Patiala Covid Vaccination Schedule 26 February
February 25, 2022 - PatialaPolitics
Patiala Covid Vaccination Schedule 26 February
ਪਟਿਆਲਾ 25 ਫਰਵਰੀ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿੱਚ 3,213 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 24 ਲੱਖ 43 ਹਜਾਰ 793 ਹੋ ਗਈ ਹੈ। ਅੱਜ ਵੈਕਸਿਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 91 ਹੈ ਅਤੇ 15 ਤੋਂ 18 ਸਾਲ ਤੱਕ ਦੇ 217 ਬਾਲਗਾਂ ਵੱਲੋਂ ਵੈਕਸਿਨ ਲਗਵਾਈ ਗਈ।
ਅੱਜ ਜਿਲੇ ਵਿੱਚ ਪ੍ਰਾਪਤ 1332 ਕੋਵਿਡ ਰਿਪੋਰਟਾਂ ਵਿਚੋਂ 08 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 06,ਬਲਾਕ ਕੋਲ਼ੀ ਅਤੇ ਨਾਭਾ ਤੋਂ 1-1 ਕੋਵਿਡ ਕੇਸ ਪਾਏ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,964 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 06 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,476 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 31 ਹੈ। ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1457 ਹੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਜਿੱਲੇ ਵਿੱਚ ਅੱਜ 1332 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,04,412 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ ਦੇ 61,964 ਕੋਵਿਡ ਪੋਜਟਿਵ, 11,41,428 ਨੈਗੇਟਿਵ ਅਤੇ ਲਗਭਗ 1020 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੱਲ ਮਿਤੀ 26 ਫਰਵਰੀ ਦਿਨ ਸ਼ਨੀਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ, ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਯਾਦਵਿੰਦਰਾ ਕਲੋਨੀ, ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮੋਬਾਇਲ ਟੀਮ, ਮਾਤਾ ਕੁਸ਼ਲਿਆ ਹਸਪਤਾਲ, ਕਰੀਵੀ ਮੈਡੀਕਲ ਹਾਲ ਪੁਰਾਣੀ ਅਨਾਜ ਮੰਡੀ ਨਾਭਾ ਗੇਟ, ਕਾਲੀ ਮਾਤਾ ਮੰਦਰ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ,ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਨਾਭਾ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।iੲਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।