Patiala Police arrested snatchers

February 22, 2018 - PatialaPolitics

ਪਟਿਆਲਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ, ਇਹਨਾਂ ਦੇ ਕਬਜ਼ੇ ਵਿੱਚੋਂ ਖੋਹ ਕੀਤੇ 2 ਲੱਖ 97 ਹਜ਼ਾਰ ਰੁਪਏ ਕੇਸ, 8 ਦੋ ਪਹੀਆ ਵਾਹਨ ਅਤੇ ਹੋਰ ਸਮਾਨ ਬਰਾਮਦ ਕੀਤੇ
ਸ੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ. ਕਪਤਾਂਨ ਪੁਲਿਸ ਇੰਨਵੈ; ਪਟਿਆਲਾ ਨੇ ਮਾਨਯੋਗ ਡਾ.ਐਸ.ਭੂਪਤੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਬਿਹਾਫ ਪਰ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਿਤੀ 16/02/2018 ਨੂੰ ਵਕਤ ਕਰੀਬ 9-10 ਪੀ.ਐਮ.ਪਰ ਜਦੋਂ ਅਸ਼ੋਕ ਕੁਮਾਰ ਪੁੱਤਰ ਅਮਰ ਨਾਥ ਵਾਸੀ 695/4 ਚੌੜਾ ਖੂਹ ਧੋਬੀ ਘਾਟ ਪਟਿਆਲਾ ਜਿਸ ਦੀ ਮੋਦੀ ਪਲਾਜ਼ਾ ਦੀ ਬੈਕ ਸਾਈਡ ਪਰ ਹੌਲ ਸੇਲ ਦਾਲਾਂ ਦੀ ਦੁਕਾਨ ਹੈ ਬੰਦ ਕਰਕੇ ਦੁਕਾਨ ਦਾ ਕੇਸ ਲੈ ਕੇ ਸਕੂਟਰ ਪਰ ਨਾਭਾ ਗੇਟ ਪਟਿਆਲਾ ਅਨਾਜ ਮੰਡੀ ਆਪਣੇ ਘਰ ਜਾਣ ਲੱਗਾ ਸੀ ਤਾਂ ਕੁਝ ਨਾ-ਮਾਲੂਮ ਵਿਅਕਤੀਆਂਂ ਨੇ ਉਸ ਤੇ ਹਮਲਾ ਕਰਕੇ ਜ਼ਖ਼ਮੀ ਕਰਕੇ ਉਸ ਪਾਸੋਂ 5 ਲੱਖ 77 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ।ਇਸ ਵਾਰਦਾਤ ਨੂੰ ਟਰੇਸ ਕਰਨ ਸਬੰਧੀ ਮਾਨਯੋਗ ਡਾ. ਐਸ.ਭੂਪਤੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਮੇਰੀ, ਸ੍ਰੀ ਕੇਸਰ ਸਿੰਘ ਐਸ.ਪੀ.ਸਿਟੀ ,ਸ੍ਰੀ ਸੁਖਮਿੰਦਰ ਸਿੰਘ ਚੌਹਾਨ ਡੀ.ਐਸ.ਪੀ.ਇੰਨਵੈ ਅਤੇ ਸ੍ਰੀ ਸੋਰਵ ਜਿੰਦਲ ਡੀ.ਐਸ.ਪੀ.ਸਿਟੀ-1 ਪਟਿਆਲਾ ਦੀ ਅਗਵਾਈ ਵਿੱਚ ਇੰਸ: ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ ਪਟਿਆਲਾ, ਰਾਹੁਲ ਕੌਂਸਲ ਐਸ.ਐਚ.ਓ ਕੋਤਵਾਲੀ ਪਟਿਆਲਾ ਅਤੇ ਐਸ.ਆਈ.ਸੁਰਿੰਦਰ ਭੱਲਾ ਐਸ.ਐਚ.ਓ ਡਵੀਜ਼ਨ ਨੰਬਰ 02 ਦੀਆ ਵੱਖ ਵੱਖ ਟੀਮਾਂ ਬਣਾ ਕੇ ਵੱਖ-ਵੱਖ ਟਾਸਕ ਦਿੱਤੇ ਗਏ ਸਨ।
