Illicit liquor seized in Rajpura/Banur

August 11, 2019 - PatialaPolitics


ਰਾਜਪੁਰਾ/ਪਟਿਆਲਾ, 11 ਅਗਸਤ:
ਆਬਕਾਰੀ ਤੇ ਕਰ ਵਿਭਾਗ, ਆਬਕਾਰੀ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਨੇ ਇੱਕ ਸਾਂਝਾ ਉਪਰੇਸ਼ਨ ਕਰਦਿਆਂ ਨਕਲੀ ਸ਼ਰਾਬ ਬਣਾਉਣ ਦੇ ਕਾਲੇ ਕਾਰੋਬਾਰ ਦਾ ਪਰਦਾ ਫ਼ਾਸ਼ ਕੀਤਾ ਹੈ। ਇਸ ਸਾਂਝੀ ਕਾਰਵਾਈ ਦੌਰਾਨ ਭੋਗਲਾ ਰੋਡ ਰਾਜਪੁਰਾ ਵਿਖੇ ਇੱਕ ਬੰਦ ਪਏ ਸ਼ੈਲਰ ਵਿੱਚੋਂ 370 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਇਹ ਸ਼ਰਾਬ ਵੱਖ-ਵੱਖ ਬ੍ਰਾਂਡਾਂ ਦੀ ਹੈ, ਜਦਕਿ ਇਸ ਸ਼ਰਾਬ ਤੋਂ ਇਲਾਵਾ ਇੱਥੋਂ ਵੱਖ-ਵੱਖ ਬ੍ਰਾਂਡਾਂ ਦੇ ਲੇਬਲ, ਖਾਲੀ ਬੋਤਲਾਂ ਵੀ ਮਿਲੀਆਂ ਹਨ। ਇਹ ਜਾਣਕਾਰੀ ਏ.ਆਈ.ਜੀ. ਐਕਸਾਇਜ ਪੰਜਾਬ ਸ. ਗੁਰਚੈਨ ਸਿੰਘ ਧਨੋਆ ਨੇ ਦਿੱਤੀ।
ਸ. ਧਨੋਆ ਨੇ ਦੱਸਿਆ ਕਿ ਸਾਂਝੀ ਟੀਮ ਵੱਲੋਂ ਇਸ ਬਰਾਮਦਗੀ ਤੋਂ ਬਾਅਦ ਬਨੂੜ ਨੇੜੇ ਪਟਿਆਲਾ ਢਾਬਾ ਤੇ ਝਿਲਮਿਲ ਢਾਬੇ ‘ਤੇ ਕੀਤੀ ਛਾਪੇਮਾਰੀ ਦੌਰਾਨ ਨਕਲੀ ਸ਼ਰਾਬ ਬਣਾਉਣ ਲਈ ਵਰਤਿਆ ਜਾਂਦੇ ਸਾਜੋ ਸਮਾਨ ਸਮੇਤ 78 ਡਰੰਮ ਈ.ਐਨ.ਏ. (ਐਕਸਟਰਾ ਨਿਊਟਰਲ ਅਲਕੋਹਲ-14200 ਲਿਟਰ) ਅਤੇ ਕੁਝ ਹੋਰ ਰਸਾਇਣਿਕ ਪਦਾਰਥ, ਲੇਬਲ ਹੋਲੋਗ੍ਰਾਮ ਅਤੇ ਖਾਲੀ ਬੋਤਲਾਂ ਮਿਲੀਆ ਹਨ। ਦਿੰਦਿਆਂ ਦੱਸਿਆ ਕਿ ਇਹ ਹੁਣ ਤੱਕ ਦੀ ਪੰਜਾਬ ਵਿੱਚ ਸਭ ਤੋਂ ਵੱਡੀ ਬਰਾਮਦਗੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ 8 ਗ੍ਰਿਫ਼ਤਾਰੀਆਂ ਹੋਈਆਂ ਹਨ ਤੇ 4 ਜਣੇ ਭੱਜਣ ‘ਚ ਕਾਮਯਾਬ ਰਹੇ ਹਨ ਪਰੰਤੂ ਪੁਲਿਸ ਵੱਲੋਂ ਇਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਆਬਕਾਰੀ ਪੁਲਿਸ ਦੇ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਦੱਸਿਆ ਕਿ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਆਈ.