Patiala Politics

Patiala News Politics

Dr Prince Sodhi appointed as Civil Surgeon Patiala

Dr Prince Sodhi appointed as Civil Surgeon Patiala

ਪਟਿਆਲਾ 02 ਜੁਲਾਈ  (                 ) ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਡਾ.ਪ੍ਰਿੰਸ ਸੋਢੀ  ਦੀ ਪੱਦ ਉਨਤੀ ਸੀਨੀਅਰ ਮੈਡੀਕਲ ਅਫਸਰ ਤੋਂ ਸਿਵਲ ਸਰਜਨ ਪਟਿਆਲਾ ਹੋਣ ਕਾਰਣ ਅੱਜ ਉਹਨਾਂ ਨੇ ਬਤੋਰ ਸਿਵਲ ਸਰਜਨ ਪਟਿਆਲਾ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਡਾ.ਪ੍ਰਿੰਸ ਸੋਢੀ ਇਸ ਤੋਂ ਪਹਿਲਾ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਂਨ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਦੇ ਅਹੁੱਦੇ ਤੇ ਤਾਇਨਾਤ ਸਨ ਅਤੇ ਪੱਦ ਉਨਤ ਹੋਣ ਤੇ ਉਹਨਾਂ ਨੂੰ ਸਿਵਲ ਸਰਜਨ ਪਟਿਆਲਾ ਲਗਾਇਆ ਗਿਆ ਹੈ ।ਅਹੁੱਦਾ ਸੰਭਾਲਣ ਤੇ ਦਫਤਰ ਵਿਖੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਡਾ.ਪ੍ਰਿੰਸ ਸੋਢੀ  ਨੇ ਕਿਹਾ ਕਿ  ਉਹ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲੇ ਦੇ ਸਾਰੇ ਨਾਗਰਿਕ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ ਅਤੇ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇੇ ਮਿਥੇ ਸਮਂੇ ਅਨੁਸਾਰ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫਤਰ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਉਹਨਾ ਸਮੂਹ ਸਟਾਫ ਨੁੰ ਕਿਹਾ ਕਿ ਉਹ ਆਪਣੀ ਡਿਉਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਣ ਅਤੇ ਡਿਊਟੀ ਦੌਰਾਣ ਸਮੇਂ ਦੀ ਪਾਬੰਦੀ ਦਾ ਖਾਸ ਖਿਆਲ ਰੱਖਿਆ ਜਾਵੇ। ਦਫਤਰ ਵਿਚ ਉਹਨਾਂ ਦਾ ਸਵਾਗਤ ਕਰਨ ਮੌਕੇੇ ਸਹਾਇਕ ਸਿਵਲ ਸਰਜਨ ਡਾ.ਪਰਵੀਨ ਪੁਰੀ, ਜਿਲਾ ਟੀਕਾਕਰਣ ਅਫਸਰ ਡਾ. ਵੀਨੂ ਗੋਇਲ, ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਂਨ, ਮਾਤਾ ਕੁਸ਼ੱਲਿਆ ਹਸਪਤਾਲ ਅਤੇ ਸਿਵਲ ਹਸਪਤਾਲ ਸਮਾਣਾ ਦੇ ਡਾਕਟਰ, ਪੀ.ਏ. ਟੂ ਸੀ.ਐਸ. ਤਰਲੋਚਨ ਸਿੰਘ ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਸ੍ਰੀਮਤੀ ਜ਼ਸਜੀਤ ਕੌਰ ਅਤੇ ਸਟਾਫ ਹਾਜ਼ਰ ਸੀ।

ਫੋਟੋ ਕੈਪਸ਼ਨ :. ਡਾ.ਪ੍ਰਿੰਸ ਸੋਢੀ  ਸਿਵਲ ਸਰਜਨ ਦਾ ਅਹੁਦਾ ਸੰਭਾਲਦੇੇ ਹੋਏ।

Facebook Comments