ਐਸ.ਪੀ. ਇੰਨਵੈ; ਪਟਿਆਲਾ ਨੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਬਣਾਈਆਂ ਟੀਮਾਂ ਨੇ ਵੱਖ-ਵੱਖ ਤਰੀਕੇ ਨਾਲ ਇਨਫਰਮੇਸ਼ਨ ਇਕੱਤਰ ਕੀਤੀ।ਜਿਸ ਦੇ ਸਿੱਟੇ ਵਜੋਂ ਕੱਲ੍ਹ ਮਿਤੀ 21/02/2018 ਦੀ ਰਾਤ ਨੂੰ ਸੁਰਿੰਦਰ ਭੱਲਾ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 02 ਅਤੇ ਸ:ਥ ਲਖਵਿੰਦਰ ਸਿੰਘ ,ਸ:ਥ ਜੋਗਿੰਦਰ ਸਿੰਘ ਸੀ.ਆਈ.ਏ.ਪਟਿਆਲਾ ਸਮੇਂਤ ਫੋਰਸ ਨੇ ਇਕ ਸਾਂਝੇ ਅਪਰੇਸ਼ਨ ਦੌਰਾਨ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 01) ਇੰਦਰ ਉਰਫ਼਼ ਬਾਰਾਂ ਬੋਰ ਪੁੱਤਰ ਕਾਲੂ ਰਾਮ ਵਾਸੀ 123 ਸਰਕਾਰੀ ਕੁਆਟਰ ਸੰਜੇ ਕਾਲੋਨੀ ਪਟਿਆਲਾ, 02) ਰਾਕੇਸ਼਼ ਕੁਮਾਰ ਉਰਫ ਬੱਚੀ ਪੁੱਤਰ ਰਵਿੰਦਰ ਕੁਮਾਰ ਵਾਸੀ ਖੇੜੀ ਗੁੱਜਰਾਂ ਹਾਲ ਮਕਾਨ ਨੰਬਰ 12 ਅਫ਼ਸਰ ਕਾਲੋਨੀ ਪਟਿਆਲਾ ,03) ਕਾਕਾ ਪੁੱਤਰ ਗਿਆਨ ਸਿੰਘ ਵਾਸੀ ਮਕਾਨ ਨੰਬਰ 55 ਬਲਾਕ ਨੰਬਰ 01 ਸੰਜੇ ਕਾਲੋਨੀ ਪਟਿਆਲਾ, 04) ਬੀਰੂ ਉਰਫ ਥਾਪਾ ਪੁੱਤਰ ਜੰਗ ਬਹਾਦਰ ਵਾਸੀ ਸਰਕਾਰੀ ਕੁਆਟਰ ਮੈਡੀਕਲ ਕਾਲਜ ਪਟਿਆਲਾ ,05) ਵਿਕੇਸ ਕੁਮਾਰ ਉਰਫ ਕਾਲੂ ਪੁੱਤਰ ਰਵਿੰਦਰ ਕੁਮਾਰ ਵਾਸੀ ਖੇੜੀ ਗੁੱਜਰਾਂ ਹਾਲ ਮਕਾਨ ਨੰਬਰ 12 ਅਫ਼ਸਰ ਕਾਲੋਨੀ ਪਟਿਆਲਾ ,06) ਲਲਿਤ ਉਰਫ ਬੜਾਓੂ ਪੁੱਤਰ ਈਸਦੌੜ ਵਾਸੀ ਪਿੰਡ ਅਜਰੌਰ ਜ਼ਿਲ੍ਹਾ ਪਟਿਆਲਾ ਨੂੰ ਡਕੈਤੀ ਮਾਰਨ ਦੀ ਯੋਜਨਾ ਬਣਾ ਊਦਿਆਂ ਨੂੰ ਕਾਬੂ ਕਰਕੇ ਇਹਨਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 40 ਮਿਤੀ 21/02/2018 ਅ/ਧ 399,402 ਹਿੰ:ਡੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕਰਕੇ ਤਫ਼ਤੀਸ਼ ਅਰੰਭ ਕੀਤੀ ਗਈ।