Patiala Politics

Patiala News Politics

Civil Surgeon Patiala Dr Satinder Singh retires

ਸਿਵਲ ਸਰਜਨ ਪਟਿਆਲਾ ਡਾਸਤਿੰਦਰ ਸਿੰਘ ਅੱਜ ਆਪਣੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ ਸੇਵਾ ਮੁਕਤੀ ਦੇ ਮੌਕੇ ਤੇ ਸਮੂਹ ਸਿਹਤ ਸਟਾਫ ਵੱਲੋਂ ਉੁਹਨਾਂ ਨੁੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਪਾਰਟੀ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾਪਰਵੀਨ ਪੁਰੀ  ਨੇ ਦੱਸਿਆ ਕਿ ਸਿਵਲ ਸਰਜਨ ਡਾਸਤਿੰਦਰ ਸਿੰਘ ਵੱਲੋਂ ਲਗਭਗ 30 ਸਾਲ ਦੀਆਂ ਸਰਕਾਰੀ ਸੇਵਾਵਾਂ ਦੇ ਕੇ ਆਪਣੇ ਅਹੁਦੇ ਤੋਂ ਬੇਦਾਗ ਅਤੇ ਇਮਾਨਦਾਰ ਅਫਸਰ ਦੇ ਤੌਰ ਤੇ ਰਿਟਾਇਰ ਹੋਏ ਹਨ ਇਸ ਮੋਕੇ ਉਹਨਾਂ ਨੂੰ ਵਧਾਈ ਦਿੰਦੇ ਡਾਪਰਵੀਨ ਪੁਰੀ ਨੇ ਕਿਹਾ ਕਿ ਸਿਵਲ ਸਰਜਨ ਡਾਸਤਿੰਦਰ ਸਿੰਘ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਮੂਹ ਸਿਹਤ ਪ੍ਰੋਗਰਾਮਾਂ ਨੁੰ ਜਿਲੇ ਵਿੱਚ ਲਾਗੂ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਦਿੱਤੀਆਂ ਡਾਜਤਿੰਦਰ ਕਾਂਸਲ ਨੇ ਕਿਹਾ ਕਿ ਡਾਸਤਿੰਦਰ ਸਿੰਘ ਨੇ ਹਮੇਸ਼ਾ ਹੀ ਸਰਕਾਰੀ ਨੌਕਰੀ ਦੋਰਾਨ ਕੰਮ ਨੂੰ ਪਹਿਲ ਦੇ ਕੇ ਲੋਕਾਂ ਦੀਆਂ ਸਿਹਤ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਇਸ ਮੌਕੇ ਸਮੂਹ ਸਟਾਫ ਵੱਲੋ ਉਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਇਸ ਮੋਕੇ ਉਹਨਾਂ ਨਾਲ ਜਿਲਾ ਪਰਿਵਾਰ ਭਾਲਾਈ ਅਫਸਰ ਡਾਜਤਿੰਦਰ ਕਾਂਸਲਜਿਲਾ ਸਿਹਤ ਅਫਸਰ ਸਹਾਇਕ ਸਿਹਤ ਅਫਸਰ ਡਾਸੁਖਮਿੰਦਰ ਸਿੰਘਜਿਲਾ ਟੀਕਾਕਰਨ ਅਫਸਰ ਡਾਵੀਨੂੰ ਗੋਇਲਡਾਸੁਮੀਤ ਸਿੰਘਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘਜਸਜੀਤ ਕੌਰਕੁਲਵੀਰ ਕੌਰ, ਜਸਵੀਰ ਕੌਰ ਅਤੇ ਦਫਤਰ ਦਾ ਸਮੂਹ ਸਟਾਫ ਹਾਜਰ ਸੀ

Facebook Comments