Patiala Politics

Latest Patiala News

Near 600 covid case 10 deaths in Patiala 28 April

April 28, 2021 - PatialaPolitics

3452  ਨੇ ਲਗਵਾਈ ਕੋਵਿਡ ਵੈਕਸੀਨ

18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਕੋਵਿਡ ਟੀਕਾਕਰਨ ਕਰਵਾਉਣ ਲਈ ਆਨ ਲਾਈਨ ਰਜਿਸ਼ਟਰੇਸ਼ਨ ਹੋਈ ਸ਼ੁਰੂ

  ਜਿਲ੍ਹੇ ਵਿੱਚ ਹੁਣ ਤੱਕ ਦੇ ਸਭ ਤੋ ਵੱਧ 581 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ :

 ਸਿਵਲ ਸਰਜਨ

 

      ਪਟਿਆਲਾ, 28 ਅਪ੍ਰੈਲ  (         ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਦੋਰਾਣ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 3452 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾਂ ਕਿਹਾ ਕਿ ਇੱਕ ਮਈ ਤੋਂ ਸ਼ੁਰੂ ਹੋ ਰਹੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੇ ਕੋਵਿਡ ਟੀਕਾਕਰਨ ਦੀ ਆਨ ਲਾਈ ਰਜਿਸ਼ਟਰੇਸ਼ਨ ਸੁਰੂ ਹੋ ਗਈ ਹੈ ਅਤੇ ਕੋਈ ਵੀ 18 ਸਾਲ ਤੋਂ ਵੱਧ ਉਮਰ ਦਾ ਨਾਗਰਿਕ ਕੋਵਿਨ ਪੋਰਟਲ cowin.gov.in ਤੇਂ ਆਨ ਲਾਈਨ ਰਜਿਸ਼ਟਰੇਸ਼ਨ ਕਰਵਾ ਕੇ ਚੁਣੇ ਗਏ ਆਪਣੇ ਨੇੜੇ ਦੇ ਸਿਹਤ ਸੈਂਟਰ ਵਿੱਚ ਨਿਸ਼ਚਿਤ ਮਿਤੀ ਨੁੰ ਦਿਤੇ ਸਮੇਂ ਅਨੁਸਾਰ ਪੰਹੁਚ ਕੇ ਆਪਣਾ ਕੋਵਿਡ ਟੀਕਾਕਰਨ ਕਰਵਾ ਸਕਦਾ ਹੈ।ਉਹਨਾਂ ਕਿਹਾ ਕਿ ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ ਇੱਕ ਮਈ ਤੋਂ ਬਾਦ ਵੀ 45 ਸਾਲ ਤੋਂ ਵੱਧ ਉਮਰ ਦੇੇ ਵਿਅਕਤੀਆਂ ਅਤੇ ਫਰੰਟ ਲਾਈਨ ਵਰਕਰਾਂ ਦਾ ਮੂਫਤ ਕੋਵਿਡ ਟੀਕਕਾਕਰਨ ਜਾਰੀ ਰਹੇਗਾ।ਮਿਤੀ 29 ਅਪ੍ਰੈਲ ਦਿਨ ਵੀਰਵਾਰ ਨੂੰ ਜਿਲ੍ਹੇ ਵਿਚ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈੰਪਾ ਬਾਰੇ ਜਾਣਕਾਰੀ ਦਿੰਦੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਮਿਤੀ 29 ਅਪ੍ਰੈਲ ਦਿਨ ਵੀਰਵਾਰ ਨੁੰ ਪਟਿਆਲਾ ਸ਼ਹਿਰ ਦੇ ਜੀ.ਐਸ.ਏ. ਇੰਡਸਟਰੀਜ, ਵਾਟਰ ਰਿਸੋਰਸ ਵਿਭਾਗ ਮਿੰਨੀ ਸੱਕਤਰੇਤ ਰੋਡ ਭਾਖੜਾ ਮੇਨ ਲਾਈਨ ਸਰਕਲ, ਨਾਭਾ ਦੇ ਵਾਰਡ ਨੰਬਰ 6 ਸਰਕਾਰੀ ਮਾਡਲ ਸਕੂਲ, ਵਾਰਡ ਨੰਬਰ 7 ਦਫਤਰ ਨਗਰ ਕਾਂਉਂਸਲ ਨੇੜੇ ਪਟਿਆਲਾ ਗੇਟ, ਸਮਾਣਾ ਦੇ ਵਾਰਡ ਨੰਬਰ 8 ਵੜੈਚ ਕਲੋਨੀ, ਰਾਜਪੁਰਾ ਦੇ  ਦਫਤਰ ਪੀ.ਏ.ਡੀ.ਪੀ.,ਵਾਰਡ ਨੰਬਰ 10 ਪ੍ਰਾਇਮਰੀ ਸਕੂਲ ਬਨਵਾੜੀ, ਵਾਰਡ ਨੰਬਰ 11 ਸ਼ਿਵ ਮੰਦਰ, ਘਨੌਰ ਦੇ ਵਾਰਡ ਨੰਬਰ 4 ਮੇਹਰਾ ਧਰਮਸ਼ਾਲਾ, ਪਾਤੜਾਂ ਦੇ ਵਾਰਡ ਨੰਬਰ 16 ਬਾਲਮਿਕੀ ਧਰਮਸ਼ਾਲਾ, ਵਾਰਡ ਨੰਬਰ 16 ਰਵੀਦਾਸ ਧਰਮਸ਼ਾਲਾ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਸਕਰਾਲੀ, ਅਲੋਵਾਲ, ਦਿੱਤੂਪੁਰ ਜਟਾਂ, ਵਾਰਡ ਨੰਬਰ 3 ਜਰਨਲ ਧਰਮਸ਼ਾਲਾ, ਸੀ.ਐਚ.ਸੀ.ਭਾਦਸੋਂ, ਬਲਾਕ ਕੌਲੀ ਦੇ ਕੋਆਪਰੇਟਿਵ ਸੋਸਾਇਟੀ ਖੇੜੀ ਮਾਨੀਆਂ, ਵਿਸ਼ਾਲ ਪੇਪਰ ਇੰਡਸਟਰੀਜ ਭਾਨਰੀ, ਵਿਸ਼ਾਲ ਕੋਰਟੇਜ ਭਾਨਰੀ, ਡੀ.ਐਸ.ਜੀ. ਪੇਪਰ ਪ੍ਰਾਈਵੇਟ ਲਿਮਟਿਡ ਮੈਣ ਕਲਾਂ, ਦੁਧਨਸਾਧਾ ਦੇੇ ਕੋਆਪਰੇਟਿਵ ਸੋਸਾਇਟੀ ਮਸੀਗਣ, ਨੈਣਕਲਾਂ, ਸਿਵਲ ਡਿਸਪੈਂਸਰੀ ਸਨੋਰ, ਰਾਧਾ ਸੁਆਮੀ ਸਤਸੰਗ ਭਵਨ ਪੁਨੀਆ, ਰਾਧਾ ਸੁਆਮੀ ਸਤਸੰਗ ਭਵਨ ਬਿੰਜਲ, ਹਰਪਾਲਪੁਰ ਦੇ ਕੋਆਪਰੇਟਿਵ ਪੰਡਤਾਂ, ਕਪੂਰੀ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਤੇਜਪੁਰ, ਪੈਂਦ, ਕਰਤਾਰਪੁਰ, ਧਨੇਠਾ, ਫਤਿਹਗੜ ਛੰਨਾ, ਸਬ ਸਿਡਰੀ ਸਿਹਤ ਕੇਂਦਰ ਘੱਗਾ, ਰਾਧਾ ਸੁਆਮੀ ਸਤਸੰਗ ਭਵਨ ਸ਼ਾਹਪੁਰ, ਕਾਲੋਮਾਜਰਾ ਦੇ ਕੋਆਪਰੇਟਿਵ ਸੁਸਾਇਟੀ ਬਖਸ਼ੀਵਾਲਾ ਆਦਿ ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

