Patiala: 4 arrested in Sameer Kataria Murder case

January 31, 2024 - PatialaPolitics

Patiala: 4 arrested in Sameer Kataria Murder case

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਮਿਤੀ 27/28-01-2024 ਦੀ ਦਰਮਿਆਨ ਰਾਤ ਪਾਸੀ ਰੋਡ ਪਰ ਸੁਮੀਰ ਕਟਾਰੀਆਂ ਪਾਸੋਂ ਗੱਡੀ ਖੋਹਣ ਸਮੇ ਨਾ ਮਾਲੂਮ ਵਿਅਕਤੀਆਂ ਨੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ ਅਤੇ ਗੱਡੀ ਖੋਹਣ ਸਮੇਂ ਇਕ ਫਾਇਰ ਵੀ ਕੀਤਾ ਸੀ ਜੋ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP City पटिम्भाला, मी जगेम मउभां PPS, SP/INV, मी धरतत्तीउ PPS, DSP (D) यटिभाला, मी रसभी मिथ उ PPS DSP (PBI/ND&PS Act) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ SHO ਹਰਜਿੰਦਰ ਸਿੰਘ ਥਾਣਾ ਸਿਵਲ ਲਾਇਲ ਪਟਿਆਲਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ, ਇੰਨ੍ਹਾ ਟੀਮਾਂ ਵੱਲੋਂ ਮੋਕਾ ਵਾਰਦਾਤ ਦੇ ਏਰੀਆਂ ਮੈਪਿੰਗ ਕਰਕੇ ਅਤੇ ਖੁਫੀਆਂ ਸੋਰਸਾ ਤੋਂ ਵਾਰਦਾਤ ਵਿੱਚ ਸਾਮਲ ਵਿਅਕਤੀਆਂ ਦੀ ਸਨਾਖਤ ਕਰਕੇ ਮ੍ਰਿਤਕ ਸੁਮੀਰ ਕਟਾਰੀਆ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਕੇ ਅੱਜ ਮਿਤੀ 31.01.2024 ਨੂੰ ਅਭੀਸੇਕ ਪੁੱਤਰ ਰੋਹੀ ਸਿੰਘ ਵਾਸੀ ਜਗਤਪੁਰ ਮੁਹੱਲਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਨੂੰ ਨੇੜੇ ਕੇ.ਸੀ ਪੇਲੈਸ ਪਟਿਆਲਾ ਭਾਦਸੋਂ ਰੋਡ ਪਰ ਇੰਨਕਾਉਟਰ ਦੋਰਾਨ ਜਖਮੀ ਹੋ ਗਿਆ ਜਿਸ ਪਾਸੋਂ ਮੋਕਾ ਤੋ ਇਕ ਪਿਸਟਲ .32 ਬੋਰ ਸਮੇਤ 3 ਰੋਦ ਅਤੇ 3 ਖੋਲ ਰੋਦ ਅਤੇ ਇਕ ਬਿੰਨਾ ਨੰਬਰੀ ਮੋਟਰਸਾਇਕਲ ਬਰਾਮਦ ਹੋਇਆ ਹੈ।

ਇਸ ਤੋਂ ਇਲਾਵਾ ਕੱਲ ਮਿਤੀ 30.01.2024 ਨੂੰ ਦੋਸੀ ਦਿਨੇਸ ਕੁਮਾਰ ਉਰਫ ਦੀਨੂੰ ਉਰਫ ਬਿੱਲਾ ਪੁੱਤਰ ਰਮੇਸ ਕੁਮਾਰ ਵਾਸੀ ਦੀਨ ਦਿਆਲ ਉਪਾਧਿਆ ਐਸ.ਐਸ.ਟੀ ਨਗਰ ਥਾਣਾ ਲਾਹੋਰੀ ਗੇਟ ਪਟਿਆਲਾ ਨੂੰ ਦੋਲਾ ਰੇਲਵੇ ਫਾਟਕ ਧੂਰੀ ਜਿਲ੍ਹਾ ਸੰਗਰੂਰ ਤੋ ਗ੍ਰਿਫਤਾਰ ਕੀਤਾ ਗਿਆ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਸੀ.ਆਈ.ਏ.ਪਟਿਆਲਾ ਅਤੇ ਥਾਣਾ ਸਿਵਲ ਲਾਇਨ ਦੀਆਂ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਸਨ।

ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਸੁਮੀਰ ਕਟਾਰੀਆ (ਉਮਰ 33 ਸਾਲ) ਜੋ ਕਿ ਮਹਿੰਦਰਾ (TVU),PB-11BU-3738 ਪਰ ਸਵਾਰ ਹੋਕੇ ਘਰ ਦਾ ਸਮਾਨ ਦੁੱਧ ਵਗੈਰਾ ਲੈਣ ਲਈ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਦੇ ਸਾਹਮਣੇ ਵਾਲੀ ਮਾਰਕੀਟ ਪਾਸੀ ਰੋਡ ਪਰ ਗਿਆ ਸੀ ਜਿਥੇ ਕੁਝ ਨਾਮਾਲੂਮ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਸੁਮੀਰ ਕਟਾਰੀਆਂ ਪਰ ਹਮਲਾ ਕਰਕੇ ਕਤਲ ਕੀਤਾ ਸੀ। ਜਿਸ ਬਾਰੇ ਮੁਕੱਦਮਾ ਨੰਬਰ 18 ਮਿਤੀ 28.01.2024 ਅ/ਧ 302 ਹਿੰ:ਦਿੰ, 25/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਹੈ। ਇਸ ਦੀ ਗੱਡੀ ਮਹਿੰਦਰਾ ਗੱਡੀ ਪਾਸੀ ਰੋਡ ਤੋ ਕਰੀਬ ਡੇਢ ਕਿੱਲੋਮੀਟਰ ਦੀ ਦੂਰੀ ਤੋ ਐਕਸੀਡੈਂਟ ਹਾਲਤ ਵਿੱਚ ਮਿਲੀ ਸੀ।

 

ਪੁਲਿਸ ਨਾਲ ਇੰਨਕਾਉਟਰ ਦੋਰਾਨ ਜਖਮੀ : – ਮਿਤੀ 31.01.2024 ਨੂੰ ਪਟਿਆਲਾ ਪੁਲਿਸ ਵੱਲੋ ਪਿੰਡ ਉਚਾ ਗਾਓ, ਸਏ ਦੀ ਪਟੜੀ ਨੇੜੇ ਕੇ.ਸੀ.ਫਾਰਮ ਸਿੱਧੂਵਾਲ (ਭਾਦਸੋ ਰੋਡ) ਵਿਖੇ ਮੌਜੂਦ ਸੀ ਜਿਥੇ ਦੋਸ਼ੀ ਅਭੀਸੈਕ ਪੁੱਤਰ ਰੋਹੀ ਸਿੰਘ ਵਾਸੀ ਜਗਤਪੁਰਾ ਮੁਹੱਲਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਬਾਰੇ ਭਾਦਸੋਂ ਸਾਇਡ ਤੋ ਮੋਟਰਸਾਇਕਲ ਪਰ ਸਵਾਰ ਹੋਕੇ ਪਟਿਆਲਾ ਨੂੰ ਆਉਣ ਬਾਰੇ ਖੁਫੀਆ ਜਾਣਕਾਰੀ ਮਿਲੀ ਤਾਂ ਇਸੇ ਦੋਰਾਨ ਦੋਸ਼ੀ ਅਭੀਸੇਕ ਉਕਤ ਮੋਟਰਸਾਇਕਲ ਪਰ ਭਾਦਸੋ ਸਾਇਡ ਤੋ ਆਇਆ, ਜਿਸਨੂ ਰੁਕਣ ਦਾ ਇਸਾਰਾ ਕੀਤਾ ਦੋਸੀ ਅਭੀਸੇਕ ਉਕਤ ਨਾਕਾਬੰਦੀ ਪਰ ਰੁਕਣ ਦੀ ਬਜਾਏ ਮੋਟਰਸਾਇਕਲ ਤੋ ਥੱਲੇ ਉਤਰਕੇ ਆਪਣੇ ਡੱਬ ਵਿੱਚੋਂ ਪਿਸਟਲ ਕੱਢਕੇ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕਰਨੇ ਸੁਰੂ ਕਰ ਦਿੱਤੇ ਪੁਲਿਸ ਪਾਰਟੀ ਦੇ ਵਾਰ ਵਾਰ ਫਾਇਰ ਨਾ ਕਰਨ ਦੀ ਅਪੀਲ ਪਰ ਫਾਇਰ ਕੀਤੇ ਪੁਲਿਸ ਪਾਰਟੀ ਨੇ ਵੀ ਬਚਾਅ ਲਈ ਜੁਵਾਬੀ ਫਾਇਰ ਕੀਤੇ ਜੋ ਦੋਸੀ ਅਭੀਸੇਕ ਉਕਤ ਦੇ ਸੱਜੀ ਲੱਤ ਪਰ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਮੋਕਾ ਤੋਂ ਇਕ ਪਿਸਟਲ .32 ਬੋਰ ਸਮੇਤ 3 ਰੌਦ ਜਿੰਦਾ ਅਤੇ 3 ਖੋਲ ਰੋਦ ਬਰਾਮਦ ਹੋਏ ਇਸ ਸਬੰਧੀ ਮੁਕੱਦਮਾ ਨੰਬਰ 05 ਮਿਤੀ 31.01.2024 ਅ/ਧ 307,353,186 ਹਿੰ:ਦਿੰ, 25 ਅਸਲਾ ਐਕਟ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਹੈ।

