PRTC-PUNBUS contract workers on strike today - Patiala News | Patiala Politics - Latest Patiala News

PRTC-PUNBUS contract workers on strike today

September 20, 2023 - PatialaPolitics

PRTC-PUNBUS contract workers on strike today

ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਅੱਜ 20 ਸਤੰਬਰ ਨੂੰ ਬੱਸਾਂ ਚੱਕਾ ਜਾਮ ਕਰ ਦਿੱਤਾ ਹੈ।

 

ਲਗਭਗ ਪੂਰੇ ਪੰਜਾਬ ਵਿੱਚ 400 ਤੋਂ ਵੱਧ ਕਰਮਚਾਰੀ ਬਹਾਲ ਹੋਣ ਵਾਲੇ ਹਨ ਜਿਨਾਂ ਦਾ ਜੁਰਮਾਨੇ ਦੇ ਰੂਪ ਵਿੱਚ 2 ਕਰੋੜ ਤੋਂ ਵੱਧ ਸਰਕਾਰੀ ਖਜ਼ਾਨੇ ਵਿੱਚ ਜਮਾਂ ਹੁੰਦਾ ਹੈ ਅਤੇ ਮੌਕੇ ਤੇ ਹੀ ਬੱਸਾਂ ਚੱਲਦੀਆਂ ਹਨ ਪ੍ਰੰਤੂ ਵਿਭਾਗ ਵਲੋਂ ਉਹਨਾਂ ਨੂੰ ਬਹਾਲ ਕਰਨ ਦੀ ਬਜਾਏ ਆਊਟਸੋਰਸ ਤੇ ਭਰਤੀ ਕੀਤੀ ਜਾ ਰਹੀ ਹੈ.

 

ਇਸ ਲਈ ਮੰਨੀਆਂ ਮੰਗਾਂ ਲਾਗੂ ਕਰਾਉਣ ਸਮੇਤ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਉਣ,ਠੇਕੇਦਾਰ ਵਿਚੋਲੀਏ ਨੂੰ ਬਾਹਰ ਕੱਢਣ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਾਉਣ ਆਦਿ ਮੰਗਾਂ ਨੂੰ ਲੈ ਕੇ ਪਨਬੱਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾ ਰਿਹਾ ਹੈ।