Patiala: 3 accused arrested for attempted ATM robbery

February 5, 2024 - PatialaPolitics

Patiala: 3 accused arrested for attempted ATM robbery

ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਭੈੜੇ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਐਸ.ਪੀ(ਸਿਟੀ) ਪਟਿਆਲਾ ਜੀ ਅਤੇ ਸ੍ਰੀ ਸੁਖਦੇਵ ਸਿੰਘ,ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਰਹਿਨਮਾਈ ਹੇਠ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਦੀ ਅਗਵਾਈ ਹੇਠ ਸ:ਥ: ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਨੇ 24 ਨੰਬਰ ਫਾਟਕ ਪਟਿਆਲਾ ਨੇੜੇ ਐਸ ਬੀ ਆਈ ਬੈਂਕ ਦਾ ਏ ਟੀ ਐਮ ਤੋੜ ਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ ਕਰਨ ਵਾਲੇ ਦੋਸ਼ੀਆਨ ਨੂੰ 2 ਦਿਨਾ ਵਿਚ ਹੀ ਟਰੇਸ ਕਰਦੇ ਹੋਏ ਮੁਕੱਦਮਾ ਨੰਬਰ 21 ਮਿਤੀ 01-02-2024 ਅ/ਧ 457,380,511,427 ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

 