ਇਸ ਕੇਸ ਦੇ ਇਕ ਹੋਰ ਮੁਲਜਮ ਨੂੰ ਵੀ ਪਟਿਆਲਾ ਪੁਲਿਸ ਨੇ ਮਿਤੀ 30.01.2024 ਨੂੰ ਦੋਸੀ ਦਿਨੇਸ ਕੁਮਾਰ ਉਰਫ ਦੀਨੂੰ ਉਰਫ ਬਿੱਲਾ ਪੁੱਤਰ ਰਮੇਸ ਕੁਮਾਰ ਵਾਸੀ ਦੀਨ ਦਿਆਲ ਉਪਾਧਿਆ ਐਸ.ਐਸ.ਟੀ. ਨਗਰ ਥਾਣਾ ਲਾਹੋਰੀ ਗੇਟ ਪਟਿਆਲਾ ਨੂੰ ਦੋਲਾ ਰੇਲਵੇ ਫਾਟਕ ਧੂਰੀ ਜਿਲ੍ਹਾ ਸੰਗਰੂਰ ਤੋ ਗ੍ਰਿਫਤਾਰ ਕੀਤਾ ਗਿਆ ਹੈ।

ਸੀ.ਆਈ.ਏ ਪਟਿਆਲਾ ਵੱਲੋਂ ਦਿਨੇਸ ਕੁਮਾਰ ਉਰਫ ਬਿੱਲੇ ਦੇ ਸਾਥੀ ਸਾਹਿਲ ਕੁਮਾਰ ਪੁੱਤਰ ਸੰਜੇ ਕੁਮਾਰ ਅਤੇ ਯੋਗੇਸ ਮੋਰੀਆ ਪੁੱਤਰ ਬੁੱਧ ਰਾਮ ਵਾਸੀਆਨ ਝੁੰਗੀਆ ਗੁਰੂ ਨਾਨਕਪੁਰਾ ਮੁਹੱਲਾ ਸਾਹਮਣੇ ਸਟਾਰ ਪੋਲੈਸ ਰਾਮਪੁਰਾਫੂਲ ਥਾਣਾ ਰਾਮਪੁਰਾਫੁਲ ਜਿਲ੍ਹਾ

ਬਠਿੰਡਾ ਨੂੰ ਰਾਜਪੁਰਾ ਚੁੰਗੀ ਨੇੜੇ ਲੱਕੜ ਮੰਡੀ ਪਟਿਆਲਾ ਨੂੰ ਦੋਰਾਨੇ ਨਾਕਾਬੰਦੀ ਗ੍ਰਿਫਤਾਰ ਕੀਤਾ ਗਿਆ ਜਿੰਨ੍ਹਾ ਪਾਸੋਂ ਇਕ ਪਿਸਤੋਲ ਦੇਸੀ .315 ਬੋਰ ਸਮੇਤ 2 ਰੋਦ ਬਰਾਮਦ ਹੋਏ ਇਸ ਸਬੰਧੀ ਮੁਕੱਦਮਾ ਨੰਬਰ 14 ਮਿਤੀ 31.01.2024 ਅ/ਧ 25 ਅਸਲਾ ਐਕਟ ਥਾਣਾ ਲਾਹੋਰੀ ਗੇਟ ਪਟਿਆਲਾ ਦਰਜ ਕੀਤਾ ਹੈ। ਇੰਨ੍ਹਾ ਪਾਸੋਂ ਵੀ ਗ੍ਰਿਫਤਾਰੀ ਦੋਰਾਨ ਸੁਮੀਰ ਕਟਾਰੀਆਂ ਦੇ ਕਤਲ ਕੇਸ ਵਿੱਚ ਰੋਲ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁੱਛਗਿੱਛ ਦੋਰਾਨ ਖੁਲਾਸੇ : ਮੁੱਖ ਤੋਰ ਤੇ ਇਸ ਵਾਰਦਾਤ ਨੂੰ 4 ਦੋਸੀਆ ਨੇ ਅੰਜਾਮ ਦਿੱਤਾ ਹੈ ਜਿਸ ਵਿੱਚ ਦੋ ਦੋਸੀਆ ਨੂੰ ਪੁਲਿਸ ਕਾਬੂ ਕਰ ਚੁੱਕੀ ਹੈ ਅਤੇ ਇਸ ਵਾਰਦਾਤ ਦਾ ਮੁੱਢਲੇ ਤੋਰ ਤੇ ਕਾਰਨ ਗੱਡੀ ਖੋਹਣਾ ਹੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਦੋਸੀ ਅਭੀਸੇਕ ਉਕਤ ਨੇ ਆਪਣੇ ਸਾਥੀਆਂ ਨਾਲ ਰਲਕੇ ਲੁਧਿਆਣਾ ਤੋ ਇਕ ਆਈ-20 ਕਾਰ ਦੀ ਖੋਹ ਕੀਤੀ ਹੈ ਜਿਸ ਸਬੰਧੀ ਮ:ਨੰ: 15/2024 ਅ/ਧ 365,379 ਬੀ, ਹਿੰ:ਦਿੰ 25 ਅਸਲਾ ਐਕਟ ਥਾਣਾ ਸਦਰ ਲੁਧਿਆਣਾ ਦਰਜ ਹੈ ਜਿਸ ਵਿੱਚ ਵੀ ਲੋੜੀਦੇ ਹਨ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਕਾਬੂ ਕੀਤੇ ਦੋਸੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਸੁਮੀਰ ਕਟਾਰੀਆਂ ਦੇ ਕਤਲ ਕੇਸ ਅਤੇ ਬਰਾਮਦ ਹੋਏ ਅਸਲਾ ਐਮੋਨੀਸਨ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।