Patiala: Vehicle thieves arrested,25 bikes recovered List

December 25, 2023 - PatialaPolitics

Patiala: Vehicle thieves arrested,25 bikes recovered List

ਸ੍ਰੀ:ਵਰੁਣ ਸਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ

 

ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ:ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ,ਕਪਤਾਨ ਪੁਲਿਸ ਸਿਟੀ,ਪਟਿਆਲਾ,ਸ਼੍ਰੀ ਜਸਵਿੰਦਰ ਸਿੰਘ ਟਿਵਾਣਾ,ਉੱਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਵੱਲੋ ਭੈੜੇ ਪੁਰਸਾ ਨੂੰ ਕਾਬੂ ਕਰਨ ਦੀ ਚਲਾਈ ਮੁੰਹਿਮ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਮਿਤੀ 23.12.2023 ਨੂੰ ਦੋਸੀ ਲਖਵੀਰ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਖੇੜੀ ਮੰਡਲਾ ਜਿਲ੍ਹਾ ਪਟਿਆਲਾ ਅਤੇ ਇਕਬਾਲਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦੋਣ ਕਲਾਂ ਥਾਣਾ ਸਦਰ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਅਤੇ ਉਕਤਾਨ ਦੋਨਾ ਦੋਸੀਆ ਪਾਸੋ ਚੋਰੀ ਕੀਤੇ ਗਏ ਵੱਖ ਵੱਖ ਕੰਪਨੀਆ ਦੇ ਕੁੱਲ 22 ਮੋਟਰਸਾਇਕਲ ਅਤੇ 03 ਐਕਟਿਵਾ ਸਕੂਟਰ ਬ੍ਰਾਮਦ ਕੀਤੇ ਗਏ ਹਨ।

 

ਸ੍ਰੀ:ਵਰੁਣ ਸਰਮਾ ਨੇ ਅੱਗੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 22.12.2023 ਨੂੰ ਹੋਲਦਾਰ ਦਰਬਾਜ ਸਿੰਘ ਨੰਬਰ 362/ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿੱਚ ਸਾਧੂ ਬੇਲਾ ਰੋਡ,ਅਰਬਨ ਅਸਟੇਟ ਪਟਿਆਲਾ ਮੌਜੂਦ ਸੀ ਤਾ ਤਰਸੇਮ ਲਾਲ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਪੁਰ ਥਾਣਾ ਸਨੋਰ ਜਿਲ੍ਹਾ ਪਟਿਆਲਾ ਨੇ ਦਸਿਆ ਕਿ ਉਸ ਨੇ ਆਪਣਾ ਮੋਟਰਸਾਇਕਲ ਨੰਬਰੀ PB11CC-3942 ਮਾਰਕਾ ਹੀਰੋ ਸਪਲੈਡਰ ਰੰਗ ਸਿਲਵਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਪੁੱਲ ਦੇ ਹੇਠਾ ਖੜਾ ਕੀਤਾ ਸੀ,ਜੋ ਕਿ ਨਾ ਮਾਲੂਮ ਵਿਅਕਤੀਆ ਵੱਲੋ ਚੋਰੀ ਕਰ ਲਿਆ ਗਿਆ ਸੀ ਅਤੇ ਅੱਜ ਉਸਨੂੰ ਪੱਤਾ ਲੱਗਾ ਹੈ ਕਿ ਉਸ ਦਾ ਮੋਟਰਸਾਇਕਲ ਨੰਬਰੀ ਉਕਤ ਲਖਵੀਰ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਖੇੜੀ ਮੰਡਲਾ ਜਿਲ੍ਹਾ ਪਟਿਆਲਾ ਅਤੇ ਇਕਬਾਲਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦੋਣ ਕਲਾਂ ਥਾਣਾ ਸਦਰ ਜਿਲ੍ਹਾ ਪਟਿਆਲਾ ਨੇ ਚੋਰੀ ਕੀਤਾ ਹੈ,ਜਿਸ ਪਰ ਮੁੱਕਦਮਾ ਨੰਬਰ 159 ਮਿਤੀ 22.12.2023 ਅ/ਧ 379 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। ਮਿਤੀ 23.12.2023 ਨੂੰ ਮਦਈ ਮੁੱਕਦਮਾ ਤਰਸੇਮ ਲਾਲ ਨੇ ਇਤਲਾਹ ਦਿਤੀ ਕਿ ਉਸਦਾ ਚੋਰੀ ਹੋਇਆ ਮੋਟਰਸਾਇਕਲ ਨੰਬਰੀ PB11CC-3942 ਮਾਰਕਾ ਹੀਰੋ ਸਪਲੈਡਰ ਰੰਗ ਸਿਲਵਰ ਬਹਾਦਰਗੜ ਵੱਲ ਲੈ ਕਰ ਆ ਰਹੇ ਹਨ, ਜਿਹਨਾ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਰੋਕ ਕੇ ਕਾਬੂ ਕੀਤਾ। ਜਿਹਨਾ ਨੇ ਪੁੱਛਣ ਪਰ ਉਹਨਾ ਨੇ ਦਸਿਆ ਕਿ ਅਸੀ ਮੋਟਰਸਾਈਕਲ ਨੰਬਰੀ PB11CC-3942 ਮਾਰਕਾ ਹੀਰੋ ਸਪਲੈਡਰ ਰੰਗ ਸਿਲਵਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਵਾਲੀ ਮਾਰਕਿਟ ਦੇ ਪੁੱਲ ਦੇ ਹੇਠਾ ਤੋ ਚੋਰੀ ਕੀਤਾ ਸੀ । ਜਿਨਾ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 159 ਮਿਤੀ 22.12.2023 ਅ/ਧ 379 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

