Patiala to witness light rain on 13-14 March

March 12, 2024 - PatialaPolitics

Patiala to witness light rain on 13-14 March

#ਮੀੰਹਅਪਡੇਟ #ਠੰਡਕ

 

ਇੱਕ ਦਰਮਿਆਨੇ ਦਰਜ਼ੇ ਦਾ ਪੱਛਮੀ ਸਿਸਟਮ ਕੱਲ੍ਹ ਤੇ ਪਰਸੋਂ(13/14 ਮਾਰਚ)ਪੰਜਾਬ ਨੂੰ ਪ੍ਰਭਾਵਿਤ ਕਰੇਗਾ।

 

ਕੱਲ੍ਹ ਸਵੇਰ ਤੋਂ ਦੁਪਹਿਰ ਦਰਮਿਆਨ ਲਹਿੰਦੇ ਵੱਲੋਂ ਬੱਦਲਵਾਹੀ ਨਾਲ ਮੋਟੀ ਕਿਣਮਿਣ ਤੇ ਟੁੱਟਵੀਆਂ ਹਲਕੀਆਂ ਫੁਹਾਰਾਂ ਦੀ ਝੱਟ ਪੰਜਾਬ ਚ ਲੱਗ ਸਕਦੀ ਹੈ ਪਰ ਅਸਲ ਕਾਰਵਾਈ ਕੱਲ੍ਹ ਸ਼ਾਮ ਤੇ ਰਾਤ ਵੇਲੇ ਵੇਖੀ ਜਾਵੇਗੀ।

 

ਕੱਲ੍ਹ ਸ਼ਾਮ ਤੋਂ ਪਰਸੋਂ ਸਵੇਰ ਦਰਮਿਆਨ ਪੰਜਾਬ ਦੇ 50-60% ਇਲਾਕਿਆਂ ਚ ਗਰਜ-ਲਿਸ਼ਕ ਨਾਲ ਹਲਕੇ/ਦਰਮਿਆਨੇ ਮੀੰਹ ਦੇ ਛਰਾਟੇ ਪੈਣ ਦੀ ਓੁਮੀਦ ਹੈ ਇਹ ਕਾਰਵਾਈ ਮੁੱਖ ਤੌਰ ਮਾਝੇ-ਦੁਆਬੇ ਚ ਵੇਖੀ ਜਾਵੇਗੀ ਮਾਲਵੇ ਦੇ ਸਤਲੁਜ ਲਾਗੇ ਪੈਂਦੇ ਜਿਲ੍ਹਿਆਂ ਚ ਵੀ ਗਰਜ ਵਾਲੇ ਬੱਦਲ ਛਰਾਟੇ ਦੇ ਸਕਦੇ ਹਨ।

 

ਇਸ ਸਿਸਟਮ ਚ ਗੜ੍ਹੇਮਾਰੀ ਘੱਟ ਰਹੇਗੀ ਪਰ ਥੋੜ੍ਹੇ ਮੋਟੇ(2-4%)ਖੇਤਰਾ ਚ ਗੜ੍ਹੇ ਵੀ ਵੇਖੇ ਜਾਣਗੇ।

 

ਕੱਲ੍ਹ ਤੇ ਪਰਸੋੰ ਪੰਜਾਬ ਦੇ ਬਹੁਤੇ ਖੇਤਰਾ ਚ ਮੌਸਮ ਠੰਡਾ ਰਹੇਗਾ।

 

14ਦੁਪਹਿਰ ਤੋਂ ਸਿਸਟਮ ਦਾ ਅਸਰ ਮੁੱਕ ਜਾਵੇਗਾ ਤੇ 15 ਤੋਂ 19ਮਾਰਚ ਮੌਸਮ ਮੁੱਖ ਤੌਰ ਤੇ ਸਾਫ਼ ਤੇ ਸੁਹਾਵਣਾ ਰਹਿਣ ਦੀ ਓੁਮੀਦ ਹੈ ਰਾਤਾ ਨੂੰ ਸੋਹਣੀ ਠੰਡਕ ਬਣੀ ਰਹੇਗੀ ਘੱਟੋ-ਘੱਟ ਪਾਰਾ 7-13°c ਤੇ ਵੱਧੋ-ਵੱਧ ਪਾਰਾ 24-28°c ਡਿਗਰੀ ਦਰਮਿਆਨ ਰਹੇਗਾ।

 

ਵੱਲੋੰ ~ ਮੌਸਮ ਖਿੱਤਾ ਪੰਜਾਬ weather of punjab

ਜਾਰੀ ਕੀਤਾ