Total Nominations for Patiala Panchayat Elections 2018
December 20, 2018 - PatialaPolitics
30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜਦਗੀਆਂ ਦਾਖਲ ਕਰਨ ਦੇ ਆਖਰੀ ਦਿਨ 19 ਦਸੰਬਰ ਨੂੰ ਜ਼ਿਲ੍ਹੇ ਦੇ 9 ਬਲਾਕਾਂ ‘ਚ ਸਰਪੰਚਾਂ ਲਈ 2868 ਅਤੇ ਪੰਚਾਂ ਲਈ 9658 ਉਮਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਕੋਲ ਦਾਖਲ ਕਰਵਾਏ ਹਨ। ਇਸ ਤਰ੍ਹਾਂ ਨਾਮਜਦਗੀਆਂ ਦੇ ਚਾਰ ਦਿਨਾਂ ਦੌਰਾਨ ਪੂਰੇ ਜ਼ਿਲ੍ਹੇ ‘ਚ ਸਰਪੰਚਾਂ ਲਈ ਕੁਲ 4367 ਅਤੇ ਪੰਚਾਂ ਲਈ ਕੁਲ 13245 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਹਨ।
ਇਹ ਜਾਣਕਾਰੀ ਪਟਿਆਲਾ ਦੇ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਪੰਚਾਂ ਲਈ ਕੁਲ ਉਮੀਦਵਾਰਾਂ ‘ਚੋਂ 699 ਐਸ.ਸੀ., 630 ਐਸ.ਸੀ. ਔਰਤਾਂ, 20 ਬੀ.ਸੀ., 1429 ਔਰਤਾਂ ਤੇ ਜਨਰਲ ਵਰਗ ਦੇ 1580 ਨੇ ਨਾਮਜਦਗੀਆਂ ਭਰੀਆਂ ਹਨ ਅਤੇ ਪੰਚਾਂ ਲਈ 2551 ਐਸ.ਸੀ., 1532 ਐਸ.ਸੀ. ਔਰਤਾਂ, 966 ਬੀ.ਸੀ., 3644 ਔਰਤਾਂ ਤੇ ਜਨਰਲ ਵਰਗ ਦੇ 4530 ਉਮੀਦਵਾਰ ਮੈਦਾਨ ‘ਚ ਆਏ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 21 ਦਸੰਬਰ ਨੂੰ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਸਕਣਗੇ ਅਤੇ 30 ਦਸੰਬਰ ਨੂੰ ਵੋਟਾਂ ਪੈਣਗੀਆਂ।
ਇਸੇ ਦੌਰਾਨ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਨਾਮਜ਼ਦਗੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪਟਿਆਲਾ ‘ਚ ਆਖਰੀ ਦਿਨ ਸਰਪੰਚਾਂ ਲਈ 392 ਅਤੇ ਪੰਚਾਂ ਲਈ 1348 ਨਾਮਜਦਗੀਆਂ ਦਾਖਲ ਹੋਈਆਂ ਹਨ। ਇਥੇ ਸਰਪੰਚਾਂ ਲਈ ਕੁਲ 599 ਨਾਮਜ਼ਦਗੀਆਂ ਦਰਜ ਹੋਈਆਂ, ਜਿਨ੍ਹਾਂ ‘ਚੋਂ 92 ਐਸ.ਸੀ., 57 ਐਸ.ਸੀ. ਔਰਤਾਂ, 7 ਬੀ.ਸੀ., 180 ਔਰਤਾਂ ਤੇ 223 ਜਨਰਲ ਵਰਗ ਦੇ ਉਮੀਦਵਾਰ ਸ਼ਾਮਲ ਹਨ। ਪੰਚਾਂ ਲਈ 1802 ਨਾਮਜ਼ਦਗੀਆਂ ਹੋਈਆਂ ਜਿਨ੍ਹਾਂ ‘ਚੋਂ ਐਸ.ਸੀ ਵਰਗ ਦੇ 356, ਐਸ. ਸੀ. ਔਰਤਾਂ 200, ਬੀ.ਸੀ. ਦੇ 147, ਔਰਤਾਂ 439 ਤੇ 660 ਜਨਰਲ ਉਮੀਦਵਾਰ ਸ਼ਾਮਲ ਹਨ।
