4 killed as wall collapses due to heavy storm in Patiala
June 11, 2021 - PatialaPolitics
ਪਟਿਆਲਾ ਜ਼ਿਲੇ ਦੇ ਹਲਕਾ ਘਨੌਰ ਦੇ ਪਿੰਡ ਸੈਦਖੇੜੀ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਆਏ ਝੱਖੜ ਵਿੱਚ ਇੱਕ ਦੀਵਾਰ ਝੌਂਪੜੀ ਉੱਤੇ ਡਿੱਗ ਪਈ ਜਿਸ ਵਿੱਚ 4 ਵਿਅਕਤੀ ਸੁਤੇ ਪਏ ਸਨ। ਪਤਾ ਲ਼ਗਾ ਹੈ ਕਿ ਦੀਵਾਰ ਹੇਠ ਅਉਣ ਕਾਰਨ ਚਾਰਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਮਲ ਹਨ।