Patiala Politics

Patiala News Politics

Congress vs Captain in Patiala: MC’s to show power tomorrow

Congress vs Captain in Patiala: MC’s to show power tomorrow

ਭਵਿੱਖੀ ਵਿਧਾਨ ਸਭਾ 2022 ਦੀਆਂ ਚੋਣਾਂ ਕਾਰਨ ਜਿਥੇ ਕਾਂਗਰਸ ਨੂੰ ਅੰਦਰੂਨੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਥੇ ਹੀ ‘ਕੈਪਟਨ’ ਅਮਰਿੰਦਰ ਸਿੰਘ ਵੀ ਕਾਂਗਰਸ ਨੂੰ ਸਖਤ ਟੱਕਰ ਦੇਣ ਦੇ ਰੋਹ ਵਿਚ ਵਿਖਾਈ ਦੇ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਸੁਰਜੀਤ ਕਰ ਲੈਣ ਨਾਲ ਪਟਿਆਲਾ ਸ਼ਹਿਰ ਦੀ ਕਾਂਗਰਸ ਨੂੰ ਵੱਡੀ ਚੁਣੌਤੀ ਵਿਚੋਂ ਲੰਘਣਾ ਪੈ ਰਿਹਾ ਹੈ ਅਤੇ ਕਾਂਗਰਸ ਦਾ ਕੇਡਰ ਵੱਡੀ ਦੁਚਿੱਤੀ ਵਿਚੋਂ ਲੰਘ ਰਿਹਾ ਹੈ। ਹਾਲਾਂਕਿ ਕਾਂਗਰਸ ਦਾ ਬਹੁਤ ਵੱਡਾ ਕੇਡਰ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਖੜਾ ਵਿਖਾਈ ਦੇ ਰਿਹਾ ਹੈ, ਪ੍ਰੰਤੂ ਦੂਜੇ ਪਾਸੇ ਕਾਂਗਰਸ ਦੀ ਇਕ ਉਹ ਧਿਰ ਵੀ ਹੈ, ਜੋ ਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਕਰ ਰਹੀ ਹੈ। ਸ਼ਹਿਰ ਦੇ ਬਹੁਤ ਸਾਰੇ ਕਾਂਗਰਸੀ ਕੌਂਸਲਰਾਂ ਵੱਲੋਂ ਸ਼ਾਹੀ ਪਰਿਵਾਰ ਦੇ ਖਿਲਾਫ਼ ਮੋਰਚਾਬੰਦੀ ਕੀਤੀ ਜਾ ਰਹੀ ਹੈ, ਉਥੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਨੇੜਲੇ ਸਾਥੀਆਂ ਨੂੰ ਵੀ ਸੇਕ ਦਿੱਤਾ ਜਾਣ ਲੱਗਾ ਹੈ, ਜਿਸ ਦੀ ਸ਼ੁਰੂਆਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਨੂੰ ਬਦਲ ਕੇ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਵੀ ਬਦਲੇ ਜਾਣ ਨੂੰ ਲੈ ਕੇ ਵੱਡੀ ਕਸ਼ਮਕਸ਼ ਚੱਲ ਰਹੀ ਹੈ।

Congress vs Captain in Patiala: MC's to show power tomorrow
Congress vs Captain in Patiala: MC’s to show power tomorrow

