Corona getting serious,4 deaths today in Patiala 19 November
November 19, 2020 - PatialaPolitics
ਜਿਲੇ ਵਿੱਚ 69 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਚਾਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਹੋਈ ਮੌਤ: ਡਾ. ਮਲਹੋਤਰਾ
ਪਟਿਆਲਾ, 19 ਨਵੰਬਰ ( ) ਜਿਲੇ ਵਿੱਚ 69 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ , ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1915 ਦੇ ਕਰੀਬ ਰਿਪੋਰਟਾਂ ਵਿਚੋਂ 69 ਕੋਵਿਡ ਪੋਜਟਿਵ ਪਾਏ ਗਏ ਹਨ ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13826 ਹੋ ਗਈ ਹੈ ।ਮਿਸ਼ਨ ਫਤਿਹ ਤਹਿਤ ਜਿਲੇ ਦੇ 62 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12913 ਹੋ ਗਈ ਹੈ। ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 408 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 505 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 69 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 47, ਨਾਭਾ ਤੋਂ 04, ਸਮਾਣਾ ਤੋਂ 02,ਰਾਜਪੁਰਾ ਤੋਂ 05, ਬਲਾਕ ਕੌਲੀ ਤੋਂ 03, ਬਲਾਕ ਹਰਪਾਲਪੁਰ ਤੋਂ 03, ਬਲਾਕ ਭਾਦਸੋਂ ਤੋਂ 01. ਭਲਾਕ ਦੁਧਨਸਾਂਦਾਂ ਤੋਂ 03 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 14 ਪੋਜਟਿਵ ਕੇਸਾਂ ਦੇ ਸੰਪਰਕ ਅਤੇ 55 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਮਜੀਠੀਆਂ ਐਨਕਲੇਵ, ਗੁਰੂ ਨਾਨਕ ਨਗਰ, ਘੁਮੰਣ ਨਗਰ, ਅਨੰਦ ਨਗਰ ਬੀ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਰਾਘੋਮਾਜਰਾ, ਰਣਬੀਰ ਬਾਗ,ਸਨੀ ਇਨਕਲੇਵ,ਅਜੀਤ ਨਗਰ,ਆਨੰਦ ਨਗਰ ਬੀ,ਹੇਮ ਬਾਗ,ਆਰ.ਐਚ ਪਟਿਅਲਾ,ਸਿਵ ਸਰਹਿੰਦੀ ਬਜ਼ਾਰ, ਅਰਬਨ ਅਸਟੇਟ ਫੇਜ ਇੱਕ,ਦੋ,ੰਿਤੰਨ,ਸਰਹਿੰਦੀ ਗੇਟ, ਗੋਬਿੰਦ ਨਗਰ, ਐਸ.ਐਸ.ਟੀ ਨਗਰ,ਹਰਿਦੰਰ ਨਗਰ,ਕਰਤਾਰ ਪਾਰਕ ਕਲੋਨੀ,ਪਾਸੀ ਰੋਡ, ਨਿਉ ਆਫੀਸਰ ਕਲੋਨੀ,ਮਜੀਠੀਆਂ ਇਨਕਲੇਵ,ਸਰਾਭਾ ਨਗਰ,ਸੰਤ ਨਗਰ,ਘੁੰਮਣ ਨਗਰ,ਨਰੂਲਾਂ ਕਲੋਨੀ,ਸੀਆਈਏ ਸਟਾਫ ਰੋਡ,ਡੀਐਮਡਬਲਿਊ, ਰਘਵੀਰ ਮਾਰਗ,ਲਾਹੋਰੀ ਗੇਟ,ਚਰਨ ਬਾਗ,ਆਰੀਆਂ ਸਮਾਜ,ਊਧਮ ਸਿੰਘ ਨਗਰ, ਰਾਜਪੁਰਾ ਦੀ ਗਾਂਧੀ ਕਲੋਨੀ,ਪ੍ਰੇਮ ਨਗਰ, ਅਤੇ ਨਾਭਾ ਦੇ ਪਾਡੂਸਰ ਮੁਹੱਲਾ, ਪ੍ਰੀਤ ਵਿਹਾਰ,ਸਮਾਣਾ ਦੇ ਬੈਕ ਸਾਈਡ ਰਾਮ ਲੀਲਾ ਮੰਦਰ,ਪ੍ਰੀਤ ਨਗਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ 4 ਕੋਵਿਡ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ । ਜਿਨ੍ਹਾਂ ਵਿਚੋਂ ਇਕ ਪਟਿਆਲਾ ਸ਼ਹਿਰ ਤੋਂ ਡੀ ਐਮ ਡਬਲਿੳ ਦਾ ਰਹਿਣ ਵਾਲਾ 26 ਸਾਲਾ ਪੁਰਸ਼ ਸੀ ਜਿਸ ਦੀ ਸਾਹ ਵਿਚ ਦਿੱਕਤ ਕਾਰਨ ਮੋਤ ਹੋ ਗਈ ਹੈ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਸੀ। ਦੂਸਰੀ ਪਟਿਆਲਾ ਸ਼ਹਿਰ ਤੋਂ ਰਜਵਾਹਾ ਰੋਡ ਦੀ ਰਹਿਣ ਵਾਲੀ 92 ਸਾਲਾ ਹਾਈਪਰਟੈਨਸਨ ਦੀ ਮਰੀਜ਼ ਸੀ ਅਤੇ ਨਿੱਜੀ ਹਸਪਤਾਲ ਵਿੱਚ ਦਾਖਲ ਸੀ। ਤੀਸਰੀ ਪਟਿਆਲਾ ਸ਼ਹਿਰ ਤੋਂ ਆਨੰਦ ਸਟਰੀਟ ਰਹਿਣ ਵਾਲਾ 72 ਸਾਲਾ ਪੁਰਸ਼ ਸੀ ਅਤੇ ਨਿੱਜੀ ਹਸਪਤਾਲ ਵਿੱਚ ਦਾਖਲ ਸੀ।ਚੌਥੀ ਪਟਿਆਲਾ ਸ਼ਹਿਰ ਤੋਂ ਵਿਕਾਸ ਕਲੋਨੀ ਦਾ ਰਹਿਣ ਵਾਲਾ 50 ਸਾਲਾ ਪੁਰਸ਼ ਸੀ, ਹਾਈਪਰਟੈਨਸਨ ਦਾ ਮਰੀਜ਼ ਸੀ, ਜਿਸ ਦੀੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਗਿਣਤੀ 408 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ ਜਿਲੇ ਵਿੱਚ 2075 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,22,324 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 13826 ਕੋਵਿਡ ਪੋਜਟਿਵ, 2,05,638ਨੇਗੇਟਿਵ ਅਤੇ ਲੱਗਭਗ 2460 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।