Pawan Kumar Dabi appointed as Independent Director of PSPCL
August 18, 2018 - PatialaPolitics
Pawan Kumar Dabi appointed as Independent Director of PSPCL
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ‘ਚ ਸੇਵਾ ਕਰ ਰਹੇ ਪਵਨ ਕੁਮਾਰ ਡਾਬੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਪਵਨ ਡਾਬੀ ਨੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਜਿਵੇਂਕਿ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਬਿੱਟੂ, ਜ਼ਿਲਾ ਪ੍ਰਧਾਨ ਕੇ. ਕੇ. ਪੁਰੀ ਅਤੇ ਕੌਂਸਲਰ ਅਤੁਲ ਜੋਸ਼ੀ ਦੀ ਹਾਜ਼ਰੀ ਵਿਚ ਪ੍ਰਨੀਤ ਕੌਰ ਤੋਂ ਨਿਯੁਕਤੀ ਪੱਤਰ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਸਮੁੱਚੇ ਆਗੂਆਂ ਨੇ ਪ੍ਰਨੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਵੀ ਕੀਤਾ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਨਵ ਨਿਯੁਕਤ ਡਾਇਰੈਕਟਰ ਪਵਨ ਡਾਬੀ ਦੀ ਅਗਵਾਈ ਹੇਠ ਬਿਜਲੀ ਨਿਗਮ ਪਹਿਲੇ ਨਾਲੋਂ ਵੀ ਵੱਧ ਤਰੱਕੀ ਕਰੇਗਾ ਕਿਉਂਕਿ ਪਵਨ ਹਰ ਕੰਮ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਨਾ ਦੀ ਇਨਾ ਦੀ ਇਮਾਨਦਾਰੀ ਅਤੇ ਮਿਹਨਤ ਸਦਕਾ ਹੀ ਇਨਾ ਨੂੰ ਇਸ ਉੱਚ ਅਹੁਦੇ ‘ਤੇ ਬਿਰਾਜਮਾਨ ਕੀਤਾ ਗਿਆ ਹੈ। ਇਸ ਮੌਕੇ ਯੋਗਿੰਦਰ ਯੋਗੀ, ਅਨਿਲ ਮੰਗਲਾ, ਮਿੱਕੀ ਕਪੂਰ, ਅਤੁਲ ਜੋਸ਼ੀ, ਵਿਨੋਦ ਅਰੋੜਾ ਕਾਲੂ, ਹਨੂੰਮਾਨ ਪ੍ਰਸਾਦ, ਛੋਟੂ ਰਾਮ, ਅਸ਼ੋਕ, ਮੁਰਾਰੀ, ਵਿਜੈ ਕੂਕਾ, ਰਿੰਕੂ ਸੂਦ, ਦਵਿੰਦਰ, ਸਤਪਾਲ, ਘਨੱਈਆ, ਮੁੰਨਾ ਸਾਰੇ ਹੀ ਡਾਬੀ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਮਹਿੰਦਰ ਖੱਤਰੀ, ਸੁਰੇਸ਼ ਨਿਰਮਾਣ, ਕਿਸ਼ਨ ਬੱਲੀ, ਜਗਜੀਤ ਸਾਹਨੀ, ਸੁਰਿੰਦਰ ਸੇਠੀ, ਸ਼ੇਰੂ ਪੰਡਤ ਕੌਂਸਲਰ, ਹਰਿੰਦਰ ਸੱਭਰਵਾਲ, ਓਮਕਾਰ ਡਾਲੀਆ, ਮੁਕੇਸ਼ ਖੱਤਰੀ, ਅਮਿਤ ਜੀ. ਚਾਇਲ, ਰਾਜੀਵ ਸ਼ਰਮਾ, ਸ਼ਾਮ ਖੱਤਰੀ, ਰਜਿੰਦਰ ਸ਼ਰਮਾ ਕੌਂਸਲਰ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਵੀ ਮੌਕੇ ‘ਤੇ ਹਾਜ਼ਰ ਸਨ।