Patiala: Man who snatched earrings of old women arrested

April 11, 2024 - PatialaPolitics

Patiala: Man who snatched earrings of old women arrested

ਬਜੁਰਗ ਔਰਤ ਦੀਆਂ ਵਾਲੀਆ ਛੱਪਟਣ ਵਾਲਾ ਪਟਿਆਲਾ ਪੁਲਿਸ ਵੱਲੋ 24 ਘੰਟਿਆ ਵਿੱਚ ਕਾਬੂ

 

ਅੱਜ ਸ਼੍ਰੀ ਸੰਜੀਵ ਸਿਗੰਲਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ -। ਪਟਿਆਲਾ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦਸਿਆ ਕਿ ਸ੍ਰੀ ਵਰੁਣ ਸ਼ਰਮਾਂ ਜੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਅਤੇ ਸ੍ਰੀ ਮਹੁਮੰਦ ਸਰਫਰਾਜ ਆਲਮ ਆਈ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਮਾੜੇ ਅੰਸਰਾ ਅਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵੱਡੀ ਮੁਹੀਮ ਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਟੀਮ ਵੱਲੋ ਬਜੁਰਗ ਔਰਤ ਦੀਆਂ ਵਾਲੀਆ ਛੱਪਟਣ ਵਾਲੇ ਵਿਅਕਤੀ ਨੂੰ 24 ਘੰਟਿਆ ਵਿੱਚ ਕਾਬੂ ਕੀਤਾ ਗਿਆ।

 

ਸ਼੍ਰੀ ਸੰਜੀਵ ਸਿਗੰਲਾ ਪੀ ਪੀ ਐਸ ਉਪ ਕਪਤਾਨ ਪੁਲਿਸ ਸਿਟੀ -1 ਪਟਿਆਲਾ ਜੀ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਤੀ 09.4.2024 ਨੂੰ ਕਿ ਇਕ ਬਜੂਰਗ ਔਰਤ ਫੂਲਾ ਦੇਵੀ ਉਮਰ ਕਰੀਬ 66 ਸਾਲ ਜੋ ਕਿ ਸੱਟ ਲੱਗਣ ਕਰਕੇ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਰਕੇ ਉਹ ਆਪਣੇ ਘਰ ਰੋਜ ਕਲੋਨੀ ਗਲੀ ਨੰਬਰ 4 ਦੇ ਮੇਨ ਗੇਟ ਪਰ ਕੁਰਸੀ ਪਰ ਬੇਠੀ ਸੀ ਅਤੇ ਉਸਦਾ ਪਰਿਵਾਰ ਅੰਦਰ ਘਰ ਵਿੱਚ ਕੰਮ ਕਾਰ ਕਰ ਰਿਹਾ ਸੀ ਤਾਂ ਵਕਤ ਕਰੀਬ 10.30 ਏ.ਐਮ ਪਰ ਇਕ ਨਾ ਮਾਲੂਮ ਮੋਨੇ ਵਿਅਕਤੀ ਨੇ ਬਜੁਰਗ ਔਰਤ ਨੂੰ ਜਬਰਦਸਤੀ ਫੜ ਕੇ ਉਸਦੇ ਸੱਜੇ ਕੰਨ ਵਿੱਚੋ ਸੋਨੇ ਦੀ ਵਾਲੀ ਝਪਟ ਕੇ ਉਸ ਬਜੁਰਗ ਔਰਤ ਨੂੰ ਗਲੀ ਵਿੱਚ ਸੁੱਟ ਕੇ ਭੱਜ ਗਿਆ। ਪਰਿਵਾਰਕ ਮੈਂਬਰਾਂ ਵੱਲੋ ਨਾ ਮਾਲੂਮ ਵਿਅਕਤੀ ਨੂੰ ਪਿੱਛਾ ਕਰਕੇ ਫੜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਨਾ ਮਾਲੂਮ ਵਿਅਕਤੀ ਪਹਿਲਾ ਤੋਂ ਸਟਾਰਟ ਖੜੀ ਆਪਣੀ ਮੋਟਰਸਾਇਕਲ ਪਰ ਸਵਾਰ ਹੋ ਕਿ ਮੋਕਾ ਤੋਂ ਭੱਜ ਗਿਆ।ਜੋ ਇਹ ਸਾਰੀ ਘਟਨਾ ਮੁਦਈ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੇਮਰਾ ਵਿੱਚ ਕੈਦ ਹੋ ਗਈ ਸੀ। ਸ:ਥ ਗੁਰਮੇਲ ਗਿਰ ਥਾਣਾ ਕੋਤਵਾਲੀ ਪਟਿਆਲਾ ਵੱਲੋ ਬਜੁਰਗ ਔਰਤ ਦੇ ਪੌਤੇ ਦੇ ਬਿਆਨ ਦੇ ਅਧਾਰ ਪਰ ਮੁਕਦਮਾ ਨੰਬਰ 72 ਮਿਤੀ 9.4.2024 ਅ/ਧ 379-ਬੀ ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ ਬਰਖਿਲਾਫ ਨਾ ਮਾਲੂਮ ਵਿਅਕਤੀ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਮੁੱਖ ਅਫਸਰ ਕੋਤਵਾਲੀ ਅਤੇ ਟੀਮ ਵੱਲ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਮੁਕਦਮਾ ਦੇ ਨਾ ਮਾਲੂਮ ਦੋਸ਼ੀ ਨੂੰ ਟਰੇਸ ਕਰਕੇ ਮੁਕਦਮਾ ਵਿੱਚ ਹਜਾ ਵਿੱਚ ਨਾਮਜਦ ਕੀਤਾ ਗਿਆ ।ਜੋ ਦੋਸ਼ੀ ਦੀ ਪਹਿਚਾਣ ਪਰਮਿੰਦਰ ਸਿੰਘ ਉਰਫ ਬਿੰਦਰ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬੁਰੜ ਥਾਣਾ ਸਦਰ ਪਾਤੜਾਂ ਜਿਲਾ ਪਟਿਆਲਾ ਹੋਈ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਉਕਤ ਨੂੰ 24 ਘੰਟਿਆ ਦੇ ਵਿੱਚ ਵਿੱਚ ਗ੍ਰਿਫਤਾਰ ਕਰਨ ਵਿੱਚ ਕੋਤਵਾਲੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਤੋਂ ਹੋਰ ਵੀ ਲੁੱਟਾ ਖੋਹਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ। ਪਟਿਆਲਾ ਪੁਲਿਸ ਲੋਕਾ ਦੀ ਸੁਰਖਿਆ ਲਈ ਵਚਣਬਧ ਹੈ।