ਜਿੰਨਾ ਦੀ ਤਲਾਸ਼ੀ ਕਰਨ ਪਰ ਮੌਕਾ ਤੋ ਇੰਦਰ ਉਰਫ ਬਾਰਾਂ ਬੋਰ ਪਾਸੋ ਇਕ ਕ੍ਰਿਪਾਨ, ਰਾਕੇਸ ਕੁਮਾਰ ਉਰਫ ਬੱਚੀ ਪਾਸੋ ਇਕ ਕ੍ਰਿਪਾਨ , ਕਾਕਾ ਪਾਸੋ ਇਕ ਚਾਕੂ ,ਬੀਰੂ ਉਰਫ ਥਾਪਾ ਪਾਸੋ ਇਕ ਚਾਕੂ ,ਵਿਕੇਸ ਕੁਮਾਰ ਉਰਫ ਕਾਲੂ ਪਾਸੋ ਇਕ ਕੁਹਾੜੀ ਅਤੇ ਲਲਿਤ ਕੁਮਾਰ ਉਰਫ ਬੜਾਓੂ ਪਾਸੋ ਇਕ ਪਾਈਪ ਲੋਹਾ ਬਰਾਮਦ ਕੀਤੇ ਗਏ ਹਨ ਅਤੇ 5 ਮੋਟਰਸਾਈਕਲ ਤੇ ਇਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਦੋਸ਼ੀਆਨ ਦੀ ਵੱਖ ਵੱਖ ਨਿਸ਼ਾਨਦੇਹੀ ਪਰ ਇੰਨਾ ਪਾਸੋ ਇਕ ਐਕਟਿਵ ਤੇ ਇਕ ਮੋਟਰਸਾਈਕਲ ਚੋਰੀ ਸੁਦਾ ਬਰਾਮਦ ਕੀਤੇ ਗਏ ਹਨ। ਇਸ ਤਰਾ ਇੰਨਾ ਪਾਸੋ ਕੁਲ ਬਰਾਮਦਗੀ ਜਿਸ ਵਿੱਚ 2 ਲੱਖ 97 ਹਜ਼ਾਰ ਰੁਪਏ, 6 ਮੋਟਰਸਾਈਕਲ , 2 ਐਕਟਿਵਾ 2 ਮੋਬਾਈਲ, 2 ਕ੍ਰਿਪਾਨਾ ,2 ਚਾਕੂ, 1 ਕੁਹਾੜੀ , 1 ਪਾਈਪ ਲੋਹਾ ਬਰਾਮਦ ਕੀਤੇ ਗਏ ਹਨ।
ਐਸ.ਪੀ. ਇੰਨਵੈ; ਪਟਿਆਲਾ ਨੇ ਗ੍ਰਿਫ਼ਤਾਰ ਹੋਏ ਵਿਅਕਤੀਆ ਬਾਰੇ ਦੱਸਿਆ ਕਿ ਇਹਨਾ ਦੇ ਖ਼ਿਲਾਫ਼ ਪਹਿਲਾ ਵੀ ਚੋਰੀ ਅਤੇ ਨਸ਼ਾ ਵੇਚਣ ਸਬੰਧੀ ਮੁਕੱਦਮੇ ਦਰਜ ਹਨ। ਇਹ ਸਾਰੇ ਹੀ ਨਸ਼ਾ ਕਰਨ ਦੇ ਆਦੀ ਹਨ ਜੋ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਤਰਾ ਗਿਰੋਹ ਦੇ ਨੇ ਮਿਤੀ 16/02/2018 ਨੂੰ ਅਸ਼ੋਕ ਕੁਮਾਰ ਪਰ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਕੇ ਉਸ ਪਾਸੋ 5 ਲੱਖ 77 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 29/18 ਅ/ਧ 392 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਹੈ।