾ ਵੀ ਹੋਈ ਹੈ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਇਸ ਕੇਸ ਦੀ ਡੂੰਘਾਈ ਨਾਲ ਉਕਤ ਟੀਮ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜੇਕਰ ਕਿਸੇ ਹੋਰ ਵਿਅਕਤੀ ਦੀ ਸਮੂਲੀਅਤ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।