Gangster injured in encounter by Patiala Police
December 16, 2023 - PatialaPolitics
One injured in encounter by Patiala Police
ਪਟਿਆਲਾ ਪੁਲਿਸ ਵੱਲੋਂ ਕਤਲ ਅਤੇ ਇਰਾਦਾ ਕਤਲ ਵਿੱਚ ਲੋੜੀਦਾ ਗੈਗਸਟਰ ਐਨਕਾਉਟਰ ਤੋ ਬਾਅਦ ਜਖਮੀ
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕਰੀਮੀਨਲ ਭਗੌੜੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸਪੈਸਲ ਮੁਹਿੰਮ ਚਲਾਈ ਹੋਈ ਸੀ, ਮਈ 2023 ਵਿੱਚ ਅਨੰਦ ਨਗਰ ਪਟਿਆਲਾ ਵਿਖੇ Scissor Saloon ਦੇ ਮਾਲਕ ਗੁਰਪ੍ਰੀਤ ਸਿੰਘ ਉਰਫ ਮੋਨੂੰ ਦਾ ਕਤਲ ਹੋਇਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 154 ਮਿਤੀ 16.05.2023 ਅ/ਧ 302 ਹਿੰ:ਦਿੰ: ਥਾਣਾ ਤ੍ਰਿਪੜੀ ਦਰਜ ਹੋਇਆ ਸੀ, ਇਸ ਕੇਸ ਵਿੱਚ ਭਗੋੜੇ ਦੋਸੀ ਮਲਕੀਤ ਸਿੰਘ ਚਿੱਟਾ ਪੁੱਤਰ ਬਲਵੀਰ ਸਿੰਘ ਵਾਸੀ ਗਲੀ ਨੰਬਰ 02 ਅਬਚਲ ਨਗਰ ਹਸਨਪੁਰ ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਲਈ, ਸ੍ਰੀ ਮੁਹੰਮਦ ਸਰਫਰਾਜ ਆਲਮ IPS, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਸਪੈਸਲ ਅਪਰੇਸਨ ਚਲਾਇਆ ਗਿਆ ਸੀ ਇਸ ਕਾਰਵਾਈ ਦੋਰਾਨ ਅੱਜ ਮਿਤੀ 16.12.2023 ਨੂੰ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਖੇੜਾ ਜੱਟਾ ਥਾਣਾ ਪਸਿਆਣਾ ਦੇ ਏਰੀਆ ਵਿੱਚ ਮੋਜੂਦ ਸੀ ਜਿਥੇ ਕਤਲ ਅਤੇ ਇਰਾਦਾ ਕਤਲ ਵਿੱਚ ਭਗੋੜੇ ਦੋਸੀ ਮਲਕੀਤ ਸਿੰਘ ਉਰਫ ਚਿੱਟਾ ਉਕਤ ਬਾਰੇ ਗੁਪਤ ਸੂਚਨਾ ਸੀ ਜਿਥੇ ਪੁਲਿਸ ਪਾਰਟੀ ਨੇ ਮਲਕੀਤ ਸਿੰਘ ਉਰਫ ਚਿੱਟਾ ਨੂੰ ਚਾਰੇ ਪਾਸਿਓ ਘੇਰ ਲਿਆ ਤਾਂ ਮਲਕੀਤ ਸਿੰਘ ਚਿੱਟਾ ਨੇ ਆਪਣੇ ਆਪਨੂੰ ਘਰਿਆ ਦੇਖਕੇ ਪੁਲਿਸ ਪਾਰਟੀ ਪਰ ਫਾਇਰਿੰਗ ਕੀਤੀ, ਪੁਲਿਸ ਪਾਰਟੀ ਨੇ ਵੀ ਆਪਣੇ ਬਚਾਅ ਲਈ ਫਾਇਰ ਕੀਤੇ ਜੋ ਇਸ ਐਨਕਾਉਟਰ ਦੋਰਾਨ ਮਲਕੀਤ ਸਿੰਘ ਚਿੱਟਾ ਦੇ ਲੱਤ ਵਿੱਚ ਲੱਗਣ ਕਾਰਨ ਜਖਮੀ ਹੋਇਆ ਹੈ ਅਤੇ ਮੋਕਾ ਤੋ ਮਲਕੀਤ ਸਿੰਘ ਚਿੱਟਾ ਪਾਸੋ ਇਕ ਨਜਾਇਜ .32 ਬੋਰ ਪਿਸਟਲ ਬਰਾਮਦ ਹੋਇਆ ਹੈ, ਜਿਸ ਬਾਰੇ ਥਾਣਾ ਪਸਿਆਣਾ ਵਿਖੇ ਨਜਾਇਜ ਅਸਲੇ ਸਬੰਧੀ ਵੱਖਰਾ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ।