ਇਸੇ ਤਰਾ ਹੀ ਇਸ ਗਿਰੋਹ ਨੇ ਮਿਤੀ 4/5-02-2018 ਦੀ ਰਾਤ ਨੂੰ ਰਵਿੰਦਰ ਕੁਮਾਰ ਵਾਸੀ ਮਕਾਨ ਨੰਬਰ 03 ਨਿਊ ਅਫ਼ਸਰ ਕਾਲੋਨੀ ਪਟਿਆਲਾ ਦੇ ਘਰ ਅੰਦਰ ਦਾਖਲ ਹੋਕੇ ਇਕ ਪਰਸ ਜਿਸ ਵਿੱਚ 16/17 ਹਜ਼ਾਰ ਰੁਪਏ ਤੇ ਹੋਰ ਦਸਤਾਵੇਜ਼ ਅਤੇ ਦੋ ਮੋਬਾਈਲ ਫ਼ੋਨ ਚੋਰੀ ਕੀਤੇ ਸੀ ਤੇ ਜਾਂਦੇ ਸਮੇ ਗਲੀ ਵਿਚੋਂ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਵੀ ਚੋਰੀ ਕਰ ਲਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 24/18 ਅ/ਧ 457,380 ਹਿੰ:ਦਿੰ; ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ। ਇਹ ਗਿਰੋਹ ਦਾ ਮੁੱਖ ਸਰਗਨਾ ਇੰਦਰ ਉਰਫ ਬਾਰਾਂ ਬੋਰ ਹੈ।ਇਸ ਗਿਰੋਹ ਦੇ ਦੋਸੀ ਕਾਕਾ ਉਕਤ ਪਾਸੋ ਸਾਲ 2013 ਵਿੱਚ 260 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਪਰ ਇਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 85 ਮਿਤੀ 16/04/2013 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਕੋਤਵਾਲੀ ਪਟਿਆਲਾ ਵਿੱਚ ਗ੍ਰਿਫ਼ਤਾਰ ਹੋਕੇ ਪਟਿਆਲਾ ਜੇਲ੍ਹ ਵਿੱਚ ਬੰਦ ਸੀ ।ਜੋ ਇਸ ਕੇਸ ਵਿੱਚ ਕਾਕਾ ਉਕਤ ਨੂੰ 10 ਸਾਲ ਦੀ ਸਜਾ ਹੋਈ ਹੈ, ਜੋ ਇਸ ਕੇਸ ਵਿੱਚੋਂ ਮਿਤੀ 08/02/2018 ਨੂੰ ਪਰੋਲ ਪਰ ਆਇਆ ਹੈ। ਜਿਸ ਤੇ ਇੰਦਰ ਉਰਫ 12 ਬੋਰ ਨੇ ਇਹ ਗਿਰੋਹ ਸੰਗਠਿਤ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।
ਐਸ.ਪੀ. ਇੰਨਵੈ; ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੈਂਬਰਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਹਾ ਪਾਸੋ ਹੋਰ ਖ਼ੁਲਾਸੇ ਹੋਣ ਦੇ ਅਸਾਰ ਹਨ।ਜੋ ਇਸ ਗਿਰੋਹ ਦੇ ਫੜੇ ਜਾਣ ਨਾਲ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਏਗੀ।
ਲ:ਨੰ:
ਵਕੂਏ ਦੀ ਮਿਤੀ ਅਤੇ ਸਮਾਂ
21/02/2018 ਸਮਾਂ 8/8:30 ਪੀ.ਐਮ.
ਅਨੁਮਾਨ ਮੁਕੱਦਮਾ
ਮੁਕੱਦਮਾ ਨੰਬਰ 40 ਮਿਤੀ 21/02/2018 ਅ/ਧ 399,402 ਹਿੰ:ਡੰ: ਥਾਣਾ ਕੋਤਵਾਲੀ ਪਟਿਆਲਾ