ਜਦੋਂਕਿ ਬਲਾਕ ਸਨੌਰ ‘ਚ ਆਖਰੀ ਦਿਨ ਸਰਪੰਚਾਂ ਲਈ 299 ਅਤੇ ਪੰਚਾਂ ਲਈ 1011 ਨਾਮਜ਼ਦਗੀਆਂ ਹੋਈਆਂ, ਇਸ ਬਲਾਕ ‘ਚ ਸਰਪੰਚਾਂ ਲਈ ਕੁਲ 439 ਉਮੀਦਵਾਰਾਂ ‘ਚੋਂ 63 ਐਸ.ਸੀ., 68 ਐਸ.ਸੀ. ਔਰਤਾਂ, 2 ਬੀ.ਸੀ., 142 ਔਰਤਾਂ ਤੇ 163 ਜਨਰਲ ਵਰਗ ਦੇ ਸ਼ਾਮਲ ਹਨ। ਪੰਚਾਂ ਲਈ ਕੁਲ 1286 ‘ਚੋਂ 270 ਐਸ.ਸੀ., 158 ਐਸ.ਸੀ. ਔਰਤਾਂ, 123 ਬੀ.ਸੀ., 248 ਔਰਤਾਂ ਤੇ 387 ਜਨਰਲ ਵਰਗ ਦੇ ਉਮੀਦਵਾਰ ਸ਼ਾਮਲ ਹਨ।
ਬਲਾਕ ਭੁਨਰਹੇੜੀ ‘ਚ ਆਖਰੀ ਦਿਨ ਸਰਪੰਚਾਂ ਲਈ 530 ਤੇ ਪੰਚਾਂ ਲਈ 1444 ਨਾਮਜਦਗੀਆਂ ਦਾਖਲ ਹੋਈਆਂ ਹਨ। ਇਥੇ ਸਰਪੰਚਾਂ ਲਈ ਕੁਲ 636 ਉਮੀਦਵਾਰਾਂ ਨੇ ਆਪਣੇ ਪਰਚੇ ਭਰੇ, ਜਿਨ੍ਹਾਂ ‘ਚ ਐਸ.ਸੀ. ਵਰਗ ਦੇ 60, ਐਸ.ਸੀ. ਔਰਤਾਂ 61, ਬੀ.ਸੀ. 6, ਔਰਤਾਂ 274 ਤੇ ਜਨਰਲ ਵਰਗ ਦੇ 235 ਸ਼ਾਮਲ ਹਨ। ਪੰਚਾਂ ਲਈ 1655 ਕੁਲ ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 242, ਐਸ.ਸੀ. ਔਰਤਾਂ 99, ਬੀ.ਸੀ. 234, ਔਰਤਾਂ 528 ਤੇ ਜਨਰਲ ਵਰਗ ਦੇ 552 ਸ਼ਾਮਲ ਹਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ ਆਖਰੀ ਦਿਨ ਬਲਾਕ ਨਾਭਾ ‘ਚ ਸਰਪੰਚਾਂ ਲਈ 473 ਤੇ ਪੰਚਾਂ ਲਈ 1788 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਇਥੇ ਸਰਪੰਚਾਂ ਲਈ ਕੁਲ 647 ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 111, ਐਸ.ਸੀ. ਔਰਤਾਂ 121, ਬੀ.ਸੀ. 0, ਔਰਤਾਂ 181 ਤੇ ਜਨਰਲ ਵਰਗ ਦੇ 234 ਹਨ ਅਤੇ ਪੰਚਾਂ ਲਈ ਕੁਲ 2187 ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 510, ਐਸ.ਸੀ. ਔਰਤਾਂ 302, ਬੀ.ਸੀ. 56, ਔਰਤਾਂ 552 ਤੇ ਜਨਰਲ ਵਰਗ ਦੇ 767 ਸ਼ਾਮਲ ਹਨ।
ਜਦੋਂਕਿ ਬਲਾਕ ਸਮਾਣਾ ‘ਚ ਆਖਰੀ ਦਿਨ ਸਰਪੰਚਾਂ ਲਈ 189 ਅਤੇ ਪੰਚ ਪਦ ਲਈ 703 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ। ਇਥੇ ਸਰਪੰਚਾਂ ਲਈ ਕੁਲ 418 ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 59, ਐਸ.ਸੀ. ਔਰਤਾਂ 67, ਬੀ.ਸੀ. 0, ਔਰਤਾਂ 141 ਤੇ ਜਨਰਲ ਵਰਗ ਦੇ 146 ਸ਼ਾਮਲ ਹਨ। ਪੰਚਾਂ ਲਈ ਕੁਲ 1290 ‘ਚੋਂ ਐਸ.ਸੀ. ਵਰਗ ਦੇ 256, ਐਸ.ਸੀ. ਔਰਤਾਂ 150, ਬੀ.ਸੀ. 