 

ਦੋਸ਼ੀ ਦਾ ਵੇਰਵਾਂ:-

 

ਨਾਮ/ਪਤਾ:- ਪਰਮਿੰਦਰ ਸਿੰਘ ਉਰਫ ਬਿੰਦਰ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬੁਰੜ ਥਾਣਾ ਸਦਰ ਪਾਤੜਾਂ ਜਿਲਾ ਪਟਿਆਲਾ

 

ਉਮਰ:-31 ਸਾਲ

 

ਕੀਤਾ:-ਵੇਹਲਾ ਹੈ।

 

ਸਾਬਕਾ ਰਿਕਾਰਡ:-

 

1) ਮੁਕਦਮਾ ਨੰਬਰ 121/2017 ਅ/ਧ 22 ਐਨ.ਡੀ.ਪੀ ਐਸ ਐਕਟ ਥਾਣਾ ਪਾਤੜਾਂ 2) ਮੁਕਦਮਾ ਨੰਬਰ 172/2017 ਅ/ਧ 379-ਬੀ ਆਈ ਪੀ ਸੀ ਥਾਣਾ ਕੋਤਵਾਲੀ ਪਟਿਆਲਾ

 

3) ਮੁਕਦਮਾ ਨੰਬਰ 405/2017 ਅ/ਧ 379-ਬੀ ਆਈ ਪੀ ਸੀ ਥਾਣਾ ਸਿਟੀ ਸੰਗਰੂਰ

 

4) भुररभा घठ 186/2018 ल/प 379-घी, 411,323 भाटी थी मी घाटा मिटी मभाटा

 

5) भुरसभा ठेवत 01/2022 अ/प 379-घी, 411,473,451 भाटी थी मी घाटा मिटी धवन मेगाली

 

5) ਮੁਕਦਮਾ ਨੰਬਰ 249/2022 ਅ/ਧ 379-ਬੀ,411 ਆਈ ਪੀ ਸੀ ਥਾਣਾ ਸਿਟੀ ਰਾਜਪੁਰਾ ਜਿਲਾ