Patiala Police arrested a person with 3 weapons and cartridges

February 24, 2024 - PatialaPolitics

Patiala Police arrested a person with 3 weapons and cartridges

ਪਟਿਆਲਾ ਪੁਲਿਸ ਵੱਲੋਂ ਇਕ ਵਿਅਕਤੀ ਨੂੰ 3 ਹਥਿਆਰਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ

 

ਸ੍ਰੀ ਜੰਗਜੀਤ ਸਿੰਘ ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸ੍ਰੀ ਵਰੁਣ ਸਰਮਾਂ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਵਲੋ ਪੀ.ਓਜ਼. ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਚਲਾਈ ਗਈ ਹੈ, ਜਿਸ ਦੀ ਲੜੀ ਵਿਚ ਸ੍ਰੀ ਸਰਫਰਾਜ ਆਲਮ,ਆਈ.ਪੀ.ਐਸ., ਕਪਤਾਨ ਪੁਲਿਸ, ਸਿਟੀ, ਪਟਿਆਲਾ ਜੀ ਦੀਆਂ ਹਦਾਇਤਾਂ ਅਨੁਸਾਰ, ਸ੍ਰੀ ਜੰਗਜੀਤ ਸਿੰਘ ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਇੰਸ: ਗੁਰਪ੍ਰੀਤ ਸਿੰਘ ਭਿੰਡਰ, ਮੁੱਖ ਅਫਸਰ ਥਾਣਾਂ ਵਲੋ ਆਪਣੀ ਟੀਮ ਅਤੇ ਕਾਊਟਰ ਇਟੈਲੀਜੈਂਸ ਦੀ ਟੀਮ ਦੀ ਮੱਦਦ ਨਾਲ ਕੱਲ ਮਿਤੀ: 23.02.2024 ਨੂੰ ਪਿੰਡ ਰੋਗਲਾ ਦੇ ਨਜ਼ਦੀਕ ਨਹਿਰ ਦੀ ਪਟੜੀ ਪਾਸ ਤੋਂ ਕੈਫ ਸ਼ਿਆਮਾ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਸਰਹਿੰਦੀ ਗੇਟ ਬੈਕ ਸਾਈਡ ਨਿਜਾਮ ਹਸਪਤਾਲ ਮਲੇਰਕੋਟਲਾ, ਨੂੰ ਇਕ ਵਜਨਦਾਰ ਪਲਾਸਟਿਕ ਕਾਲੇ ਰੰਗ ਦੇ ਝੋਲੇ ਸਮੇਤ ਗ੍ਰਿਫਤਾਰ ਕੀਤਾ ਜਿਸ ਦੇ ਝੋਲੇ ਦੀ ਤਾਲਾਸੀ ਕਰਨ ਪਰ ਉਸ ਵਿਚੋ ਨਿਮਨਲਿਖਤ 3 ਹਥਿਆਰ ਸਮੇਤ ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ।

 

ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵਿਅਕਤੀ ਵਿਰੁੱਧ ਮੁ:ਨੰ: 10 ਮਿਤੀ: 26-01-2022 ਅ/ਧ 25 ਅਸਲਾ ਐਕਟ ਥਾਣਾ ਸਦਰ ਰੋਪੜ ਵੀ ਦਰਜ ਹੈ ਜਿਸ ਵਿਚ ਇਹ ਵਿਅਕਤੀ ਮਾਨਯੋਗ ਅਦਾਲਤ ਵਲੋ ਭਗੌੜਾ(PO) ਕਰਾਰ ਦਿੱਤਾ ਹੋਇਆ ਹੈ। ਦੋਸ਼ੀ ਕੈਫ ਸਿਆਮਾ ਉਕਤ ਵਿਰੁੱਧ ਮੁ:ਨੰ: 41 ਮਿਤੀ: 23-02-2024 ਅ/ਧ 25 ਅਸਲਾ ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ ਗਿਆ ਹੈ ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਦੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ।

 

1 ਇਕ ਪਿਸਟਲ 32 ਬੋਰ ਰੰਗ ਕਾਲਾ ਸਮੇਤ 2 ਜਿੰਦਾ ਕਾਰਤੂਸ।

 

2 ਇਕ ਰਿਵਾਲਵਰ 32 ਬੋਰ ਰੰਗ ਸਿਲਵਰ (SANTA MONICA, CALIFORNIA) ਸਮੇਤ 2 ਜਿੰਦਾ ਕਾਰਤੂਸ।

 

3 ਇਕ ਦੇਸੀ ਕੱਟਾ ਰੰਗ ਸਿਲਵਰ 315 ਬੋਰ ਸਮੇਤ 2 ਜਿੰਦਾ ਕਾਰਤੂਸ ।