ਘਟਨਾ ਦਾ ਵੇਰਵਾ :-ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਮੋਨੂੰ (ਉਮਰ 25ਸਾਲ) ਪੁੱਤਰ ਸੀਸਪਾਲ ਸਿੰਘ ਵਾਸੀ ਮਕਾਨ ਨੰਬਰ 02 ਗਲੀ ਨੰਬਰ 32 ਬੀ, ਅਨੰਦ ਨਗਰ ਪਟਿਆਲਾ ਦਾ ਰਹਿਣ ਵਾਲਾ ਸੀ ਜੋ ਪਿਛਲੇ ਕਾਫੀ ਸਮੇ ਤੋ Scissor Saloon ਦੇ ਨਾਮ ਪਰ ਸਿਊਣਾ ਰੋਡ ਅਨੰਦ ਨਗਰ ਬੀ ਪਟਿਆਲਾ ਵਿਖੇ ਦੁਕਾਨ ਕਰਦਾ ਸੀ ਜਿਸ ਦੇ ਖਿਲਾਫ ਸਾਲ 2016 ਵਿੱਚ ਥਾਣਾ ਤ੍ਰਿਪੜੀ ਵਿਖੇ ਮੁਕੱਦਮਾ ਦਰਜ ਹੋਇਆ ਸੀ ਇਸ ਕੇਸ ਕਰਕੇ ਦੋਸੀ ਨਮਿਸ ਅਤੇ ਮਲਕੀਤ ਸਿੰਘ ਉਰਫ ਚਿੱਟਾ ਇਸ ਕੇਸ ਕਰਕੇ ਰੰਜਸ ਰੱਖਦੇ ਸੀ। ਜਿਸ ਦੇ ਤਹਿਤ ਹੀ ਮਿਤੀ 15.05.2023 ਨੂੰ ਦੁਪਿਹਰ ਸਮੇਂ ਰਪ੍ਰੀਤ ਸਿੰਘ ਮੋਨੂੰ ਕਤਲ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 154 ਮਿਤੀ 16.05.2023 ਅ/ਧ 302, 120 ਬੀ ਹਿੰ:ਦਿੰ:ਥਾਣਾ ਤ੍ਰਿਪੜੀ ਪਟਿਆਲਾ ਦਰਜ ਹੋਇਆ ਸੀ। ਗ੍ਰਿਫਤਾਰੀ ਦਾ ਵੇਰਵਾ : ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕਰੀਮੀਨ ਭਗੋੜੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਸਪੈਸਲ ਅਪਰੇਸਨ ਚਲਾਇਆ ਗਿਆ ਸੀ ਜਿਸ ਦੇ ਤਹਿਤ ਅੱਜ ਮਿਤੀ 16.12.2023 ਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਖੇੜਾ ਜੱਟਾ ਥਾਣਾ ਪਸਿਆਣਾ ਦੇ ਏਰੀਆ ਵਿੱਚ ਮੋਜੂਦ ਸੀ ਜਿਥੇ ਕਤਲ/ਇਰਾਦਾ ਕਤਲ ਕੇਸ ਵਿੱਚ ਭਗੋੜੇ ਦੋਸੀ ਮਲਕੀਤ ਸਿੰਘ ਉਰਫ ਚਿੱਟਾ ਉਕਤ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਦੀ ਗਈ ਜਿਸ ਨੂੰ ਪੁਲਿਸ ਹਵਾਲੇ ਕਰਨ ਲਈ ਕਿਹਾ ਤਾਂ ਦੋਸੀ ਮਲਕੀਤ ਸਿੰਘ ਉਰਫ ਚਿੱਟਾ ਨੇ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ ਤਾਂ ਪੁਲਿਸ ਪਾਰਟੀ ਨੇ ਆਮ ਪਬਲਿਕ ਦੀ ਜਾਨ ਅਤੇ ਮਾਲ ਦੀ ਹਿਫਾਜਤ ਕਰਦੇ ਹੋਏ ਵੀ ਫਾਇਰ ਕੀਤੇ ਇਸ ਐਨਕਾਉਟਰ ਦੋਰਾਨ ਮਲਕੀਤ ਸਿੰਘ ਉਰਫ ਚਿੱਟਾ ਦੇ ਲੱਤ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋਇਆ ਹੈ ਜਿਸ ਪਾਸੋ ਮੋਕਾ ਤੋ ਇਕ ਨਜਾਇਜ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ। ਅਪਰਾਧਕ ਪਿਛੋਕੜ : ਦੋਸੀ ਮਲਕੀਤ ਸਿੰਘ ਉਰਫ ਚਿੱਟਾ ਉਕਤ ਦੇ ਖਿਲਾਫ ਕਤਲ, ਇਰਾਦ ਕਤਲ, ਲੁੱਟਖੋਹ ਅਤੇ ਸਨੈਚਿੰਗ ਆਦਿ ਦੇ ਮੁਕੱਦਮੇ ਦਰਜ ਹਨ ਜੋ ਇਰਾਦਾ ਕਤਲ ਕੇਸ ਵਿੱਚ ਗ੍ਰਿਫਤਾਰ ਹੋਕੇ ਜੇਲ ਗਿਆ ਸੀ, ਜੇਲ ਵਿੱਚੋ ਬਾਹਰ ਆਉਣ ਤੋ ਬਾਅਦ ਮਲਕੀਤ ਸਿੰਘ ਉਰਫ ਚਿੱਟਾ ਨੇ ਆਪਣੇ ਸਾਥੀਆਂ ਨਾਲ ਮਿਲਕੇ Scissor Saloon ਦੇ ਮਾਲਕ ਗੁਰਪ੍ਰੀਤ ਸਿੰਘ ਉਰਫ ਮੋਨੂੰ ਦੇ ਕਤਲ ਨੂੰ ਅੰਜਾਮ ਦਿੱਤਾ ਸੀ ਅਤੇ ਉਸ ਤੋ ਬਾਅਦ ਇਹ ਭਗੌੜਾ ਚੱਲਿਆ ਆ ਰਿਹਾ ਸੀ । ਦੋਸੀ ਮਲਕੀਤ ਸਿੰਘ ਉਰਫ ਚਿੱਟਾ ਉਕਤ ਦੇ ਗੈਗਸਟਰਾਂ ਨਾਲ ਵੀ ਸਬੰਧ ਹੋਣੇ ਪਾਏ ਗਏ ਹਨ
View this post on Instagram