PCMS association demanded early redressal of demand of employees

December 4, 2023 - PatialaPolitics

PCMS association demanded early redressal of demand of employees

ਪੰਜਾਬ ਅਧੀਨ ਸੂਬੇ ਦੇ ਸਾਰੇ ਸਰਕਾਰੀ ਡਾਕਟਰਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਜਾਰੀ ਸੰਘਰਸ਼ ਨੂੰ ਸਮਰਥਨ ਪ੍ਰਗਟਾਉਂਦੇ ਹੋਏ ਅੱਜ ਮਿਤੀ 4 ਦਸੰਬਰ ਨੂੰ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਸਾਹਮਣੇ ਗੇਟ ਰੈਲੀਆਂ ਕਢੀਆਂ ਜਾ ਰਹੀਆਂ ਹਨ। ਇਸ ਮੌਕੇ ਪਟਿਆਲਾ ਜਿਲੇ ਵਿੱਚ ਵੀ ਮਾਤਾ ਕੁਸੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ, ਸਮਾਣਾ, ਨਾਭਾ, ਸੀ.ਐਚ.ਸੀ ਮਾਡਲ ਟਾਉਨ, ਤ੍ਰਿਪੜੀ, ਭਾਦਸੋਂ ਵਿਖੇ ਵੀ ਅਜਿਹੇ ਪ੍ਰਦਰਸ਼ਨ ਕਰ ਡਾਕਟਰਾਂ ਦੀ ਜੱਥੇਬੰਦੀ ਨੇ ਸਮੂਹ ਕਰਮਚਾਰੀਆ ਲਈ ਸਮੇਂ ਸਿਰ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਅਤੇ ਏ.ਸੀ.ਪੀ. ਅਤੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਦੀ ਮੰਗ ਚੁੱਕੀ। ਇਸ ਮੌਕੇ ਐਸੋਸੀਏਸਨ ਦੇ ਜਿਲਾ ਪ੍ਰਧਾਨ ਡਾਕਟਰ ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਹਾਲੇ ਤੱਕ ਮਰੀਜਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਿਸੇ ਤਰਾਂ ਦੀ ਹੜਤਾਲ ਨਹੀਂ ਕਰ ਰਹੇ, ਪਰ ਜੇ ਸਰਕਾਰ ਨੇ ਮਜਬੂਰ ਕੀਤਾ ਤਾਂ ਸਾਡੇ ਕੋਲ ਵੀ ਹੜਤਾਲ ਤੋਂ ਇਲਾਵਾ ਕੋਈ ਹੱਲ ਨਹੀਂ ਬਚੇਗਾ। ਪੀ.ਸੀ.ਐੱਮ.ਐੱਸ.ਏ. ਨੇ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੇ ਢਿੱਲੇ ਰਵਈਏ ਤੇ ਅਸੰਤੁਸ਼ਟੀ ਜ਼ਾਹਰ ਕੀਤੀ, ਜਿਸ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਸਮੇਂ ਸਿਰ ਲਾਗੂ ਕਰਨਾ, ਮਹਿੰਗਾਈ ਦੇ ਹਿਸਾਬ ਨਾਲ ਭੱਤਾ ਦੇਣ, 4-9-14 ਦੇ ਨਿਸ਼ਚਿਤ ਕੈਰੀਅਰ ਪ੍ਰੋਗਰੈਸ਼ਨਾਂ ਦੇ ਪਹਿਲਾਂ ਤੋਂ ਚਲਦੇ ਆ ਰਹੇ ਨਿਯਮਾਂ ਨੂੰ ਬਹਾਲ ਕਰਨਾ, 6ਵੀਂ ਵਿੱਤ ਕਮਿਸ਼ਨ ਦੇ ਤਹਿਤ ਬਣਦਾ ਬਕਾਇਆ ਵੰਡਣਾ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਸ਼ਾਮਲ ਹੈ। ਹੋਰ ਮੰਗਾਂ ਦੇ ਨਾਲ-ਨਾਲ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਤਹਿਤ ਭਰਤੀ ਕੀਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਗੜਬੜੀਆਂ ਨੂੰ ਦਰੁਸਤ ਕਰਨਾ ਵੀ ਸ਼ਾਮਲ ਹਨ।

ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਡਾ. ਸੁਮੀਤ ਸਿੰਘ ਨੇ ਕਿਹਾ ਕਿ ਮੈਡੀਕਲ ਅਫਸਰਾਂ (ਐੱਮ.ਬੀ.ਬੀ.ਐੱਸ. ਦੇ ਨਾਲ-ਨਾਲ ਸਪੈਸ਼ਲਿਸਟਾਂ) ਦੀ ਪਹਿਲਾਂ ਤੋਂ ਮੌਜੂਦ ਵੱਡੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ, ਬਕਾਇਆ ਏਸੀਪੀ ਤਨਖਾਹ ਵਾਧੇ ਤੋਂ ਜਾਣ ਬੂਝ ਕੇ ਲਟਕਾਉਣਾ, ਮਹਿੰਗਾਈ ਦੇ ਹਿਸਾਬ ਨਾਲ ਡੀਏ ਨਾ ਦੇਣਾ ਤੇ ਨਾ ਹੀ ਪਿਛਲੇ ਬਕਾਏ/ਕਿਸ਼ਤਾਂ ਅਤੇ ਓਪੀਐਸ ਲਾਗੂ ਕਰਨਾ ਅਸਲ ਵਿੱਚ ਪਹਿਲਾਂ ਤੋਂ ਵੱਧ ਰਹੀ ਡਾਕਟਰਾਂ ਦੇ ਨੌਕਰੀ ਛੱਡ ਕੇ ਜਾਣ ਦੀ ਦਰਾਂ ਨੂੰ ਵਧਾਏਗਾ, ਜੋ ਕਿ ਸਿਹਤ ਸੰਭਾਲ ਸੇਵਾਵਾਂ ‘ਤੇ ਨਕਾਰਾਤਮਕ ਪ੍ਰਭਾਵ ਪਾਵੇਗਾ। ਰਾਜ ਵਿੱਚ ਜਨਤਕ ਸਿਹਤ ਸਹੂਲਤਾਂ ਪਹਿਲਾਂ ਹੀ ਡਾਕਟਰਾਂ ਦੀ ਘਾਟ ਕਾਰਨ ਪ੍ਰਭਾਵਿਤ ਹਨ ਤੇ ਮੌਜੂਦ ਡਾਕਟਰ ਅਤੇ ਸਿਹਤ ਸਟਾਫ਼ ਪਹਿਲਾਂ ਹੀ ਇਸ ਘਾਟ ਕਾਰਨ ਆਪਣੇ ਤੋਂ ਵੱਧ ਕੰਮ ਕਰ ਰਹੇ ਹਨ। ਫਿਰ ਵੀ ਨਿਯਮਾਂ ਅਨੁਸਾਰ ਮਿਲਣ ਵਾਲੇ ਹੱਕ ਨੂੰ ਜਾਣ ਬੂਝ ਕੇ ਲਟਕਾ ਸਾਨੂੰ ਨਿਰਾਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਹੋਰ ਡਾਕਟਰ ਸਰਕਾਰੀ ਹਸਪਤਾਲ ਛੱਡ ਜਾਣਗੇ।

ਪੀ.ਸੀ.ਐੱਮ.ਐੱਸ.ਏ. ਪੰਜਾਬ, ਗਰੀਬ ਤੋਂ ਗਰੀਬ ਤੱਕ ਸਰਵੋਤਮ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸਰਕਾਰ ਨੂੰ ਆਪਣੇ ਕਰਮਚਾਰੀਆਂ ਅਤੇ ਪੀ.ਸੀ.ਐੱਮ.ਐੱਸ.ਏ. ਕਾਡਰ ਦੀਆਂ ਜਾਇਜ ਮੰਗਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਹੱਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੜਤਾਲਾਂ ਤੋਂ ਬੱਚ ਸਮੇਂ ਸਿਰ ਕੀਤੇ ਯਤਨ ਰਾਜ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਪ੍ਰਭਾਵੀ ਡਿਲੀਵਰੀ ਲਈ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਨਾਉਣਗੇ। ਆਸ ਕਰਦੇ ਹਾਂ ਕਿ ਸਰਕਾਰ ਜਲਦ ਇਹਨਾਂ ਜਾਇਜ ਮੰਗਾਂ ਨੂੰ ਮੰਨ ਕਿ ਪਹਿਲਾਂ ਤੋਂ ਚਲਦੀਆਂ ਆ ਰਹੀਆਂ ਨਿਯਮ ਪ੍ਰਣਾਲੀ ਅਨੁਸਾਰ ਸਮੇਂ ਤੇ ਏ ਸੀ ਪੀ ਦਾ ਲਾਭ ਦਵੇ ਤੇ ਆਪਣੇ ਕੀਤੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰੇ ਨਹੀਂ ਤਾਂ ਸਾਡੇ ਲਈ ਵੀ ਸੰਘਰਸ਼ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹੇਗਾ। ਇਸ ਮੌਕੇ ਮਾਤਾ ਕੁਸੱਲਿਆ ਹਸਪਤਾਲ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਡਾ. ਵਿਕਾਸ ਗੋਇਲ, ਡਾ. ਐਸ.ਜੇ. ਸਿੰਘ, ਡਾ. ਬੋਪਾਰਾਏ, ਡਾ. ਬਿਮਲਜੋਤ, ਡਾ. ਭਵਨੀਤ ਕੌਰ, ਡਾ. ਸੁਖਵਿੰਦਰ ਸਿੰਘ, ਡਾ. ਦਿਲਮੋਹਨ ਸਿੰਘ, ਡਾ. ਜੋਰਾਵਰ ਸਿੰਘ ਆਦਿ ਮਾਤਾ ਕੁਸੱਲਿਆ ਦੇ ਸਾਰੇ ਡਾਕਟਰ ਸਾਮਿਲ ਰਹੇ।