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿਚ ਸ਼ਹਿਰ ਦੇ ਕੌਂਸਲਰਾਂ ਨੇ ਮੇਅਰ ਬਿੱਟੂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਸੀ, ਪ੍ਰੰਤੂ ਪ੍ਰਨੀਤ ਕੌਰ ਨੇ ਵੀ ਮੇਅਰ ਸਮੇਤ ਬਹੁਤ ਸਾਰੇ ਕਾਂਗਰਸੀ ਕੌਂਸਲਰਾਂ ਨੂੰ ਲੈ ਕੇ ਕੈਪਟਨ ਦੇ ਸਿਸਵਾ ਫਾਰਮ ’ਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਰਹਿਣ ਦਾ ਇਸ਼ਾਰਾ ਦਿੱਤਾ, ਜਿਸ ਮਗਰੋਂ ਮੇਅਰ ਨੂੰ ਹਟਾਏ ਜਾਣ ਦੀ ਕਵਾਇਦ ਸ਼ੁਰੂ ਹੋ ਗਈ। ਬ੍ਰਹਮ ਮਹਿੰਦਰਾ ਧੜੇ ਅਤੇ ਬਿੱਟੂ ਧੜੇ ਵਿਚ ਇਕ ਦੂਜੇ ਖਿਲਾਫ਼ ਲਗਾਤਾਰ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਮੇਅਰ ਬਦਲੇ ਨੂੰ ਜਾਣ ਨੂੰ ਲੈ ਕੇ 25 ਨਵੰਬਰ ਨੂੰ ਬਾਅਦ ਦੁਪਹਿਰ ਨਿਗਮ ਦੇ ਸੈਨੇਟ ਹਾਲ ਵਿਖੇ ਮੀਟਿੰਗ ’ਚ ਹੀ ਸਪੱਸ਼ਟ ਹੋਵੇਗਾ ਕਿ ਪਟਿਆਲਾ ਦਾ ਮੇਅਰ ਕੌਣ ਹੋਵੇਗਾ, ਪ੍ਰੰਤੂ ਪ੍ਰਨੀਤ ਕੌਰ ਨੂੰ ਜਾਰੀ ਹੋਏ ਨੋਟਿਸ ਨਾਲ ਸਪੱਸ਼ਟ ਹੋ ਗਿਆ ਹੈ ਆਉਣ ਵਾਲੇ ਸਮੇਂ ਕਾਂਗਰਸ ਹਾਈਕਮਾਂਡ ਵੱਡੇ ਫੈਸਲੇ ਲਵੇਗੀ।

ਕਾਂਗਰਸ ਹਾਈਕਮਾਂਡ ਐਕਸ਼ਨ ਮੌਡ ’ਚ ਵਿਖਾਈ ਦੇ ਰਹੀ ਹੈ। ਕਾਂਗਰਸ ਹਾਈਕਮਾਂਡ ਨੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਪ੍ਰਨੀਤ ਕੌਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਹਨ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਖੜੇ ਹਨ। ਹਾਲਾਂਕਿ ਪ੍ਰਨੀਤ ਕੌਰ ਵੱਲੋਂ ਜਲਦਬਾਜ਼ੀ ਵਿਚ ਕੋਈ ਜਵਾਬ ਤੁਰਤ ਨਹੀਂ ਦਿੱਤਾ ਗਿਆ, ਪਰ ਚਰਚਾਵਾਂ ਹਨ ਕਿ ਕਾਂਗਰਸ ਹਾਈਕਮਾਂਡ ਹੁਣ ਸ਼ਾਹੀ ਪਰਿਵਾਰ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਢਿੱਲ ਰੱਖਕੇ ਕੋਈ ਵੱਡਾ ਨੁਕਸਾਨ ਨਹੀਂ ਉਠਾਉਣਾ ਚਾਹੁੰਦੀ। ਭਵਿੱਖੀ ਵਿਧਾਨ ਸਭਾ 2022 ਦੀਆਂ ਚੋਣਾਂ ਕਾਰਨ ਜਿਥੇ ਕਾਂਗਰਸ ਨੂੰ ਅੰਦਰੂਨੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਥੇ ਹੀ ‘ਕੈਪਟਨ’ ਅਮਰਿੰਦਰ ਸਿੰਘ ਵੀ ਕਾਂਗਰਸ ਨੂੰ ਸਖਤ ਟੱਕਰ ਦੇਣ ਦੇ ਰੋਹ ਵਿਚ ਵਿਖਾਈ ਦੇ ਰਹੇ ਹਨ।

By Kanwar Bedi

Facebook Comments