      ਅੱਜ ਜਿਲੇ ਵਿੱਚ 581 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4244 ਦੇ ਕਰੀਬ ਰਿਪੋਰਟਾਂ ਵਿਚੋਂ 581 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 31993 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 254 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 27573 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3666 ਹੈ। ਜਿਲੇ੍ਹ ਵਿੱਚ 10 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 754 ਹੋ ਗਈ ਹੈ।

        ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 581 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 324, ਨਾਭਾ ਤੋਂ 38, ਰਾਜਪੁਰਾ ਤੋਂ 89, ਸਮਾਣਾ ਤੋਂ 09, ਬਲਾਕ ਭਾਦਸੋ ਤੋਂ 10, ਬਲਾਕ ਕੌਲੀ ਤੋਂ 31, ਬਲਾਕ ਕਾਲੋਮਾਜਰਾ ਤੋਂ 22, ਬਲਾਕ ਸ਼ੁਤਰਾਣਾ ਤੋਂ 21, ਬਲਾਕ ਹਰਪਾਲਪੁਰ ਤੋਂ 15, ਬਲਾਕ ਦੁਧਣਸਾਧਾਂ ਤੋਂ 22 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 56 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 525 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਉਹਨਾਂ ਕਿਹਾ ਕਿ ਕਿਓ ਜੋ ਜਿਲਾ ਪਟਿਆਲਾ ਵਿਚ ਬਾਹਰੀ ਰਾਜਾਂ ਅਤੇ ਜਿਲ੍ਹਿਆਂ ਤੋਂ ਵੀ ਕੋਵਿਡ ਮਰੀਜ ਕੋਵਿਡ ਹਸਪਤਾਲਾ ਵਿਚ ਦਾਖਲ਼ੇ ਲਈ ਆ ਰਹੇ ਹਨ।ਜਿਸ ਨੁੰ ਦੇਖਦੇ ਹੋਏ ਕੋਵਿਡ ਹਸਪਤਾਲਾ ਵਿਚ ਬੈਡਾ ਦੀ ਸਮਰਥਾ ਨੁੰ ਵਧਾਇਆ ਜਾ ਰਿਹਾ ਹੈ ਅਤੇ ਦਾਖਲ ਮਰੀਜਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ।ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਸੇਵਕ ਕਲੋਨੀ ਅਤੇ ਰਾਜਪੁਰਾ ਦੇ ਐਸ.ਓ ਐਸ ਵਿਲੇਜ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟਾ ਹਟਾ ਦਿਤੀਆਂ ਗਈਆਂ ਹਨ।

      ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4230 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,31,851 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 31993 ਕੋਵਿਡ ਪੋਜਟਿਵ, 4,96,933 ਨੈਗੇਟਿਵ ਅਤੇ ਲਗਭਗ 2525 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।