UN Grants Special Consultative Status to Patiala Foundation
July 28, 2018 - PatialaPolitics
ਪਟਿਆਲਾ ਫਾਊਂਡੇਸ਼ਨ, ਪਟਿਆਲਾ, ਪੰਜਾਬ ਨੂੰ ਸੰਯੁਕਤ ਰਾਸ਼ਟਰ ਵੱਲੋਂ ਇੱਕ ਵੱਡਾ ਮਾਣ ਦਿੰਦਿਆਂ ਵਿਸ਼ੇਸ਼ ਸਲਾਹਕਾਰ ਦਾ ਦਰਜਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਗੈਰ ਸਰਕਾਰੀ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਵਿਸ਼ੇਸ਼ ਸਲਾਹਕਾਰ ਦਾ ਦਰਜਾ ਇੱਕ ਸਰਵੋਤਮ ਦਰਜਾ ਹੈ। ਇਸ ਨਾਲ ਅਜਿਹੀਆਂ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਦੇ ਕੰਮਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਮਿਲ ਜਾਂਦੀ ਹੈ। ਇਸ ਵਿਸ਼ੇਸ਼ ਦਰਜੇ ਰਾਹੀਂ ਐਨ.ਜੀ.ਓ. ਨੂੰ ਉਹ ਸਾਰੇ ਵਿਸ਼ੇਸ਼ ਅਧਿਕਾਰਾਂ ਅਤੇ ਸਹੂਲਤਾਂ ਮਿਲ ਜਾਂਦੇ ਹਨ ਜੋ ਕਿ ਇੱਕ ਮੈਂਬਰ ਦੇਸ਼ ਨੂੰ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਜਾਂਦੇ ਹਨ।
ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ ਵੱਲੋਂ ਪਟਿਆਲਾ ਫਾਊਂਡੇਸ਼ਨ ਨੂੰ ਇਹ ਮਾਣਮੱਤਾ ਦਰਜਾ ਸਮੂਹ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਦੀ ਸਹਿਮਤੀ ਤੋਂ ਬਾਅਦ ਦਿੱਤਾ ਗਿਆ ਹੈ। ਹੁਣ ਤੱਕ ਇਸ ਤਰ੍ਹਾਂ ਦਾ ਵਿਸ਼ੇਸ਼ ਸਲਾਹਕਾਰ ਦਾ ਦਰਜਾ ਪੂਰੀ ਦੁਨੀਆਂ ਭਰ ਦੇ 3974 ਐਨ.ਜੀ.ਓਜ਼ ਨੂੰ ਪ੍ਰਾਪਤ ਹੈ ਅਤੇ ਇਸ ਸਾਲ ਪਟਿਆਲਾ ਫਾਊਂਡੇਸ਼ਨ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵੱਲੋਂ 27 ਜੁਲਾਈ 2018 ਨੂੰ ਪੱਤਰ ਰਾਹੀਂ ਪਟਿਆਲਾ ਫਾਊਂਡੇਸ਼ਨ ਨੂੰ ਸੂਚਿਤ ਕੀਤਾ ਗਿਆ।