ਮੁਦੱਈ/ਸ:ਰਾਹੀਂ
ਐਸ.ਆਈ. ਸੁਰਿੰਦਰ ਭੱਲਾ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 02
ਗ੍ਰਿਫ਼ਤਾਰ ਕੀਤੇ ਗਏ ਦੋਸ਼ੀ/ਦੋਸ਼ੀਆਨ
01) ਇੰਦਰ ਉਰਫ ਬਾਰਾਂ ਬੋਰ ਪੁੱਤਰ ਕਾਲੂ ਰਾਮ ਵਾਸੀ 123 ਸਰਕਾਰੀ ਕੁਆਟਰ ਸੰਜੇ ਕਾਲੋਨੀ ਪਟਿਆਲਾ,
02) ਰਾਕੇਸ ਕੁਮਾਰ ਉਰਫ ਬੱਚੀ ਪੁੱਤਰ ਰਵਿੰਦਰ ਕੁਮਾਰ ਵਾਸੀ ਖੇੜੀ ਗੁੱਜਰਾਂ ਹਾਲ ਮਕਾਨ ਨੰਬਰ 12 ਅਫ਼ਸਰ ਕਾਲੋਨੀ ਪਟਿਆਲਾ ,
03) ਕਾਕਾ ਪੁੱਤਰ ਗਿਆਨ ਸਿੰਘ ਵਾਸੀ ਮਕਾਨ ਨੰਬਰ 55 ਬਲਾਕ ਨੰਬਰ 01 ਸੰਜੇ ਕਾਲੋਨੀ ਪਟਿਆਲਾ,
04) ਬੀਰੂ ਉਰਫ ਥਾਪਾ ਪੁੱਤਰ ਜੰਗ ਬਹਾਦਰ ਵਾਸੀ ਸਰਕਾਰੀ ਕੁਆਟਰ ਮੈਡੀਕਲ ਕਾਲਜ ਪਟਿਆਲਾ,
05) ਵਿਕੇਸ ਕੁਮਾਰ ਉਰਫ ਕਾਲੂ ਪੁੱਤਰ ਰਵਿੰਦਰ ਕੁਮਾਰ ਵਾਸੀ ਖੇੜੀ ਗੁੱਜਰਾਂ ਹਾਲ ਮਕਾਨ ਨੰਬਰ 12 ਅਫਸਰ ਕਾਲੋਨੀ ਪਟਿਆਲਾ,
06) ਲਲਿਤ ਉਰਫ ਬੜਾਓੂ ਪੁੱਤਰ ਈਸਦੌੜ ਵਾਸੀ ਪਿੰਡ ਅਜਰੌਰ ਜ਼ਿਲ੍ਹਾ ਪਟਿਆਲਾ
ਗ੍ਰਿਫ਼ਤਾਰ ਨਾ ਕੀਤੇ ਗਏ ਦੋਸ਼ੀ/ਦੋਸ਼ੀਆਨ
ਕੋਈ ਨਹੀਂ
ਵਕੂਆ ਦਾ ਸਥਾਨ
ਐਚ.ਆਰ. ਇੰਨਕਲੇਵ ਕਾਲੋਨੀ ਪਟਿਆਲਾ
ਪੁਲਿਸ ਪਾਰਟੀ
ਇੰਸਪੈ: ਦਲਬੀਰ ਸਿੰਘ, ਇੰਸਪੈ: ਰਾਹੁਲ ਕੋਸ਼ਲ, ਐਸ.ਆਈ. ਸੁਰਿੰਦਰ ਭੱਲਾ ਸਮੇਤ ਪੁਲਿਸ ਪਾਰਟੀ
ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮਿਤੀ ਅਤੇ ਸਮਾਂ
21/02/2018
ਪੇਸ਼ ਅਦਾਲਤ ਕਰਨ ਦੀ ਮਿਤੀ
22/02/2018
ਪੁਲਿਸ ਰਿਮਾਂਡ ਕਿੰਨੀ ਤਾਰੀਖ਼ ਤੱਕ ਹੈ।
ਮਿਤੀ 25-02-2018 ਤੱਕ
ਰਿਕਵਰੀ
2 ਲੱਖ 97 ਹਜ਼ਾਰ ਰੁਪਏ, 6 ਮੋਟਰਸਾਈਕਲ , 2 ਐਕਟਿਵਾ 2 ਮੋਬਾਈਲ, 2 ਕ੍ਰਿਪਾਨਾ ,2 ਚਾਕੂ, 1 ਕੁਹਾੜੀ , 1 ਪਾਇਪ ਲੋਹਾ
ਜੁਰਮ ਕਰਨ ਦਾ ਮੰਤਵ
ਨਸ਼ੇ ਦੀ ਪੂਰਤੀ ਕਰਨ ਲਈ
ਦੋਸ਼ੀ ਦਾ ਪਿਛਲਾ ਰਿਕਾਰਡ
