Patiala ranks 72 in Swachh Survekhan Ranking 2019

March 6, 2019 - PatialaPolitics


ਭਾਰਤ ਸਰਕਾਰ ਵੱਲੋ ਕਰਵਾਏ ਗਏ ਕਰਵਾਏ ਗਏ ਸਵੱਛਤਾ ਸਰਵੇਖਣ 2019 ਵਿਚ ਨਗਰ ਨਿਗਮ, ਪਟਿਆਲਾ ਨੂੰ ਪੂਰੇ ਭਾਰਤ ਵਿਚੋ 72ਵਾਂ ਸਥਾਨ ਮਿਲਿਆ ਹੈ ਅਤੇ ਪੰਜਾਬ ਭਰ ਵਿਚ ਪਟਿਆਲਾ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਜਦੋਂਕਿ ਜ਼ਿਲ੍ਹੇ ਦੇ ਪਾਤੜਾਂ, ਰਾਜਪੁਰਾ, ਭਾਦਸੋਂ ਅਤੇ ਘੱਗਾ ਮੋਹਰੀ 25 ਸ਼ਹਿਰਾਂ ‘ਚ ਸ਼ੁਮਾਰ ਹੋਏ ਹਨ।
ਇਸ ਗੱਲ ਲਈ ਪਟਿਆਲਾ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਨਿਗਮ ਦੀ ਟੀਮ ਨੇ ਸ਼ਹਿਰ ਵਾਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਿਨ ਰਾਤ ਕੰਮ ਕੀਤਾ ਜਿਸ ਕਰਕੇ ਪਟਿਆਲਾ ਦੀ ਇਹ ਪ੍ਰਾਪਤੀ ਪਟਿਆਲਾ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਇਸੇ ਦੌਰਾਨ ਨਿਗਮ ਦੇ ਕਮਿਸ਼ਨਰ ਸ. ਖਹਿਰਾ ਨੇ ਕਿਹਾ ਕਿ ਸਵੱਛਤਾ ਸਰਵੇਖਣ ‘ਚ ਇਹ ਸਥਾਨ ਪ੍ਰਾਪਤ ਹੋਣਾ ਪਟਿਆਲਾ ਵਾਸੀਆਂ ਦੇ ਸਹਿਯੋਗ ਅਤੇ ਨਗਰ ਨਿਗਮ, ਪਟਿਆਲਾ ਦੇ ਸਫਾਈ ਕਰਮਚਾਰੀਆਂ ਅਤੇ ਨਿਗਮ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਕੀਤੀ ਗਈ ਦਿਨ ਰਾਤ ਮਿਹਨਤ ਦਾ ਨਤੀਜ਼ਾ ਹੈ। 
ਸ. ਖਹਿਰਾ ਨੇ ਦੱਸਿਆ ਕਿ ਇਸ ਵਾਰ ਸਵੱਛਤਾ ਸਰਵੇਖਣ 2019 ਵਿਚ ਦੇਸ਼ ਦੀਆਂ ਕੁੱਲ 4237 ਅਰਬਨ ਲੋਕਲ ਬਾਡੀਜ਼ ਨੇ ਭਾਗ ਲਿਆ ਜਿਸ ਵਿਚੋਂ ਪਟਿਆਲਾ ਸ਼ਹਿਰ ਨੂੰ 3-10 ਲੱਖ ਦੀ ਆਬਾਦੀ ਦੀ ਸ੍ਰੇਣੀ ਵਿਚ 72ਵਾ ਅਤੇ ਪੰਜਾਬ ਵਿਚ ਦੂਜਾ ਰੈਂਕ ਪ੍ਰਾਪਤ ਹੋਇਆ ਹੈ। 
ਸ. ਖਹਿਰਾ ਨੇ ਦਸਿਆ ਗਿਆ ਕਿ ਇਹ ਸਰਵੇਖਣ ਕੁੱਲ 5000 ਅੰਕਾਂ ਵਿਚੋ 3054 ਅੰਕਤ ਪ੍ਰਾਪਤ ਹੋਏ ਹਨ। ਉਨ੍ਹਾਂ ਵਲੋ ਇਹ ਵੀ ਦਸਿਆ ਗਿਆ ਕਿ ਪਿਛਲੇ ਸਾਲਾਂ ਦੋਰਾਨ ਸਵੱਛਤਾ ਸਰਵੇਖਣ 2018 ਵਿਚ ਕੁੱਲ 4041 ਸ਼ਹਿਰਾਂ ਨੇ ਭਾਗ ਲਿਆ ਸੀ ਜਿਸ ਵਿਚੋਂ ਨਗਰ ਨਿਗਮ, ਪਟਿਆਲਾ ਨੂੰ 183ਵਾਂ ਰੈਕ ਪ੍ਰਾਪਤ ਹੋਇਆ ਸੀ ਅਤੇ ਸਵੱਛਤਾ ਸਰਵੇਖਣ 2017 ਵਿਚ ਕੁੱਲ 434 ਸ਼ਹਿਰਾਂ ਨੇ ਭਾਗ ਲਿਆ ਗਿਆ ਜਿਸ ਵਿਚੋ ਨਗਰ ਨਿਗਮ, ਪਟਿਆਲਾ ਨੂੰ 411ਵਾ ਸਥਾਨ ਪ੍ਰਾਪਤ ਹੋਇਆ ਸੀ। ਉਨ੍ਹਾਂ ਦਸਿਆ ਕਿ ਇਹ ਸਭ ਸ਼ਹਿਰ ਦੇ ਸੂਝਵਾਨ ਲੋਕਾਂ ਅਤੇ ਨਿਗਮ ਦੇ ਕਰਮਚਾਰੀਆਂ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ। 
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਸ. ਖਹਿਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ ਤਾਂ ਜੋ ਇਸ ਰੈਕਿੰਗ ਵਿਚ ਹੋਰ ਵੀ ਸੁਧਾਰ ਕੀਤਾ ਜਾ ਸਕੇ ਤੇ ਪਟਿਆਲਾ ਨੂੰ ਪੰਜਾਬ ਅਤੇ ਭਾਰਤ ਵਿਚੋਂ ਇਕ ਨੰਬਰ ‘ਤੇ ਲਿਆਂਦਾ ਜਾ ਸਕੇ।