Admission campaign conducted in Patiala district for admission in government schools

February 20, 2024 - PatialaPolitics

Admission campaign conducted in Patiala district for admission in government schools

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਚੱਲ ਰਹੀ ਦਾਖਲਾ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗਿੰਨੀ ਦੁੱਗਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈ. ਸਿੱ . ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ . ਸਿੱ) ਮਨਵਿੰਦਰ ਕੌਰ ਭੁੱਲਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ . ਸਿੱ ) ਡਾ. ਰਵਿੰਦਰਪਾਲ ਦੀ ਅਗਵਾਈ ਹੇਠ ਤਿੰਨ ਰੋਜ਼ਾ ਦਾਖਲਾ ਮੁਹਿੰਮ ਚਲਾਈ ਗਈ।
ਦਾਖਲਾ ਵੈਨ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੈ ਦੁਆਰਾ ਹਰੀ ਝੰਡੀ ਦੇ ਕੇ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਤੋਂ ਰਵਾਨਾ ਕੀਤਾ ਗਿਆ। ਪਹਿਲੇ ਦਿਨ ਇਹ ਵੈਨ ਪਟਿਆਲਾ -1, ਰਾਜਪੁਰਾ -2, ਰਾਜਪੁਰਾ – 1, ਡਾਹਰੀਆਂ, ਘਨੌਰ  ਅਤੇ ਭੁਨਰਹੇੜੀ – 2 ਸਿੱਖਿਆ ਬਲਾਕਾਂ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਬੱਸ ਸਟੈਂਡ, ਸਨੌਰ ਪਹੁੰਚੀ। ਦੂਸਰੇ ਦਿਨ ਇਸ ਵੈਨ ਦੁਆਰਾ ਪਟਿਆਲਾ – 2, ਪਟਿਆਲਾ – 3, ਭਾਦਸੋਂ – 2, ਬਾਬਰਪੁਰ ਅਤੇ ਭਾਦਸੋਂ -1 ਆਦਿ ਸਿੱਖਿਆ ਬਲਾਕਾਂ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ਵਿੱਚ ਪਹੁੰਚ ਕੀਤੀ ਗਈ। ਤੀਸਰੇ ਦਿਨ ਇਸ ਵੈਨ ਨੇ ਭੁਨਰਹੇੜੀ -1, ਦੇਵੀਗੜ੍ਹ, ਸਮਾਣਾ -2, ਸਮਾਣਾ – 3 ਅਤੇ ਸਮਾਣਾ – 1 ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਤਹਿਸੀਲਾਂ ਵਿੱਚ ਦਾਖਲਾ ਮੁਹਿੰਮ ਤਹਿਤ ਪ੍ਰਚਾਰ ਕੀਤਾ।
ਵੱਖ-ਵੱਖ ਪਿੰਡਾਂ-ਸ਼ਹਿਰਾਂ ਵਿੱਚ ਕੀਤੇ ਗਏ ਪੜਾਵਾਂ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗਿੰਨੀ ਦੁੱਗਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈ. ਸਿੱ . ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ . ਸਿੱ) ਮਨਵਿੰਦਰ ਕੌਰ ਭੁੱਲਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ . ਸਿੱ) ਡਾ. ਰਵਿੰਦਰਪਾਲ ਅਤੇ ਵੱਖ-ਵੱਖ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ, ਪ੍ਰਾਪਤੀਆਂ ਅਤੇ ਉੱਚ ਮਿਆਰੀ ਪੜ੍ਹਾਈ ਬਾਰੇ ਗੱਲਬਾਤ ਕਰਦਿਆਂ ਲੋਕਾਂ ਨੂੰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਦਾਖਲਾ ਟੀਮ ਦੀ ਅਗਵਾਈ ਵਿੱਚ ਵੱਖ-ਵੱਖ ਬਲਾਕਾਂ ਦੀਆਂ ਦਾਖਲਾ ਟੀਮਾਂ ਵੱਲੋਂ ਦਾਖਲਾ ਵੈਨ ਦੇ ਪੜਾਅ ਵਾਲੀਆਂ ਥਾਵਾਂ ਉੱਪਰ ਵਿਸ਼ੇਸ਼ ਦਾਖਲਾ ਬੂਥ ਲਗਾ ਕੇ ਦਾਖ਼ਲੇ ਕੀਤੇ ਗਏ ਅਤੇ ਲੋਕਾਂ ਨੂੰ ਆਨਲਾਈਨ ਅਤੇ ਆਫ਼ਲਾਈਨ ਦਾਖ਼ਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਸਟੇਟ ਕੋਰ ਕਮੇਟੀ ਮੈਂਬਰ ਜਗਜੀਤ ਸਿੰਘ ਵਾਲੀਆ, ਸਮਾਰਟ ਸਕੂਲ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ, ਰਾਜਵੰਤ ਸਿੰਘ, ਨਵਦੀਪ ਸਿੰਘ, ਅਵਤਾਰ ਸਿੰਘ, ਪਰਵਿੰਦਰ ਸਿੰਘ,  ਨਰਿੰਦਰ ਸਿੰਘ, ਕੁਲਦੀਪ ਸਿੰਘ ਅਤੇ ਹੋਰ ਹਾਜ਼ਰ ਸਨ |