ਸ਼੍ਰੀ ਵਰੁਣ ਸ਼ਰਮਾ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਆਫ ਪਟਿਆਲਾ ਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31-01-2024 ਅਤੇ 01-02-2024 ਦੀ ਦਰਮਿਆਨੀ ਰਾਤ ਨੂੰ ਐਸ ਬੀ ਆਈ ਏ ਟੀ ਐਮ ਨੇੜੇ 24 ਨੰਬਰ ਫਾਟਕ ਆਈ ਟੀ ਆਈ ਰੋਡ ਪਟਿਆਲਾ ਨਾ ਮਾਲੂਮ ਵਿਅਕਤੀਆ ਵੱਲੋ ਗੈਸ ਕਟਰ ਦੀ ਮਦਦ ਨਾਲ ਏ ਟੀ ਐਮ ਨੂੰ ਲੁਟਣ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਸੇ ਰਾਤ ਹੀ ਥਾਣਾ ਸਿਵਲ ਲਾਈਨ ਪੁਲਿਸ ਦੀ ਮੁਸਤੈਦੀ ਕਾਰਨ ਨਾ ਮਾਲੂਮ ਵਿਅਕਤੀ ਏ ਟੀ ਐਮ ਨੂੰ ਲੁੱਟਣ ਵਿਚ ਨਾ ਕਾਮਯਾਬ ਰਹੇ ਪਰ ਨਾ ਮਾਲੂਮ ਵਿਅਕਤੀਆ ਵੱਲੋ ਏ ਟੀ ਐਮ ਦਾ ਗੈਸ ਕਟਰ ਨਾਲ ਕਾਫੀ ਨੁਕਸਾਨ ਕਰ ਦਿੱਤਾ ਗਿਆ ਸੀ ਜਿਸ ਬਾਬਤ ਮੁਕੱਦਮਾ ਨੰਬਰ 21 ਮਿਤੀ 01-02-2024 ਅ/ਧ 457,380,511,427 ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਨਾ ਮਾਲੂਮ ਵਿਅਕਤੀਆ ਦੇ ਖਿਲਾਫ ਦਰਜ ਰਜਿਸ਼ਟਰ ਕੀਤਾ ਗਿਆ। ਜਿਸਦੀ ਤਫਤੀਸ਼ ਏ ਐਸ ਆਈ ਰਣਜੀਤ ਸਿੰਘ 312/ਪਟਿਆਲਾ ਚੌਕੀ ਇੰਚਾਰਜ ਮਾਡਲ ਟਾਊਨ ਪਟਿਆਲਾ ਵੱਲੋ ਅਮਲ ਵਿਚ ਲਿਆਉਦੇ ਹੋਏ ਬੜੇ ਹੀ ਟੈਕਨੀਕਲ ਤਰੀਕੇ ਅਤੇ ਗੁਪਤ ਸੌਰਸਾ ਰਾਹੀ ਬਹੁਤ ਹੀ ਮਿਹਨਤ ਨਾਲ ਦੋਸ਼ੀਆਨ ਨੂੰ ਟਰੇਸ ਕਰਕੇ ਮੁਕੱਦਮਾ ਹਜਾ ਵਿਚ ਨਾਮਜਦ ਕੀਤਾ ਗਿਆ ਇਹਨਾ ਦੋਸ਼ੀਆ ਦੇ ਨਾਮ ਗੁਰਪਿਆਰ ਸਿੰਘ ਉਰਫ ਗੱਗੀ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 4, ਥਾਣਾ ਸਿਟੀ ਬੁਢਲਾਡਾ ਜਿਲਾ ਮਾਨਸਾ, ਜਸਵਿੰਦਰ ਸਿੰਘ ਉਰਫ ਜਸ਼ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਬਾਦਲਗੜ ਥਾਣਾ ਮੂਨਕ ਜਿਲਾ ਸੰਗਰੂਰ ਹਾਲ ਕਿਰਾਏਦਾਰ ਮਕਾਨ ਨੰਬਰ 182 ਗੁਰਦਰਸ਼ਨ ਨਗਰ ਪਟਿਆਲਾ ਅਤੇ ਮਾਨਵ ਸਿੰਘ ਉਰਫ ਮਾਨਵ ਪੁੱਤਰ ਪਰਸ਼ੋਤਮ ਸਿੰਘ ਵਾਸੀ ਮਕਾਨ ਨੰਬਰ 49 ਵਾਰਡ ਨੰਬਰ ਮੋਨੋਪੋੜੀਆ ਮੰਦਰ ਸੁਨਾਮ 8,ਥਾਣਾ ਸਿਟੀ ਸੁਨਾਮ ਸੰਗਰੂਰ ਹਨ। ਮਿਤੀ 04-02-2024 ਨੂੰ ਏ ਐਸ ਆਈ ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਦੀ ਨਿਗਰਾਨੀ ਵਾਲੀ ਟੀਮ ਨੇ ਗੁਪਤ ਸੂਚਨਾ ਮਿਲਨ ਪਰ ਦੋਸ਼ੀਆਨ ਉਕਤਾਨ ਨੂੰ ਪੀ ਐਨ ਬੀ ਚੌਕ ਗੋਲ ਚੱਕਰ ਮਾਡਲ ਟਾਊਨ ਪਟਿਆਲਾ ਤੇ ਵਾਰਦਾਤ ਵਿਚ ਵਰਤੀ ਗਈ ਕਾਰ ਨੰਬਰੀ PB11CV 7845 ਮਾਰਕਾ ਵੋਕਸਵੈਗਨ ਪੋਲੋ ਰੰਗ ਸਿਲਵਰ ਸਮੇਤ ਕਾਬੂ ਕਰਕੇ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁਛਗਿਛ ਦੌਰਾਨ ਉਕਤਾਨ ਦੋਸ਼ੀਆਨ ਨੇ ਵਾਰਦਾਤ ਕਰਨ ਦਾ ਤਰੀਕਾ ਯੂ ਟਿਊਬ ਚੈਨਲ ਤੋ ਦੇਖ ਕੇ ਸਿਖਿਆ ਅਤੇ ਦੌਰਾਨੇ ਪੁੱਛਗਿਛ ਦੋਸ਼ੀਆਨ ਉਕਤਾਨ ਨੇ ਖੁਲਾਸਾ ਕੀਤਾ ਕਿ ਉਹਨਾ ਨੇ ਜਲਦੀ ਅਮੀਰ ਬਣਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਨ ਉਕਤਾਨ ਦਾ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਵਾਰਦਾਤ ਵਿਚ ਵਰਤੇ ਗਏ ਗੈਸ ਕਟਰ ਅਤੇ ਸਿਲੰਡਰ ਬਰਾਮਦ ਕਰਵਾਉਣਾ ਬਾਕੀ ਹਨ। ਦੌਰਾਨੇ ਪੁਲਿਸ ਰਿਮਾਡ ਦੋਸ਼ੀਆਨ ਉਕਤਾਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।