ਕਾਕਾ ਪੁੱਤਰ ਗਿਆਨ ਸਿੰਘ ਖਿਲਾਫ ਇੱਕ ਹੋਰ ਮੁਕੱਦਮਾ ਨੰਬਰ 85 ਮਿਤੀ 16/04/2013 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਕੋਤਵਾਲੀ ਪਟਿਆਲਾ ਦਰਜ ਹੈ, ਜਿਸ ਵਿੱਚ ਇਸ ਨੂੰ ਦੱਸ ਸਾਲ ਦੀ ਕੈਦ ਦੀ ਸਜਾ ਹੋਈ ਹੈ।ਉਸ ਵਿੱਚੋਂ ਇਹ ਪੈਰੋਲ ਪਰ ਆਇਆ ਹੋਇਆ ਹੈ।
ਕਿੰਨੇ ਕੇਸ ਟਰੇਸ ਹੋਏ/ਹੱਲ ਹੋਏ
ਮੁਕੱਦਮਾ ਨੰਬਰ 29/18 ਅ/ਧ 392 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ
ਮੁਕੱਦਮਾ ਨੰਬਰ 24/18 ਅ/ਧ 457,380 ਹਿੰ:ਦਿੰ; ਥਾਣਾ ਸਿਵਲ ਲਾਇਨ ਪਟਿਆਲਾ
ਪਰਸਨਲ ਹਿਸਟਰੀ/ਪੜਾਈ ਲਿਖਾਈ
01) ਇੰਦਰ ਉਰਫ ਬਾਰਾਂ ਬੋਰ (ਅਨਪੜ)
02) ਰਾਕੇਸ ਕੁਮਾਰ ਉਰਫ ਬੱਚੀ (ਅਨਪੜ)
03) ਕਾਕਾ (8 ਪਾਸ)
04) ਬੀਰੂ ਉਰਫ ਥਾਪਾ, (5 ਪਾਸ)
05) ਵਿਕੇਸ ਕੁਮਾਰ ਉਰਫ ਕਾਲੂ, (6 ਪਾਸ)
06) ਲਲਿਤ ਉਰਫ ਬੜਾਓੂ (9 ਪਾਸ)
ਦੋਸ਼ੀ ਦੀ ਉਮਰ ਅਤੇ ਕੱਦ ਅਤੇ ਬ੍ਰਾਮਦਗੀ
01) ਇੰਦਰ ਉਰਫ ਬਾਰਾਂ ਬੋਰ, ੳਮਰ 24/25 ਸਾਲ, ਕੱਦ 5 ਫੁੱਟ 6 ਇੰਚ
02) ਰਾਕੇਸ ਕੁਮਾਰ ਉਮਰ 23/24 ਸਾਲ, ਕੱਦ 5 ਫੁੱਟ 7 ਇੰਚ
03) ਕਾਕਾ, ਉਮਰ 40 ਸਾਲ, ਕੱਦ 5 ਫੁੱਟ 8 ਇੰਚ
04) ਬੀਰੂ ਉਰਫ ਥਾਪਾ,ੳਮਰ 19 ਸਾਲ, ਕੱਦ 5 ਫੁੱਟ 7 ਇੰਚ
05) ਵਿਕੇਸ ਕੁਮਾਰ ਉਰਫ ਕਾਲੂ, ਉਮਰ 19 ਸਾਲ, ਕੱਦ 5 ਫੁੱਟ 5 ਇੰਚ,
06) ਲਲਿਤ ਉਰਫ ਬੜਾਓੂ ਉਮਰ 20 ਸਾਲ, ਕੱਦ 5 ਫੁੱਟ 5 ਇੰਚ
ਨੌਟ:- ਛੇ ਦੋ ਪਹੀਆਂ ਵਾਹਨ ਮੌਕਾ ਤੋਂ ਮਿਲੇ ਸਨ, ਦੋ ਵਹੀਕਲ ਇੰਦਰ ਉਰਫ ਬਾਰਾਂ ਬੋਰ ਦੀ ਨਿਸ਼ਾਨਦੇਹੀ ਤੇ ਉਸਦੇ ਘਰੋ ਬ੍ਰਾਮਦ ਹੋਏ, ਜਿਹਨਾਂ ਦੇ ਕਾਗਜ ਪੱਤਰ ਨਹੀ ਮਿਲੇ।
ਇੰਨਕਮ ਦਾ ਸੋਰਸ ਪਹਿਲਾਂ ਕੀ ਸੀ, ਹੁਣ ਕੀ ਕਰਦਾ ਹੈ
ਲੁੱਟਾ ਖੋਹਾ ਕਰਨਾ
ਤਰੀਕਾ ਵਾਰਦਾਤ
ਘਾਤ ਲਗਾ ਕੇ, ਹਮਲਾ ਕਰਕੇ ਲੁੱਟਾ ਖੋਹਾਂ ਕਰਨੀਆਂ ਜਾਂ ਘਰਾ ਵਿੱਚ ਪਾੜ ਲਗਾ ਕੇ ਚੋਰੀਆਂ ਕਰਨੀਆਂ ਜਾਂ ਖੜੇ ਵਹੀਕਲਾਂ ਨੂੰ ਤਾਲੇ ਤੋੜਕੇ/ਚਾਬੀਆਂ ਲਗਾ ਕੇ ਚੋਰੀ ਕਰਨਾ