 

ਦੋਰਾਨੇ ਤਫਤੀਸ ਦੋਸੀ ਲਖਵੀਰ ਸਿੰਘ ਉਰਫ ਬਾਬਾ ਉਕਤ ਦੇ ਫਰਦ ਇੰਕਸਾਫ ਬਿਆਨ ਪਰ 5 ਚੋਰੀ ਸੁਦਾ ਮੋਟਰਸਾਇਕਲ ਅਤੇ 3 ਚੋਰੀ ਸੁਦਾ ਐਕਟਿਵਾ ਸਕੂਟਰ ਉਸਦੇ ਘਰੋ ਬ੍ਰਾਮਦ ਕੀਤੇ ਗਏ ਅਤੇ ਦੋਸੀ ਇਕਬਾਲਪ੍ਰੀਤ ਸਿੰਘ ਉਕਤ ਦੇ ਫਰਦ ਇੰਕਸਾਫ ਬਿਆਨ ਪਰ 6 ਚੋਰੀ ਸੁਦਾ ਮੋਟਰਸਾਇਕਲ ਉਸਦੇ ਘਰੋ ਬ੍ਰਾਮਦ ਕੀਤੇ ਗਏ। ਦੋਸੀਆਨ ਉਕਤਾਨ ਦਾ ਤਿੰਨ ਦਿਨਾ ਦਾ ਪੁਲਿਸ ਰਿਮਾਡ ਹਾਸਿਲ ਮਿਤੀ 24.12.2023 ਨੂੰ ਦੋਸੀ ਲਖਵੀਰ ਸਿੰਘ ਉਰਫ ਬਾਬਾ ਉਕਤ ਪਾਸੋ ਚੋਰੀ ਸੁਦਾ 04 ਮੋਟਰਸਾਇਕਲ ਸੰਗਰੂਰ ਪਟਿਆਲਾ ਬਾਈਪਾਸ ਹੇਠ ਬਣੀ ਪੁੱਲੀ ਵਿੱਚੋ ਬ੍ਰਾਮਦ ਕੀਤੇ ਗਏ ਅਤੇ ਦੁਸਰੇ ਦੋਸੀ ਇਕਬਾਲਪ੍ਰੀਤ ਸਿੰਘ ਉਕਤ ਪਾਸੋ 5 ਚੋਰੀ ਸੁਦਾ ਮੋਟਰਸਾਇਕਲ ਅਤੇ 01 ਚੋਰੀ ਸੁਦਾ ਐਕਟਿਵਾ ਸਕੂਟਰ ਬ੍ਰਾਮਦ ਕੀਤਾ ਗਿਆ ਹੈ।

 

ਦੋਸੀਆ ਦੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾ ਵੱਲੋ ਹੋਰ ਕੀ ਕੀ ਸਮਾਨ ਚੋਰੀ ਕੀਤਾ ਗਿਆ ਹੈ ਅਤੇ ਇਹ ਚੋਰੀ ਸੁਦਾ ਸਮਾਨ ਨੂੰ ਕਿਸ ਕਿਸ ਜਗਾ ਪਰ ਵੇਚਦੇ ਹਨ।ਇਸ ਦੇ ਨਾਲ ਹੀ ਬ੍ਰਾਮਦ ਕੀਤੇ ਗਏ ਕੁੱਲ 25 ਵਹੀਕਲਾ ਦੇ ਵੇਰਵਾ ਨਿਮਨਲਿਖਤ ਅਨੁਸਾਰ ਹੈ,