63, ਔਰਤਾਂ 372 ਤੇ ਜਨਰਲ ਵਰਗ ਦੇ 439 ਉਮੀਦਵਾਰ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ ਪਾਤੜਾਂ ਬਲਾਕ ‘ਚ ਆਖਰੀ ਦਿਨ ਸਰਪੰਚ ਪਦ ਲਈ 213 ਅਤੇ ਪੰਚ ਲਈ 698 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਇਥੇ ਸਰਪੰਚਾਂ ਲਈ ਕੁਲ 533 ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 148, ਐਸ.ਸੀ. ਔਰਤਾਂ 92, ਬੀ.ਸੀ. 1, ਔਰਤਾਂ 149 ਤੇ ਜਨਰਲ ਵਰਗ ਦੇ 140 ਸ਼ਾਮਲ ਹਨ ਅਤੇ ਪੰਚਾਂ ਲਈ ਕੁਲ 1386 ‘ਚੋਂ ਐਸ.ਸੀ. ਵਰਗ ਦੇ 285, ਐਸ.ਸੀ. ਔਰਤਾਂ 222, ਬੀ.ਸੀ. 82, ਔਰਤਾਂ 326 ਤੇ ਜਨਰਲ ਵਰਗ ਦੇ 459 ਉਮੀਦਵਾਰ ਸ਼ਾਮਲ ਹਨ।
ਜਦੋਂ ਕਿ ਰਾਜਪੁਰਾ ਬਲਾਕ ‘ਚ ਆਖਰੀ ਦਿਨ ਸਰਪੰਚ ਪਦ ਲਈ 295 ਅਤੇ ਪੰਚ ਪਦ ਲਈ 953 ਉਮੀਦਵਾਰਾਂ ਨੇ ਆਪਣੇ ਪਰਚੇ ਦਾਖਲ ਕੀਤੇ ਹਨ। ਇਥੇ ਸਰਪੰਚਾਂ ਲਈ ਕੁਲ 413 ‘ਚੋਂ ਐਸ.ਸੀ. ਵਰਗ ਦੇ 74, ਐਸ.ਸੀ. ਔਰਤਾਂ 73, ਬੀ.ਸੀ. 0, ਔਰਤਾਂ 132 ਤੇ ਜਨਰਲ ਵਰਗ ਦੇ 134 ਉਮੀਦਵਾਰ ਸ਼ਾਮਲ ਹਨ ਅਤੇ ਪੰਚਾਂ ਲਈ ਕੁਲ 1308 ‘ਚੋਂ ਐਸ.ਸੀ. ਵਰਗ ਦੇ 263, ਐਸ.ਸੀ. ਔਰਤਾਂ 156, ਬੀ.ਸੀ. 83, ਔਰਤਾਂ 380 ਤੇ ਜਨਰਲ ਵਰਗ ਦੇ 426 ਉਮੀਦਵਾਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਆਖਰੀ ਦਿਨ ਬਲਾਕ ਘਨੌਰ ‘ਚ ਸਰਪੰਚ ਲਈ 222 ਤੇ ਪੰਚ ਲਈ 769 ਉਮੀਦਵਾਰਾਂ ਨੇ ਆਪਣੇ ਪਰਚੇ ਭਰੇ। ਇਥੇ ਸਰਪੰਚਾਂ ਲਈ ਕੁਲ 370 ‘ਚੋਂ ਐਸ.ਸੀ. ਵਰਗ ਦੇ 40, ਐਸ.ਸੀ. ਔਰਤਾਂ 53, ਬੀ.ਸੀ. 1, ਔਰਤਾਂ 115 ਤੇ ਜਨਰਲ ਵਰਗ ਦੇ 161 ਉਮੀਦਵਾਰ ਸ਼ਾਮਲ ਹਨ ਅਤੇ ਪੰਚਾਂ ਲਈ ਕੁਲ 1100 ‘ਚੋਂ ਐਸ.ਸੀ. ਵਰਗ ਦੇ 172, ਐਸ.ਸੀ. ਔਰਤਾਂ 101, ਬੀ.ਸੀ. 99, ਔਰਤਾਂ 340 ਤੇ ਜਨਰਲ ਵਰਗ ਦੇ 388 ਉਮੀਦਵਾਰ ਸ਼ਾਮਲ ਹਨ।
ਇਸ ਤੋਂ ਬਿਨ੍ਹਾਂ ਆਖਰੀ ਦਿਨ ਬਲਾਕ ਸ਼ੰਭੂ ‘ਚ ਸਰਪੰਚਾਂ ਲਈ 255 ਤੇ ਪੰਚ ਲਈ 944 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ ਹਨ। ਇਥੇ ਸਰਪੰਚਾਂ ਲਈ ਕੁਲ 252 ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 52, ਐਸ.ਸੀ. ਔਰਤਾਂ 38, ਬੀ.ਸੀ. 3, ਔਰਤਾਂ 115 ਤੇ ਜਨਰਲ ਵਰਗ ਦੇ 144 ਉਮੀਦਵਾਰ ਸ਼ਾਮਲ ਹਨ ਅਤੇ ਪੰਚਾਂ ਲਈ ਕੁਲ 1231 ਉਮੀਦਵਾਰਾਂ ‘ਚੋਂ ਐਸ.ਸੀ. ਵਰਗ ਦੇ 197, ਐਸ.ਸੀ. ਔਰਤਾਂ 144, ਬੀ.ਸੀ. 79, ਔਰਤਾਂ 359 ਤੇ ਜਨਰਲ ਵਰਗ ਦੇ 452 ਉਮੀਦਵਾਰ ਸ਼ਾਮਲ ਹਨ