ਜੀ. ਪੀ. ਆਬਕਾਰੀ ਪੰਜਾਬ ਸ. ਅਮਰ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਸ.ਪੀ. ਐਕਸਾਇਜ ਸ. ਪ੍ਰਿਤੀਪਾਲ ਸਿੰਘ ਗਿੱਲ, ਡੀ.ਐਸ.ਪੀ. ਐਕਸਾਇਜ ਸ. ਤੇਜਿੰਦਰ ਸਿੰਘ ਧਾਲੀਵਾਲ, ਡੀ.ਐਸ.ਪੀ. ਰਾਜਪੁਰਾ ਸ. ਏ.ਐਸ. ਔਲਖ, ਇੰਸਪੈਕਟਰ ਗੁਰਚਰਨ ਸਿੰਘ ਅਤੇ ਈ.ਟੀ.ਓ. ਸ੍ਰੀ ਵਿਨੋਦ ਪਹੂਜਾ, ਆਬਕਾਰੀ ਇੰਸਪੈਕਟਰ ਸਰੂਪਇੰਦਰ ਸਿੰਘ ਸੰਧੂ ਦੀਆਂ ਟੀਮਾਂ ਨੇ ਭੋਗਲਾ ਰੋਡ ‘ਤੇ ਬੰਦ ਪਏ ਸ਼ੈਲਰ ‘ਤੇ ਛਾਪਾ ਮਾਰੀ ਕਰਕੇ 370 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ।
ਸ. ਧਨੋਆ ਨੇ ਹੋਰ ਦੱਸਿਆ ਕਿ 370 ਪੇਟੀਆਂ ਦੀ ਬਰਾਮਦਗੀ ਮਾਮਲੇ ‘ਚ ਥਾਣਾ ਗੰਡਾ ਖੇੜੀ ਵਿਖੇ ਐਫ.ਆਈ.ਆਰ. ਨੰਬਰ 72 ਮਿਤੀ 10 ਅਗਸਤ 2019 ਅਧੀਨ ਧਾਰਾ 420, 468, 471 ਆਈ.ਪੀ.ਸੀ ਅਤੇ 61/1/14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਜਤਿੰਦਰ ਚਲਾਣਾ ਵਾਸੀ ਗੁੜਗਾਉ, ਰਾਮ ਪ੍ਰਸ਼ਾਦ, ਸੌਰਵ (ਗ੍ਰਿਫ਼ਤਾਰ) ਸਮੇਤ ਅਲੋਕ ਗੁਪਤਾ ਉਰਫ਼ ਨਿਸ਼ੂ ਗੁਪਤਾ ਨਾਮਜਦ ਕੀਤੇ ਗਏ ਹਨ।
ਏ.ਆਈ.ਜੀ. ਧਨੋਆ ਨੇ ਦੱਸਿਆ ਕਿ ਬਰਾਮਦ ਹੋਏ ਬਨੂੜ ਨੇੜੇ ਦੋ ਢਾਬਿਆਂ ਤੋਂ ਬਰਾਮਦ ਕੀਤੇ ਗਏ ਐਕਸਟਰਾ ਨਿਊਟਰਲ ਅਲਕੋਹਲ ਦੇ 78 ਡਰੰਮਾਂ ਵਿੱਚ 14200 ਲਿਟਰ ਈ.ਐਨ.