Patiala Politics

Patiala News Politics

Covid Vaccination schedule of Patiala for 23 November

ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਮੁਹਿੰਮ ਮਹਿਤ 3259 ਨਾਗਰਿਕਾਂ ਨੇ ਲਗਵਾਏ ਟੀਕੇ।
ਕੱਲ ਦਿਨ ਮੰਗਲਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਣ ਕਰਨ ਲਈ ਲੱਗਣਗੇ ਕੈਂਪ।
ਅੱਜ ਜਿਲ੍ਹੇ ਵਿੱਚ ਇੱਕ ਕੋਵਿਡ ਕੇਸ ਹੋਇਆ ਰਿਪੋਰਟ : ਸਿਵਲ ਸਰਜਨ ਡਾ. ਪ੍ਰਿੰਸ ਸੋਢੀ ।
ਪਟਿਆਲਾ 22 ਨਵੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 3259 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 15 ਲੱਖ 03 ਹਜਾਰ 266 ਹੋ ਗਈ ਹੈ।ਉੁਹਨਾਂ ਕਿਹਾ ਕਿ ਘਰ-ਘਰ ਦਸਤਕ ਮੁਹਿੰਮ ਤਹਿਤ ਸਿਹਤ ਟੀਮਾ 1414 ਘਰਾਂ ਦਾ ਦੋਰਾ ਕੀਤਾ, ਜਿਸ ਦੋਰਾਨ 599 ਯੋਗ ਨਾਗਰਿਕ ਅਜਿਹੇ ਪਾਏ ਗਏ ਜਿਨ੍ਹਾਂ ਦੇ ਕੋਵਿਡ ਦਾ ਕੋਈ ਵੀ ਟੀਕਾ ਨਹੀ ਲੱਗਿਆ ਹੋਇਆ ਸੀ।ਇਨ੍ਹਾਂ ਵਿਚੋ 254 ਨਾਗਰਿਕਾਂ ਦੇ ਮੌਕੇ ਤੇ ਹੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 1033 ਅਜਿਹੇ ਨਾਗਰਿਕ ਸਨ ਜਿਨ੍ਹਾਂ ਦੇ ਪਹਿਲੀ ਵੈਕਸੀਨ ਲੱਗੇ ਦਾ ਸਮਾਂ ਪੂਰਾ ਹੋ ਗਿਆ ਸੀ, ਵਿਚੋ 680 ਨਾਗਰਿਕਾਂ ਨੂੰ ਮੌਕੇ ਤੇ ਹੀ ਦੂਜੀ ਖੁਰਾਕ ਦਿੱਤੀ ਗਈ।ਇਸ ਤਰ੍ਹਾਂ ਘਰ ਘਰ ਦਸਤਕ ਮੁਹਿੰਮ ਤਹਿਤ 934 ਯੋਗ ਵਿਅਕਤੀਆਂ ਦੇ ਟੀਕੇ ਲਗਾਏ ਗਏ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 23 ਨਵੰਬਰ ਦਿਨ ਮੰਗਲਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੌਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ,ਡੀ ਐਮ ਡਬਲਿਉ ਰੇਲਵੇ ਹਸਪਤਾਲ,ਪੁਲਿਸ ਲਾਈਨਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਬਿਸ਼ਨ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਆਰਿਆ ਸਮਾਜ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨੰਗਰ ਬੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਟੀ ਬ੍ਰਾਂਚ, ਮੌਤੀ ਬਾਗ ਗੁਰੂਦੁਆਰਾ ਸਕੂਲ, ਸਮਾਣਾ ਦੇ ਸਬ ਡਵੀਜਨ ਹਸਪਤਾਲ ਅਤੇ ਡੇਹਾ ਬਸਤੀ ,ਨਾਭਾ ਦੇ ਐਮ. ਪੀ. ਡਬਲਿਯੂ ਸਕੂਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਨਿਉ ਆਫੀਸਰ ਕਲੋਨੀ, ਘਨੌਰ ਦੇ ਸਰਕਾਰੀ ਸਕੂਲ ਅਤੇ ਪਾਤੜਾਂ ਦੇ ਕਮਿਉਨਿਟੀ ਸਿਹਤ ਕੇਂਦਰ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾ ਅਧੀਨ ਆਉਂਦੇ 60 ਦੇ ਕਰੀਬ ਪਿੰਡਾ ਵਿੱਚ ਘਰ ਘਰ ਦਸਤਕ ਮੁਹਿੰਮ ਤਹਿਤ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 710 ਕੋਵਿਡ ਰਿਪੋਰਟਾਂ ਵਿਚੋਂ ਇੱਕ ਕੋਵਿਡ ਪਾਜੇਟਿਵ ਕੇਸ ਪਾਇਆ ਗਿਆ ਹੈ ਜੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48949 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਕੋਵਿਡ ਮਰੀਜ਼ਾ ਦੀ ਗਿਣਤੀ 47582 ਹੈ।ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 10 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਣ ਗਿਣਤੀ 1359 ਹੋ ਗਈ ਹੈ।ਜਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 08 ਹੈ ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਨੇਂ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਹੜਾਤਾਲ ਕਾਰਨ ਰਾਜਿੰਦਰਾ ਹਸਪਤਾਲ ਵਿੱਚੋਂ ਰੁੱਕੀਆ ਹੋਈਆ ਰਿਪੋਰਟਾ ਪ੍ਰਾਪਤ ਹੋਣ ਤੇਂ 29 ਡੇਂਗੁ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 19 ਸ਼ਹਿਰੀ ਖੇਤਰ ਅਤੇ 10 ਪੇਂਡੂ ਖੇਤਰ ਨਾਲ ਸਬੰਧਤ ਹਨ।ਜਿਸ ਨਾਲ ਜਿਲੇ ਵਿੱਚ ਕੁੱਲ ਡੇਂਗੁ ਕੇਸਾਂ ਦੀ ਗਿਣਤੀ 932 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1563 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,33,010 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48948 ਕੋਵਿਡ ਪੋਜਟਿਵ,9,82,990 ਨੈਗੇਟਿਵ ਅਤੇ ਲਗਭਗ 1071 ਦੀ ਰਿਪੋਰਟ ਆਉਣੀ ਅਜੇ ਬਾਕੀ

Facebook Comments