ਏ ਹੈ ਅਤੇ ਇਸਦੇ ਇੱਕ ਲਿਟਰ ਪਿੱਛੇ 425 ਲਿਟਰ ਨਕਲੀ ਸ਼ਰਾਬ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਹੁਣ ਤੱਕ ਦੀ ਪੰਜਾਬ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਮੁੱਖ ਦੋਸ਼ੀਆਂ ਨੂੰ ਨਾਮਜਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਾਫੀ ਸਮੇਂ ਤੋਂ ਨਕਲੀ ਸ਼ਰਾਬ ਬਣਾਉਣ ਦਾ ਧੰਦਾ ਕਰਦੇ ਸਨ।
ਸ. ਧਨੋਆ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਮਹਿੰਦਰਾ ਪਿਕਅਪ ਗੱਡੀ ਈ.ਐਨ.ਏ. ਡਰੰਮਾਂ ਨਾਲ ਭਰੀ ਹੋਈ ਬਰਾਮਦ ਹੋਈ ਤੇ ਇੱਕ ਇੰਡੀਆ ਵਿਸਟਾ ਗੱਡੀ ਵੀ ਬਰਾਮਦ ਹੋਈ। ਇਸ ਮਾਮਲੇ ‘ਚ 9 ਜਣਿਆਂ ਵਿਰੁੱਧ ਥਾਣਾਂ ਬਨੂੜ ਵਿਖੇ ਐਫ.ਆਈ.ਆਰ. ਨੰਬਰ 86 ਮਿਤੀ 11 ਅਗਸਤ 2019 ਧਾਰਾ 420, 468, 471 ਆਈ.ਪੀ.ਸੀ. ਤੇ ਆਬਕਾਰੀ ਐਕਟ ਦੀਆਂ ਧਾਰਾਵਾਂ 61/1/14 ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਕੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਏ.ਆਈ.ਜੀ. ਐਕਸਾਇਜ ਨੇ ਦੱਸਿਆ ਕਿ ਪਟਿਆਲਾ ਢਾਬੇ ਦੇ ਮਾਲਕ ਜਗਤਾਰ ਸਿੰਘ ਪੁੱਤਰ ਬਚਨ ਸਿੰਘ, ਖਾਨਪੁਰਾ ਦੇ ਵਾਸੀ ਪ੍ਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਸ਼ੇਖਨਮਾਜਰਾ ਵਾਸੀ ਜਗਦੀਪ ਸਿੰਘ ਦੀਪਾ ਪੁੱਤਰ ਲੇਟ ਰਘਬੀਰ ਸਿੰਘ, ਝਿਲਮਿਲ ਢਾਬੇ ਦਾ ਮਾਲਕ ਜੰਗਪੁਰਾ ਵਸਨੀਕ ਸੰਗਤ ਸਿੰਘ ਪੁੱਤਰ ਲੇਟ ਜੋਗਿੰਦਰ ਸਿੰਘ ਤੇ ਬੁੱਢਨਪੁਰ ਵਾਸੀ ਕੁਲਦੀਪ ਸਿੰਘ ਪੁੱਤਰ ਉਜਾਗਰ ਸਿੰਘ ਗ੍ਰਿਫ਼ਤਾਰ ਹੋਏ ਹਨ। ਜਦੋਂ਀ਿ ਕ ਰਾਮਨਗਰ ਵਾਸੀ ਦਵਿੰਦਰ ਉਰਫ ਭਲਵਾਨ ਪੁੱਤਰ ਅਮਰਜੀਤ ਸਿੰਘ, ਜੰਗਪੁਰਾ ਵਾਸੀ ਪਰਮਜੀਤ ਸਿੰਘ ਗੱਗੀ ਪੁੱਰਤ ਸੰਗਤ ਸਿੰਘ ਤੇ ਬੁੱਢਨਪੁਰ ਵਾਸੀ ਜਗਦੀਪ ਸਿੰਘ ਉਰਫ਼ ਸਰਪੰਚ ਫਰਾਰ ਹੋਏ ਹਨ।